ਅਮਰੀਕਾ-ਈਰਾਨ ਤਣਾਅ ''ਤੇ ਭਾਰਤ ਸਰਕਾਰ ਦਾ ਬਿਆਨ, ਖਾੜੀ ਖੇਤਰ ਦੇ ਹਾਲਾਤ ''ਤੇ ਸਾਡੀ ਕਰੀਬੀ ਨਜ਼ਰ

01/08/2020 7:25:31 PM

ਨਵੀਂ ਦਿੱਲੀ — ਅਮਰੀਕਾ ਅਤੇ ਈਰਾਨ ਵਿਚਾਲੇ ਵਧਦੇ ਤਣਾਅ 'ਤੇ ਭਾਰਤ ਸਰਕਾਰ ਨੇ ਬੁੱਧਵਾਰ ਨੂੰ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੇਂਦਰੀ ਮੰਤਰੀ ਵੀ ਮੁਰਲੀ ਧਰਨ ਨੇ ਕਿਹਾ ਕਿ ਖਾੜੀ ਖੇਤਰ ਦੇ ਮੌਜੂਦਾ ਹਾਲਾਤ 'ਤੇ ਕੇਂਦਰ ਕਰੀਬੀ ਨਜ਼ਰ ਬਣਾਏ ਹੋਏ ਹਨ। ਵਿਦੇਸ਼ ਮੰਤਰੀ ਨੇ ਜਾਰਡਨ, ਓਮਾਨ, ਕਤਰ, ਫਰਾਂਸ ਅਤੇ ਸੰਯੁਕਤ ਅਰਬ ਅਮੀਰਾਤ ਦੇ ਆਪਣੇ ਹਮਰੁਤਬਾ ਨਾਲ ਗੱਲ ਕੀਤੀ ਹੈ। ਉਨ੍ਹਾਂ ਨੇ ਅਮਰੀਕਾ ਅਤੇ ਈਰਾਨ ਦੇ ਵਿਦੇਸ਼ ਮੰਤਰੀ ਨਾਲ ਵੀ ਗੱਲਬਾਤ ਕੀਤੀ ਹੈ। ਖਾਸ ਗੱਲ ਇਹ ਹੈ ਕਿ ਸਰਕਾਰ ਵੱਲੋਂ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਕਾਂਗਰਸ ਸਣੇ ਵਿਰੋਧ ਨੇ ਸਰਕਾਰ ਦੀ ਕੂਟਨੀਤੀ 'ਤੇ ਸਵਾਲ ਚੁੱਕੇ ਹਨ।

ਕਾਂਗਰਸ ਬੁਲਾਰਾ ਪਵਨ ਨੇ ਸਰਕਾਰ ਦੀ ਕੂਟਨੀਤੀ 'ਤੇ ਸਵਾਲ ਚੁੱਕਿਆ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਈਰਾਨੀ ਜਨਰਲ ਕਾਸਿਮ ਸੁਲੇਮਾਨੀ 'ਤੇ ਕਾਰਵਾਈ ਕਰਨ ਤੋਂ ਪਹਿਲਾਂ ਇਸ ਦੀ ਜਾਣਕਾਰੀ ਚੀਨ ਅਤੇ ਪਾਕਿਸਤਾਨ ਨਾਲ ਸਾਂਝਾ ਕੀਤਾ ਪਰ ਇਸ ਬਾਰੇ ਨਹੀਂ ਦੱਸਿਆ। ਇਸ ਤੋਂ ਪਤਾ ਚੱਲਦਾ ਹੈ ਕਿ ਭਾਰਤ ਕਿਥੇ ਖੜ੍ਹਾ ਹੈ।
ਕਾਂਗਰਸ ਨੇਤਾ ਪਵਨ ਖੇੜਾ ਨੇ ਬੁੱਧਵਾਰ ਨੂੰ ਕਿਹਾ, 'ਅਸੀਂ ਇਸ ਗੱਲ ਤੋਂ ਪ੍ਰੇਸ਼ਾਨ ਹਾਂ ਕਿ ਹਮਲੇ ਤੋਂ ਪਹਿਲਾਂ ਅਮਰੀਕਾ ਨੇ ਭਾਰਤ ਨੂੰ ਸੂਚਿਤ ਕਿਉਂ ਨਹੀਂ ਕੀਤਾ। ਅਮਰੀਕਾ ਨੇ ਹਮਲੇ ਬਾਰੇ ਚੀਨ ਅਤੇ ਪਾਕਿਸਤਾਨ ਨਾਲ ਗੱਲ ਕੀਤੀ। ਸਾਨੂੰ ਇਹ ਕਹਿੰਦੇ ਹੋਏ ਦੁੱਖ ਹੋ ਰਿਹਾ ਹੈ ਕਿ ਭਾਰਤ ਨੂੰ ਨਜ਼ਰਅੰਦਾਜ ਕੀਤਾ ਗਿਆ ਹੈ। ਅਸੀਂ ਕਦੇ ਵੀ ਇਵੈਂਟ ਮੈਨੇਜਮੈਂਟ ਅਤੇ ਵਿਰੋਧ ਪ੍ਰਦਰਸ਼ਨ ਕਰ ਸਕਦੇ ਹਾਂ। ਅਮਰੀਕਾ ਨੇ ਹਮਲੇ ਬਾਰੇ ਜੇਕਰ ਭਾਰਤ ਨਾਲ ਗੱਲ ਨਹੀਂ ਕੀਤੀ ਤਾਂ ਇਹ ਸਮਝਿਆ ਜਾ ਸਕਦਾ ਹੈ ਕਿ ਅਸੀਂ ਕਿਥੇ ਖੜ੍ਹੇ ਹਾਂ।'
ਕਾਂਗਰਸ ਬੁਲਾਰਾ ਬ੍ਰਜੇਸ਼ ਕਲੱਪਾ ਨੇ ਵੀ ਇਹ ਕਹਿ ਕੇ ਸਰਕਾਰ 'ਤੇ ਦਬਾਅ ਬਣਆਇਆ ਕਿ ਅਮਰੀਕਾ ਅਤੇ ਈ੍ਰਾਨ ਨਾਲ ਕੂਟਨੀਤਕ ਸਬੰਧਾਂ 'ਚ ਭਾਰਤ ਵੱਲੋਂ ਕਿਤੇ ਨਾ ਕਿਤੇ ਕੋਈ ਗਲਤੀ ਹੋਈ ਹੈ। ਕੇਂਦਰੀ ਮੰਤਰੀ ਨੇ ਕਿਹਾ, 'ਖਾੜੀ ਖੇਤਰ ਦੇ ਮੌਜੂਦਾ ਹਾਲਾਤ 'ਤੇ ਸਰਕਾਰ ਦੀ ਕਰੀਬੀ ਨਜ਼ਰ ਹੈ। ਵਿਦੇਸ਼ ਮੰਤਰੀ ਨੇ ਯੂ.ਏ.ਈ., ਫਰਾਂਸ, ਕਤਰ, ਓਮਾਨ ਅਤੇ ਜਾਰਡਨ 'ਚ ਆਪਣੇ ਹਮਰੁਤਬਾ ਨਾਲ ਗੱਲ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਮਾਮਲੇ 'ਤੇ ਅਮਰੀਕਾ ਅਤੇ ਈਰਾਨ ਦੇ ਵਿਦੇਸ਼ ਮੰਤਰੀ ਨਾਲ ਵੀ ਗੱਲਬਾਤ ਕੀਤੀ ਹੈ। ਉਥੇ ਹੀ ਭਾਕਪਾ ਨੇਤਾ ਡੀ ਰਾਜਾ ਨੇ ਈਰਾਨ 'ਤੇ ਅਮਰੀਕੀ ਕਾਰਵਾਈ ਦੀ ਨਿੰਦਾ ਕੀਤੀ ਹੈ। ਭਾਕਪਾ ਨੇਤਾ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਮਾਮਲੇ 'ਤੇ ਆਪਣਾ ਸਪੱਸ਼ਟ ਰੂਖ ਰੱਖਣਾ ਚਾਹੀਦਾ ਹੈ। ਇਸ ਦੌਰਾਨ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਸੀ ਕਿ ਮੱਧ ਪੂਰਬੀ ਦੇਸ਼ਾਂ 'ਚ ਰਾਜਸਥਾਨ ਸਣੇ ਕਈ ਸੂਬਿਆਂ ਦੇ ਨਾਗਰਿਕ ਕੰਮ ਕਰਦੇ ਹਨ। ਉਨ੍ਹਾਂ ਨੇ ਸਰਕਾਰ ਤੋਂ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਕਰਨ ਦੀ ਅਪੀਲ ਕੀਤੀ।

 


Inder Prajapati

Content Editor

Related News