ਸਮੇਂ ਤੋਂ ਪਹਿਲਾਂ ਮਾਨਸੂਨ ਨੇ ਦਿੱਤੀ ਦਿੱਲੀ 'ਚ ਦਸਤਕ, ਕਈ ਇਲਾਕਿਆਂ 'ਚ ਮੋਹਲੇਧਾਰ ਮੀਂਹ ਦੀ ਚਿਤਾਵਨੀ

Thursday, Jun 25, 2020 - 06:27 PM (IST)

ਸਮੇਂ ਤੋਂ ਪਹਿਲਾਂ ਮਾਨਸੂਨ ਨੇ ਦਿੱਤੀ ਦਿੱਲੀ 'ਚ ਦਸਤਕ, ਕਈ ਇਲਾਕਿਆਂ 'ਚ ਮੋਹਲੇਧਾਰ ਮੀਂਹ ਦੀ ਚਿਤਾਵਨੀ

ਨਵੀਂ ਦਿੱਲੀ- ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਰਾਸ਼ਟਰੀ ਰਾਜਧਾਨੀ 'ਚ ਮਾਨਸੂਨ ਦੇ ਆਉਣ ਦਾ ਵੀਰਵਾਰ ਨੂੰ ਐਲਾਨ ਕਰ ਦਿੱਤਾ। ਮੌਸਮ ਵਿਭਾਗ ਦੇ ਖੇਤਰੀ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਕਿਹਾ ਕਿ ਮਾਨਸੂਨ ਪੱਛਮੀ ਅਤੇ ਪੂਰਬੀ ਰਾਜਸਥਾਨ ਦੇ ਕੁਝ ਹਿੱਸਿਆਂ, ਹਰਿਆਣਾ ਦੇ ਪੂਰਬੀ ਹਿੱਸੇ, ਦਿੱਲੀ, ਪੂਰੇ ਉੱਤਰ ਪ੍ਰਦੇਸ਼ ਅਤੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਤੱਕ ਵੀਰਵਾਰ ਨੂੰ ਪਹੁੰਚ ਗਿਆ। ਸ਼੍ਰੀਵਾਸਤਵ ਨੇ ਦੱਸਿਆ ਕਿ ਮਾਨਸੂਨ ਨਾਗੌਰ, ਅਲਵਰ, ਦਿੱਲੀ, ਕਰਨਾਲ ਅਤੇ ਫਿਰੋਜ਼ਪੁਰ ਤੋਂ ਹੋ ਕੇ ਉੱਤਰ ਵੱਲ ਵਧ ਗਿਆ ਹੈ।

PunjabKesariਮੌਸਮ ਵਿਭਾਗ ਨੇ ਰਾਸ਼ਟਰੀ ਰਾਜਧਾਨੀ ਦੇ ਕੁਝ ਸਥਾਨਾਂ 'ਤੇ ਭਾਰੀ ਬਾਰਸ਼ ਦਾ ਵੀ ਅਨੁਮਾਨ ਜਤਾਇਆ ਹੈ। ਮੌਸਮ ਮਾਹਰਾਂ ਅਨੁਸਾਰ ਚੱਕਰਵਾਤੀ ਦਬਾਅ ਕਾਰਨ ਦਿੱਲੀ 'ਚ ਮਾਨਸੂਨ ਸਮੇਂ ਤੋਂ ਪਹਿਲਾਂ ਪਹੁੰਚ ਗਿਆ ਹੈ। ਇਹ ਚੱਕਰਵਾਤੀ ਦਬਾਅ 19 ਅਤੇ 20 ਜੂਨ ਨੂੰ ਦੱਖਣ ਪੱਛਮ ਉੱਤਰ ਪ੍ਰਦੇਸ਼ ਵੱਲ ਵਧਿਆ ਸੀ, ਜਿਸ ਨਾਲ ਮਾਨਸੂਨ ਦੇ ਸਮੇਂ ਤੋਂ ਪਹਿਲਾਂ ਪਹੁੰਚਣ 'ਚ ਮਦਦ ਮਿਲੀ।


author

DIsha

Content Editor

Related News