200 ਰੁਪਏ ਦੇ ਕੂਪਨ 'ਚੋਂ ਜਿੱਤੀ 50 ਲੱਖ ਦੀ ਫਾਰਚੂਨਰ ਗੱਡੀ, 6 ਸਾਲਾ ਵੇਦਾਂਸ਼ ਦੀ ਚਮਕੀ ਕਿਸਮਤ
Tuesday, Oct 27, 2026 - 01:00 PM (IST)
ਬੁਰਹਾਨਪੁਰ : ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਵਿੱਚ ਉਸ ਸਮੇਂ ਖ਼ੁਸ਼ੀ ਵਾਲਾ ਮਾਹੌਲ ਬਣ ਗਿਆ, ਜਦੋਂ ਸਿਰਫ਼ ₹200 ਦੇ ਕੂਪਨ ਨੇ ਇੱਕ ਪਰਿਵਾਰ ਦਾ ਚਿਰੋਕਣਾ ਸੁਪਨਾ ਪੂਰਾ ਕਰ ਦਿੱਤਾ। ਇਸ ਦੌਰਾਨ ਛੇ ਸਾਲਾ ਵੇਦਾਂਸ਼ ਨੇ ਅਭਾਪੁਰੀ ਧਾਮ ਵਿਖੇ ਹੋਏ ਗਰਬਾ ਸਮਾਗਮ ਦੇ 200 ਰੁਪਏ ਵਾਲੇ ਲੱਕੀ ਡਰਾਅ ਵਿੱਚ ਲਗਭਗ ₹50 ਲੱਖ ਦੀ ਟੋਇਟਾ ਫਾਰਚੂਨਰ ਕਾਰ ਜਿੱਤ ਲਈ। ਲੱਕੀ ਡਰਾਅ ਵਿਚ ਕਾਰ ਨਿਕਲਣ ਦਾ ਪਤਾ ਲੱਗਣ 'ਤੇ ਪਰਿਵਾਰਕ ਮੈਂਬਰਾਂ ਦੇ ਘਰ ਖੁਸ਼ੀ ਦਾ ਮਾਹੌਲ ਬਣ ਗਿਆ।
ਇਹ ਵੀ ਪੜ੍ਹੋ : ਹੋਟਲ ਦੇ ਕਮਰੇ 'ਚ ਵੜਦੇ ਸਾਰ ਹੀ ਚੂੜੇ ਵਾਲੀ ਕੁੜੀ ਦੇ ਨਿਕਲੇ ਸਾਹ, ਵਿਆਹ ਦੇ 4 ਮਹੀਨੇ ਬਾਅਦ ਉੱਜੜ ਗਿਆ ਘਰ
ਦੱਸ ਦੇਈਏ ਕਿ ਉਕਤ ਪਰਿਵਾਰ ਕਈ ਸਾਲਾਂ ਤੋਂ ਕਾਰ ਲੈਣ ਦਾ ਸੁਪਨਾ ਦੇਖ ਰਿਹਾ ਸੀ। ਕਿਰਨ ਰਾਏਕਵਾਰ ਦੇ ਪਤੀ ਅਤੇ ਪੁੱਤਰ ਚਾਹੁੰਦੇ ਸਨ ਕਿ ਉਨ੍ਹਾਂ ਕੋਲ ਵੀ ਸ਼ਾਨਦਾਰ ਫਾਰਚੂਨਰ ਕਾਰ ਹੋਵੇ। ਲੱਕੀ ਡਰਾਅ ਨਾਲ ਹੁਣ ਇਨ੍ਹਾਂ ਦਾ ਸੁਪਨਾ ਸੱਚ ਹੋ ਗਿਆ ਹੈ। ਕਿਰਨ ਰਾਏਕਵਾਰ ਨੇ ਦੱਸਿਆ ਕਿ ਉਹ ਅਭਾਪੁਰੀ ਧਾਮ ਵਿਖੇ ਇੱਕ ਗਰਬਾ ਸਮਾਗਮ ਵਿੱਚ ਸ਼ਾਮਲ ਹੋਣ ਗਈ ਸੀ। ਉੱਥੇ, ਉਸਨੇ 200 ਰੁਪਏ ਦਾ ਕੂਪਨ ਖਰੀਦਿਆ ਅਤੇ ਉਸ 'ਤੇ ਆਪਣੇ ਪੋਤੇ ਵੇਦਾਂਸ਼ ਦਾ ਨਾਮ ਲਿਖਿਆ। ਪਰਿਵਾਰ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਇਹ ਕੂਪਨ ਉਨ੍ਹਾਂ ਲਈ ਵੱਡੀ ਖ਼ਬਰ ਲੈ ਕੇ ਆਵੇਗਾ।
ਇਹ ਵੀ ਪੜ੍ਹੋ : Karwa Chauth Moon : ਕਰਵਾਚੌਥ ਦੀ ਰਾਤ ਜਾਣੋ ਕਿੰਨੇ ਵਜੇ ਹੋਵੇਗਾ 'ਚੰਨ ਦਾ ਦੀਦਾਰ'
ਜਦੋਂ ਵੇਦਾਂਸ਼ ਦਾ ਨਾਮ ਲੱਕੀ ਡਰਾਅ ਵਿੱਚ ਨਿਕਲਿਆ, ਤਾਂ ਪਰਿਵਾਰ ਬਹੁਤ ਖੁਸ਼ ਹੋਇਆ। ਸਥਾਨਕ ਪਰਿਵਾਰ ਮੁਤਾਬਕ, ਲੱਕੀ ਡਰਾਅ ਪਿਛਲੇ ਸਾਲ ਹੋਇਆ ਸੀ, ਜਦੋਂ ਕਿ ਇਸ ਸਾਲ ਫਾਰਚੂਨਰ ਕਾਰ ਪਰਿਵਾਰ ਨੂੰ ਸੌਂਪ ਦਿੱਤੀ ਗਈ ਸੀ। ਇਸ ਤਰ੍ਹਾਂ, ਪਰਿਵਾਰ ਨੂੰ ਕੂਪਨ ਖਰੀਦਣ ਤੋਂ ਲੈ ਕੇ ਕਾਰ ਪ੍ਰਾਪਤ ਕਰਨ ਤੱਕ ਇੰਤਜ਼ਾਰ ਕਰਨਾ ਪਿਆ। ਫਾਰਚੂਨਰ ਕਾਰ, ਜੋ ਵੇਦਾਂਸ਼ ਦੇ ਨਾਮ 'ਤੇ ਸੀ, ਹੁਣ ਰਾਏਕਵਾਰ ਪਰਿਵਾਰ ਲਈ ਇੱਕ ਯਾਦਗਾਰੀ ਪ੍ਰਾਪਤੀ ਬਣ ਗਈ ਹੈ।
ਇਹ ਵੀ ਪੜ੍ਹੋ : ਕਰਵਾਚੌਥ ਦਾ ਵਰਤ ਰੱਖਣ ਵਾਲੀਆਂ ਔਰਤਾਂ ਕਦੇ ਨਾ ਪਾਉਣ ਇਸ ਰੰਗ ਦੇ ਕੱਪੜੇ! ਹੋ ਸਕਦੇ ਨੇ ਅਸ਼ੁੱਭ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
