ਹਰਿਆਣਾ ’ਚ ਵੀ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਤੇਜ਼, ਅਭੈ ਚੌਟਾਲਾ ਨੇ ਚਿੱਠੀ ਲਿਖ ਕੇ ਆਖੀ ਇਹ ਗੱਲ

Monday, Jan 11, 2021 - 05:45 PM (IST)

ਹਰਿਆਣਾ ’ਚ ਵੀ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਤੇਜ਼, ਅਭੈ ਚੌਟਾਲਾ ਨੇ ਚਿੱਠੀ ਲਿਖ ਕੇ ਆਖੀ ਇਹ ਗੱਲ

ਹਰਿਆਣਾ— ਆਪਣੇ ਹੱਕਾਂ ਦੀ ਲੜਾਈ ਲਈ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਤੋਂ ਇਲਾਵਾ ਹੁਣ ਹਰਿਆਣਾ ’ਚ ਵੀ ਵਿਰੋਧ ਤੇਜ਼ ਹੋ ਗਿਆ ਹੈ। ਐਤਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਰੈਲੀ ’ਚ ਕਿਸਾਨਾਂ ਦਾ ਗੁੱਸਾ ਦੇਖਣ ਨੂੰ ਮਿਲਿਆ। ਕਿਸਾਨਾਂ ਦੇ ਅਜਿਹੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਇੰਡੀਅਨ ਨੈਸ਼ਨਲ ਲੋਕਦਲ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਵੀ ਖੇਤੀ ਕਾਨੂੰਨਾਂ ਖ਼ਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਚੌਟਾਲਾ ਨੇ ਵਿਧਾਨ ਸਭਾ ਸਪੀਕਰ ਨੂੰ ਇਕ ਚਿੱਠੀ ਲਿਖ ਕੇ ਵਿਧਾਇਕੀ ਤੋਂ ਅਸਤੀਫ਼ੇ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ : ਸੁਪਰੀਮ ਕੋਰਟ 'ਚ ਸੁਣਵਾਈ ਤੋਂ ਬਾਅਦ HS ਫੂਲਕਾ ਨੇ ਲਾਈਵ ਹੋ ਦੱਸੀ ਸਾਰੀ ਗੱਲ (ਵੀਡੀਓ)

PunjabKesari

ਆਪਣੀ ਚਿੱਠੀ ’ਚ ਚੌਟਾਲਾ ਨੇ ਲਿਖਿਆ ਹੈ ਕਿ ਜੇਕਰ 26 ਜਨਵਰੀ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਹੈ, ਤਾਂ ਇਸ ਚਿੱਠੀ ਨੂੰ ਹੀ ਉਨ੍ਹਾਂ ਦਾ ਅਸਤੀਫ਼ਾ ਸਮਝਿਆ ਜਾਵੇ। ਉਨ੍ਹਾਂ ਨੇ ਚਿੱਠੀ ਵਿਚ ਸਪੀਕਰ ਨੂੰ ਸੰਬੋਧਿਤ ਕਰਦਿਆਂ ਲਿਖਿਆ ਹੈ ਕਿ ਚੌਧਰੀ ਦੇਵੀਲਾਲ ਜੀ ਨੇ ਹਮੇਸ਼ਾ ਕਿਸਾਨਾਂ ਲਈ ਸੰਘਰਸ਼ ਕੀਤਾ ਹੈ। ਅੱਜ ਦੇ ਹਾਲਾਤ ਵਿਚ ਉਸ ਵਿਰਾਸਤ ਦਾ ਮੈਂ ਰਖਵਾਲਾ ਹਾਂ। ਖੇਤੀ ਕਾਨੂੰਨਾਂ ਦਾ ਦੇਸ਼ ਭਰ ਵਿਚ ਵਿਰੋਧ ਹੋ ਰਿਹਾ ਹੈ। ਕੜਾਕੇ ਦੀ ਠੰਡ ’ਚ 47 ਦਿਨਾਂ ਤੋਂ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ 60 ਤੋਂ ਵਧੇਰੇ ਕਿਸਾਨ ਸ਼ਹੀਦ ਹੋ ਚੁੱਕੇ ਹਨ।

ਇਹ ਵੀ ਪੜ੍ਹੋ: ਕਿਸਾਨੀ ਘੋਲ: ਸੁਪਰੀਮ ਕੋਰਟ ਦੀ ਕੇਂਦਰ ਸਰਕਾਰ ਨੂੰ ਦੋ-ਟੁੱਕ, ਤੁਸੀਂ ਕਾਨੂੰਨ ਹੋਲਡ ਕਰ ਰਹੇ ਹੋ ਜਾਂ ਅਸੀਂ ਕਰੀਏ

ਚੌਟਾਲਾ ਨੇ ਚਿੱਠੀ ਵਿਚ ਇਹ ਵੀ ਲਿਖਿਆ ਹੈ ਕਿ ਸਰਕਾਰ ਵਲੋਂ ਕਿਸਾਨਾਂ ਨਾਲ ਰਮਸੀ ਗੱਲਬਾਤ ਦੇ 8 ਦੌਰ ਹੋ ਚੁੱਕੇ ਹਨ ਪਰ ਕੇਂਦਰ ਸਰਕਾਰ ਨੇ ਤਿੰਨੋਂ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਬਾਰੇ ਕੋਈ ਸਹਿਮਤੀ ਨਹੀਂ ਬਣਾਈ ਹੈ। ਸਰਕਾਰ ਨੇ ਜੋ ਹਾਲਾਤ ਬਣਾਏ ਹਨ, ਉਨ੍ਹਾਂ ਨੂੰ ਵੇਖਦੇ ਹੋਏ ਅਜਿਹਾ ਨਹੀਂ ਲੱਗਦਾ ਕਿ ਵਿਧਾਨ ਸਭਾ ਦੇ ਇਕ ਜ਼ਿੰਮੇਵਾਰ ਮੈਂਬਰ ਦੇ ਰੂਪ ਵਿਚ ਮੈਂ ਕੋਈ ਅਜਿਹੀ ਭੂਮਿਕਾ ਹਲਾਤਾਂ ’ਚ ਨਿਭਾ ਸਕਾਂ, ਜਿਸ ਨਾਲ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ। ਇਨ੍ਹਾਂ ਹਲਾਤਾਂ ਨੂੰ ਵੇਖਦੇ ਹੋਏ ਜੇਕਰ ਭਾਰਤ ਸਰਕਾਰ ਇਨ੍ਹਾਂ ਤਿੰਨੋਂ ਖੇਤੀ ਕਾਨੂੰਨਾਂ ਨੂੰ 26 ਜਨਵਰੀ 2021 ਤੱਕ ਵਾਪਸ ਨਹੀਂ ਲੈਂਦੀ ਹੈ ਤਾਂ ਇਸ ਚਿੱਠੀ ਨੂੰ ਵਿਧਾਨ ਸਭਾ ਤੋਂ ਮੇਰਾ ਅਸਤੀਫ਼ਾ ਸਮਝਿਆ ਜਾਵੇ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Tanu

Content Editor

Related News