ਨਿਊਯਾਰਕ 'ਚ ਇਕ ਭਾਰਤੀ ਮੂਲ ਦੇ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ

10/12/2019 11:25:22 AM

ਨਿਊਯਾਰਕ, (ਰਾਜ ਗੋਗਨਾ)— ਬੀਤੀ ਰਾਤ ਨਿਊਯਾਰਕ ਦੇ ਕਿਊਨਜ਼ ਦੇ ਇਲਾਕੇ 'ਚ ਇਕ ਭਾਰਤੀ ਮੂਲ ਦੇ (19) ਸਾਲਾ ਨੌਜਵਾਨ ਜੈ ਪਟੇਲ ਪੁੱਤਰ ਚੰਦਰ ਕਾਂਤ ਪਟੇਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਜੈ ਪਟੇਲ ਰਾਤ ਨੂੰ ਘਰ ਤੋਂ ਜਿੰਮ ਗਿਆ ਸੀ। ਜਿੰਮ ਤੋਂ ਘਰ ਨੂੰ ਆਉਂਦੇ ਸਮੇਂ ਕੁਝ ਅਣਪਛਾਤੇ ਕਾਰ ਸਵਾਰਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਅਤੇ ਉਸ ਦੀ ਲਾਸ਼ ਘਰ ਤੋਂ ਥੋੜੀ ਦੂਰੋਂ ਹੀ ਮਿਲੀ।

 

PunjabKesari

ਮ੍ਰਿਤਕ ਨਿਊਯਾਰਕ ਦੀ ਨਸਾਉ ਕਾਉਂਟੀ 'ਚ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਕਰਦਾ ਸੀ ਅਤੇ ਉਸ ਦਾ ਭਾਰਤ ਤੋਂ ਪਿਛੋਕੜ ਗੁਜਰਾਤ ਦੇ ਸੂਬੇ ਸੂਰਤ ਦੇ ਪਿੰਡ ਮੂਦ ਨਾਲ ਸੀ।
ਜਾਣਕਾਰੀ ਮੁਤਾਬਕ ਇਸ ਇਲਾਕੇ 'ਚ ਵਧੇਰੇ ਸਿੰਗਲ ਫੈਮਲੀ ਘਰ ਹਨ ਪਰ ਥੋੜੀਆਂ-ਬਹੁਤ ਅਪਾਰਟਮੈਂਟ ਇਮਾਰਤਾਂ ਵੀ ਹਨ, ਜਿਨ੍ਹਾਂ ਨੇੜਿਓਂ ਲਾਸ਼ ਮਿਲੀ। ਅਜੇ ਤਕ ਕਿਸੇ ਨੂੰ ਵੀ ਹਿਰਾਸਤ 'ਚ ਨਹੀਂ ਲਿਆ ਗਿਆ ਅਤੇ ਇਸ ਸਬੰਧੀ ਸਥਾਨਕ ਪੁਲਸ ਵਲੋਂ ਜਾਂਚ ਚੱਲ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ