ਭਾਰਤ ਸਰਕਾਰ ਦਾ ਸਖ਼ਤ ਰੁੱਖ਼, ਕੈਨੇਡਾ ਖ਼ਿਲਾਫ਼  FATF ਜ਼ਰੀਏ ਕਾਰਵਾਈ ਦੀ ਤਿਆਰੀ

10/22/2023 2:37:28 PM

ਇੰਟਰਨੈਸ਼ਨਲ ਡੈਸਕ- ਭਾਰਤ-ਕੈਨੇਡਾ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਕੈਨੇਡਾ ਖ਼ਿਲਾਫ਼ ਆਪਣਾ ਸਟੈਂਡ ਸਖ਼ਤ ਕਰਦੇ ਹੋਏ ਭਾਰਤ ਆਪਣੀ ਧਰਤੀ 'ਤੇ ਅੱਤਵਾਦੀ ਫੰਡਿੰਗ ਕਾਰਵਾਈਆਂ ਖ਼ਿਲਾਫ਼ ਕੈਨੇਡਾ ਦੀ ਅਸਫਲਤਾ ਨੂੰ ਲੈ ਕੇ ਵਿੱਤੀ ਐਕਸ਼ਨ ਟਾਸਕ ਫੋਰਸ ਜਾਂ FATF ਕੋਲ ਪਹੁੰਚ ਕਰਨ ਦੇ ਵਿਕਲਪਾਂ ਦੀ ਖੋਜ ਕਰ ਰਿਹਾ ਹੈ। ਦਿ ਸੰਡੇ ਗਾਰਡੀਅਨ ਦੀ ਰਿਪੋਰਟ ਮੁਤਾਬਕ ਭਾਰਤ ਸਰਕਾਰ ਅਜਿਹੇ ਵਿਕਲਪਾਂ ਦੀ ਖੋਜ ਕਰ ਰਹੀ ਹੈ, ਜਿਸ ਰਾਹੀਂ ਕੈਨੇਡਾ ਨੂੰ FATF ਦੇ ਕਟਹਿਰੇ 'ਚ ਖੜ੍ਹਾ ਕੀਤਾ ਜਾ ਸਕਦਾ ਹੈ।

ਕੈਨੇਡਾ ਨੂੰ FATF ਗ੍ਰੇ ਲਿਸਟ 'ਚ ਭੇਜਣਾ ਇੰਨਾ ਆਸਾਨ ਨਹੀਂ

ਭਾਰਤ ਨੇ ਕਈ ਵਾਰ ਖਾਲਿਸਤਾਨੀ ਅੱਤਵਾਦੀਆਂ ਨੂੰ ਫੰਡਿੰਗ ਦੇ ਸਬੰਧ ਵਿੱਚ ਠੋਸ ਅਤੇ ਭਰੋਸੇਯੋਗ ਸਬੂਤ ਪੇਸ਼ ਕੀਤੇ ਹਨ ਪਰ ਹੁਣ ਤੱਕ ਕੈਨੇਡਾ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਲਿਹਾਜਾ ਭਾਰਤ ਨੇ ਪੈਰਿਸ ਸਥਿਤ ਨਿਗਰਾਨੀ ਸੰਸਥਾ FATF ਨਾਲ "ਪੁਰਾਣੇ ਅਤੇ ਨਵੇਂ ਸਬੂਤਾਂ ਦਾ ਇੱਕ ਡੋਜ਼ੀਅਰ" ਸਾਂਝਾ ਕਰਨ ਦੀ ਯੋਜਨਾ ਬਣਾਈ ਹੈ ਜੋ ਮਨੀ ਲਾਂਡਰਿੰਗ ਅਤੇ ਅੱਤਵਾਦੀ ਵਿੱਤ ਪੋਸ਼ਣ ਦਾ ਮੁਕਾਬਲਾ ਕਰਨ ਲਈ ਕਾਨੂੰਨੀ, ਰੈਗੂਲੇਟਰੀ ਅਤੇ ਸੰਚਾਲਨ ਉਪਾਵਾਂ ਨੂੰ ਲਾਗੂ ਕਰਨ ਦੀ ਨਿਗਰਾਨੀ ਕਰਦਾ ਹੈ। ਇੱਥੇ ਦੱਸ ਦਈਏ ਕਿ ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਵੀ ਇਹੀ ਤਰੀਕਾ ਅਪਣਾਇਆ ਸੀ, ਜਿਸ ਕਾਰਨ ਪਾਕਿਸਤਾਨ ਨੂੰ ਵਾਰ-ਵਾਰ FATF ਦੀ ਗ੍ਰੇ ਸੂਚੀ 'ਚ ਭੇਜਿਆ ਜਾਂਦਾ ਰਿਹਾ ਹੈ। ਹਾਲਾਂਕਿ ਕੈਨੇਡਾ ਨੂੰ FATF ਗ੍ਰੇ ਲਿਸਟ 'ਚ ਭੇਜਣਾ ਇੰਨਾ ਆਸਾਨ ਨਹੀਂ ਹੋਵੇਗਾ ਪਰ ਜੇਕਰ ਭਾਰਤ ਇਹ ਕਦਮ ਚੁੱਕਦਾ ਹੈ ਤਾਂ ਇਹ ਕੈਨੇਡਾ ਖ਼ਿਲਾਫ਼ ਵੱਡੀ ਕਾਰਵਾਈ ਹੋਵੇਗੀ ਅਤੇ FATF ਕਮੇਟੀ ਕੈਨੇਡਾ ਖ਼ਿਲਾਫ਼ ਜਾਂਚ ਸ਼ੁਰੂ ਕਰਨ ਲਈ ਮਜ਼ਬੂਰ ਹੋਵੇਗੀ।

ਕੈਨੇਡਾ ਨੂੰ FATF 'ਚ ਲਿਆਉਣ ਦੀ ਤਿਆਰੀ 

ਦਰਅਸਲ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਉਸ ਸਮੇਂ ਕਾਫੀ ਵਿਗੜ ਗਏ ਸਨ ਜਦੋਂ 18 ਸਤੰਬਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਭਾਰਤ ਸਰਕਾਰ ਦੀਆਂ ਖੁਫੀਆ ਏਜੰਸੀਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ। ਹਰਦੀਪ ਸਿੰਘ ਨਿੱਝਰ ਦੀ ਸਿਆਸੀ ਜਥੇਬੰਦੀ ਭਾਰਤ ਦੇ ਪੰਜਾਬ ਰਾਜ ਵਿੱਚ ਖਾਲਿਸਤਾਨ ਨਾਮਕ ਹੋਮਲੈਂਡ ਦੀ ਮੰਗ ਕਰਦੀ ਹੈ। ਖਾਲਿਸਤਾਨ ਲਹਿਰ, ਜੋ ਕਿ ਜ਼ਿਆਦਾਤਰ ਭਾਰਤੀ ਡਾਇਸਪੋਰਾ ਨਾਲ ਜੁੜੀ ਹੋਈ ਹੈ, ਨੂੰ ਪੰਜਾਬ ਵਿੱਚ ਬਹੁਤ ਘੱਟ ਸਮਰਥਨ ਪ੍ਰਾਪਤ ਹੈ। ਸੰਡੇ ਗਾਰਡੀਅਨ ਨੇ ਭਾਰਤ ਸਰਕਾਰ ਦੇ ਇੱਕ ਸੂਤਰ ਦੇ ਹਵਾਲੇ ਨਾਲ ਕਿਹਾ, "ਨਵੀਂ ਦਿੱਲੀ ਤੋਂ ਸਿਰਫ਼ 41 ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਣਾ ਹੀ ਕਾਫ਼ੀ ਨਹੀਂ ਹੈ, ਕਿਉਂਕਿ ਭਾਰਤ ਦੀ ਚਿੰਤਾ ਕੈਨੇਡੀਅਨ ਧਰਤੀ 'ਤੇ ਫੈਲੀਆਂ ਖਾਲਿਸਤਾਨੀ ਜਥੇਬੰਦੀਆਂ ਹਨ, ਜਿਨ੍ਹਾਂ ਨੂੰ ਲਗਾਤਾਰ ਫੰਡਿੰਗ ਅਤੇ ਸਿਆਸੀ ਸਮਰਥਨ ਮਿਲ ਰਿਹਾ ਹੈ।" 

ਪੜ੍ਹੋ ਇਹ ਅਹਿਮ ਖ਼ਬਰ-ਟਰੂਡੋ ਦਾ ਅਹਿਮ ਬਿਆਨ, ਕਿਹਾ-ਕੈਨੇਡਾ ਦੇ ਡਿਪਲੋਮੈਟਾਂ ਨੂੰ ਕੱਢ ਕੇ ਪੰਜਾਬੀਆਂ ਦੀ ਜ਼ਿੰਦਗੀ ਬਣਾਈ ਔਖੀ 

ਇਸ ਲਈ ਭਾਰਤ ਸਰਕਾਰ ਦੇ ਅਧਿਕਾਰੀ ਇਕ-ਇਕ ਕਰਕੇ ਸਬੂਤ ਜੋੜਦੇ ਹੋਏ ਡੋਜ਼ੀਅਰ ਤਿਆਰ ਕਰ ਰਹੇ ਹਨ, ਜਿਸ ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਐੱਫ.ਏ.ਟੀ.ਐੱਫ ਅਧਿਕਾਰੀਆਂ ਨੂੰ ਸੌਂਪਿਆ ਜਾ ਸਕਦਾ ਹੈ। ਭਾਰਤੀ ਵਿਦੇਸ਼ ਮੰਤਰਾਲਾ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਕੈਨੇਡਾ ਨੇ ਭਾਰਤੀ ਵੱਖਵਾਦੀਆਂ ਅਤੇ ਅੱਤਵਾਦੀਆਂ ਨੂੰ ਪਨਾਹ ਦਿੱਤੀ ਹੈ ਅਤੇ ਕੈਨੇਡਾ ਅੱਤਵਾਦੀਆਂ ਲਈ ਸੁਰੱਖਿਅਤ ਦੇਸ਼ ਬਣ ਗਿਆ ਹੈ। ਕੈਨੇਡਾ-ਭਾਰਤ ਸਬੰਧ ਆਪਸੀ ਦੋਸ਼ਾਂ ਅਤੇ ਕੂਟਨੀਤਕ ਬੇਦਖਲੀ ਦੇ ਨਾਲ ਲਗਾਤਾਰ ਤਣਾਅ ਵਿੱਚ ਰਹਿੰਦੇ ਹਨ।  ਭਾਰਤੀ ਡਿਪਲੋਮੈਟਿਕ ਅਧਿਕਾਰੀਆਂ ਮੁਤਾਬਕ ਟਰੂਡੋ ਸਰਕਾਰ ਤਣਾਅ ਵਧਾ ਕੇ ਅਤੇ ਕੈਨੇਡਾ ਦੀ ਕੂਟਨੀਤਕ ਮੌਜੂਦਗੀ ਸਬੰਧੀ ਭਾਰਤ 'ਤੇ ਵਿਆਨਾ ਕਨਵੈਨਸ਼ਨ ਦੀ ਉਲੰਘਣਾ ਕਰਨ ਦਾ ਦੋਸ਼ ਲਗਾ ਕੇ ਅੱਤਵਾਦੀ ਗਤੀਵਿਧੀਆਂ ਦੇ ਮੁੱਖ ਮੁੱਦੇ ਤੋਂ ਵਿਸ਼ਵ ਭਾਈਚਾਰੇ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਦਰਅਸਲ, ਭਾਰਤ ਨੇ ਕੈਨੇਡਾ ਦੇ ਦੋਸ਼ਾਂ ਨੂੰ ਤੁਰੰਤ ਰੱਦ ਕਰ ਦਿੱਤਾ, ਆਪਣੀ ਸਥਿਤੀ ਨੂੰ ਜ਼ੋਰਦਾਰ ਢੰਗ ਨਾਲ ਸਪੱਸ਼ਟ ਕੀਤਾ। ਨਾਲ ਹੀ ਭਾਰਤ ਸਰਕਾਰ ਨੇ ਇਹ ਯਕੀਨੀ ਬਣਾਉਣ ਦਾ ਫ਼ੈਸਲਾ ਕੀਤਾ ਹੈ ਕਿ ਕੈਨੇਡੀਅਨ ਧਰਤੀ 'ਤੇ ਅੱਤਵਾਦੀ ਫੰਡਿੰਗ ਦੇ ਮੁੱਖ ਮੁੱਦੇ ਤੋਂ ਦੁਨੀਆ ਦਾ ਧਿਆਨ ਨਾ ਭਟਕਾਇਆ ਜਾਵੇ, ਇਸ ਲਈ ਭਾਰਤ ਨੇ ਕੈਨੇਡਾ ਨੂੰ ਘੇਰਿਆ ਹੈ।                     

ਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News