ਚੰਦਰਮਾ ’ਤੇ 200 ਦਿਨਾਂ ਤਕ ਕੰਮ ਕਰ ਸਕੇਗਾ ਭਾਰਤੀ ਲੈਂਡਰ, ਆਧੁਨਿਕ ਤਕਨੀਕ ਵਿਕਸਤ ਕਰ ਰਹੇ ਹਨ ਵਿਗਿਆਨੀ

Sunday, Jun 14, 2026 - 01:46 AM (IST)

ਚੰਦਰਮਾ ’ਤੇ 200 ਦਿਨਾਂ ਤਕ ਕੰਮ ਕਰ ਸਕੇਗਾ ਭਾਰਤੀ ਲੈਂਡਰ, ਆਧੁਨਿਕ ਤਕਨੀਕ ਵਿਕਸਤ ਕਰ ਰਹੇ ਹਨ ਵਿਗਿਆਨੀ

ਬੈਂਗਲੁਰੂ (ਏਜੰਸੀ) : ਭਾਰਤ ਦੇ ਵਿਗਿਆਨੀ ਹੁਣ ਅਤਿ-ਆਧੁਨਿਕ ਪੁਲਾੜ ਤਕਨਾਲੋਜੀ ਵਿਕਸਤ ਕਰ ਰਹੇ ਹਨ ਜਿਸ ਨਾਲ ਭਵਿੱਖ ’ਚ ਭਾਰਤੀ ਲੈਂਡਰ ਚੰਦਰਮਾ ਦੀ ਸਤ੍ਹਾ ’ਤੇ 200 ਦਿਨਾਂ ਤੱਕ ਕੰਮ ਕਰ ਸਕਣਗੇ। ਇਹ ਚੰਦਰਯਾਨ-3 ਲੈਂਡਰ ਦੇ ਸਿਰਫ਼ 14 ਦਿਨਾਂ ਦੇ ਕਾਰਜਸ਼ੀਲ ਜੀਵਨ ਕਾਲ ਤੋਂ ਕਿਤੇ ਵੱਡੀ ਛਾਲ ਹੋਵੇਗੀ ਜੋ ਦੇਸ਼ ਦੀ ਲੰਬੇ ਸਮੇਂ ਦੀ ਚੰਦਰਮਾ ਖੋਜ ਇੱਛਾ ਨੂੰ ਪੂਰੀ ਤਰ੍ਹਾਂ ਬਦਲ ਦੇਵੇਗੀ।

ਇਹ ਵੀ ਪੜ੍ਹੋ: ਬਾਬਾ ਬਰਫਾਨੀ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ! ਯਾਤਰੀਆਂ ਦੀ ਜੇਬ 'ਤੇ ਪਏਗਾ ਵਾਧੂ ਬੋਝ

ਸ਼ਨੀਵਾਰ ਨੂੰ ਇਸ ਵੱਡੀ ਯੋਜਨਾ ਦਾ ਖੁਲਾਸਾ ਕਰਦੇ ਹੋਏ ਭਾਰਤੀ ਪੁਲਾੜ ਖੋਜ ਸੰਗਠਨ ਦੇ ਚੇਅਰਮੈਨ ਤੇ ਪੁਲਾੜ ਵਿਭਾਗ ਦੇ ਸਕੱਤਰ ਵੀ. ਨਾਰਾਇਣਨ ਨੇ ਕਿਹਾ ਕਿ ਇਸਰੋ ਨੇ ਚੰਦਰਮਾ ਮਿਸ਼ਨਾਂ ਦੀ ਸਭ ਤੋਂ ਮੁਸ਼ਕਲ ਚੁਣੌਤੀ ਦਾ ਸਥਾਈ ਹੱਲ ਲੱਭਣ ਲਈ ਪਰਮਾਣੂ ਊਰਜਾ ਵਿਭਾਗ ਨਾਲ ਮਿਲ ਕੇ ਇਕ ਸਾਂਝਾ ਯਤਨ ਸ਼ੁਰੂ ਕੀਤਾ ਹੈ। ਇਹ ਚੰਦਰਮਾ ਦੀਆਂ ਬਹੁਤ ਠੰਢੀਆਂ ਤੇ ਲੰਬੀਆਂ ਰਾਤਾਂ ਦੌਰਾਨ ਵੀ ਕਾਰਜਸ਼ੀਲ ਰਹੇਗਾ।

ਇਸਰੋ ਦੇ ਮੁਖੀ ਵੀ. ਨਾਰਾਇਣਨ ਨੇ ਕਿਹਾ ਕਿ ਵਿਕਰਮ ਲੈਂਡਰ ਦਾ ਜੀਵਨ ਕਾਲ ਸਿਰਫ਼ 14 ਦਿਨ ਸੀ ਕਿਉਂਕਿ ਇਹ ਬਿਜਲੀ ਉਤਪਾਦਨ ਲਈ ਪੂਰੀ ਤਰ੍ਹਾਂ ਸੂਰਜ ਦੀ ਰੌਸ਼ਨੀ ’ਤੇ ਨਿਰਭਰ ਸੀ। ਇਸ ਤੋਂ ਬਾਅਦ ਅਗਲੇ 14 ਦਿਨਾਂ ਲਈ ਚੰਦਰਮਾ ’ਤੇ ਲੰਬੀ ਰਾਤ ਹੋਣ ਕਾਰਨ ਲੈਂਡਰ ਬਿਜਲੀ ਪੈਦਾ ਨਹੀਂ ਕਰ ਸਕਿਆ ਅਤੇ ਬਹੁਤ ਘੱਟ ਤਾਪਮਾਨ ਕਾਰਨ ਉਸ ਦੇ ਅੰਦਰ ਇਲੈਕਟ੍ਰਾਨਿਕ ਸਿਸਟਮ ਨਕਾਰਾ ਹੋ ਗਏ।

ਇਹ ਵੀ ਪੜ੍ਹੋ: ਜਲਦ ਖੁੱਲ੍ਹੇਗਾ ਹੋਰਮੁਜ਼, ਅਮਰੀਕਾ-ਈਰਾਨ ਸ਼ਾਂਤੀ ਸਮਝੌਤੇ 'ਤੇ ਭਲਕੇ ਹੋਣਗੇ ਦਸਤਖਤ : ਟਰੰਪ

ਇਸ ਸਮੱਸਿਆ ਨੂੰ ਦੂਰ ਕਰਨ ਲਈ ਇਸਰੋ ਅਤੇ ਡੀ. ਏ. ਈ. ਹੁਣ ਇਕ ਉੱਨਤ ਨਕਲੀ ਹੀਟਿੰਗ ਸਿਸਟਮ 'ਤੇ ਕੰਮ ਕਰ ਰਹੇ ਹਨ, ਜੋ ਚੰਦਰਮਾ ਦੀਆਂ ਠੰਢੀਆਂ ਰਾਤਾਂ ਦੌਰਾਨ ਪੁਲਾੜ ਯਾਨ ਨੂੰ ਸੁਰੱਖਿਅਤ ਰੱਖੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News