ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੇ ਜਾਂਦੇ ਹੀ ਭਾਰਤ ਨੇ ਤਾਲਿਬਾਨ ਨਾਲ ਸ਼ੁਰੂ ਕੀਤੀ ਗੱਲਬਾਤ

08/31/2021 9:21:56 PM

ਨਵੀਂ ਦਿੱਲੀ - ਭਾਰਤ ਨੇ ਤਾਲਿਬਾਨ ਨਾਲ ਰਸਮੀ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਤੜਕੇ ਤੱਕ ਅਮਰੀਕੀ ਫੌਜਾਂ ਦੀ ਅਫਗਾਨਿਸਤਾਨ ਤੋਂ ਪੂਰੀ ਤਰ੍ਹਾਂ ਵਾਪਸੀ ਹੋ ਚੁੱਕੀ ਹੈ ਅਤੇ ਭਾਰਤ ਨੇ ਉਸ ਤੋਂ ਬਾਅਦ ਹੀ ਤਾਲਿਬਾਨ ਨਾਲ ਅਧਿਕਾਰਿਕ ਪੱਧਰ 'ਤੇ ਗੱਲਬਾਤ ਸ਼ੁਰੂ ਕਰ ਦਿੱਤੀ। ਭਾਰਤੀ ਵਿਦੇਸ਼ ਮੰਤਰਾਲਾ ਨੇ ਦੱਸਿਆ ਹੈ ਕਿ ਕਤਰ ਵਿੱਚ ਭਾਰਤ ਦੇ ਰਾਜਦੂਤ ਦੀਪਕ ਮਿੱਤਲ ਦੀ ਮੰਗਲਵਾਰ ਨੂੰ ਦੋਹਾ ਵਿੱਚ ਤਾਲਿਬਾਨ ਦੇ ਨੇਤਾਵਾਂ ਨਾਲ ਮੁਲਾਕਾਤ ਹੋਈ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਟਨ ਨੇ ਕਿਹਾ ਹੈ ਅਮਰੀਕਾ ਕਤਰ ਦੀ ਰਾਜਧਾਨੀ ਦੋਹਾ ਤੋਂ ਹੀ ਅਫਗਾਨਿਸਤਾਨ ਦੇ ਮਾਮਲਿਆਂ ਨੂੰ ਵੇਖੇਗਾ ਅਤੇ ਭਾਰਤ ਵੀ ਹੁਣ ਅਜਿਹਾ ਹੀ ਕਰਦਾ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ - ਬੰਗਾਲ 'ਚ ਭਾਜਪਾ ਨੂੰ ਲਗਾਤਾਰ ਦੂਜੇ ਦਿਨ ਵੱਡਾ ਝਟਕਾ, ਵਿਧਾਇਕ ਬਿਸ਼ਵਜੀਤ ਦਾਸ TMC 'ਚ ਸ਼ਾਮਲ

ਦੋਹਾ ਵਿੱਚ ਭਾਰਤੀ ਦੂਤਘਰ ਵਿੱਚ ਹੋਈ ਮੁਲਾਕਾਤ
ਭਾਰਤ ਦੇ ਵਿਦੇਸ਼ ਮੰਤਰਾਲਾ ਵਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ, ਮੰਗਲਵਾਰ ਨੂੰ ਭਾਰਤੀ ਰਾਜਦੂਤ ਦੀਪਕ ਮਿੱਤਲ ਨੇ ਕਤਰ ਦੀ ਰਾਜਧਾਨੀ ਦੋਹਾ ਸਥਿਤ ਤਾਲਿਬਾਨ ਦੇ ਰਾਜਨੀਤਕ ਦਫ਼ਤਰ ਦੇ ਪ੍ਰਮੁੱਖ ਸ਼ੇਰ ਮੁਹੰਮਦ ਅੱਬਾਸ ਸਟੇਨਕਜਈ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਤਾਲਿਬਾਨ ਦੀ ਅਪੀਲ 'ਤੇ ਦੋਹਾ ਸਥਿਤ ਭਾਰਤੀ ਦੂਤਘਰ ਵਿੱਚ ਹੋਈ।

ਬਿਆਨ ਮੁਤਾਬਕ, ਇਸ ਮੁਲਾਕਾਤ ਵਿੱਚ ਸੁਰੱਖਿਆ ਅਤੇ ਅਫਗਾਨਿਸਤਾਨ ਵਿੱਚ ਫਸੇ ਭਾਰਤੀ ਨਾਗਰਿਕਾਂ ਦੀ ਛੇਤੀ ਵਾਪਸੀ ਨੂੰ ਲੈ ਕੇ ਗੱਲਬਾਤ ਹੋਈ। ਅਫਗਾਨ ਨਾਗਰਿਕਾਂ, ਖਾਸਕਰ ਘੱਟ ਗਿਣਤੀ ਜੋ ਭਾਰਤ ਆਉਣਾ ਚਾਹੁੰਦੇ ਹਨ, ਉਨ੍ਹਾਂ ਦਾ ਮੁੱਦਾ ਵੀ ਬੈਠਕ ਵਿੱਚ ਚੁੱਕਿਆ ਗਿਆ।

ਇਹ ਵੀ ਪੜ੍ਹੋ - ਕੋਵਿਡ ਟੀਕਾਕਰਨ 'ਚ ਬਣਿਆ ਰਿਕਾਰਡ, 5 ਦਿਨਾਂ 'ਚ ਦੂਜੀ ਵਾਰ ਅੰਕੜਾ 1 ਕਰੋੜ ਦੇ ਪਾਰ

ਅੱਤਵਾਦ ਨੂੰ ਲੈ ਕੇ ਭਾਰਤ ਨੇ ਸਪੱਸ਼ਟ ਕੀਤੀ ਚਿੰਤਾ
ਭਾਰਤੀ ਰਾਜਦੂਤ ਮਿੱਤਲ ਨੇ ਭਾਰਤ ਦੀ ਚਿੰਤਾ ਨੂੰ ਵੀ ਤਾਲਿਬਾਨ ਦੇ ਸਾਹਮਣੇ ਰੱਖਿਆ। ਭਾਰਤ ਨੇ ਕਿਹਾ ਕਿ ਅਫਗਾਨਿਸਤਾਨ ਦੀ ਜ਼ਮੀਨ ਦਾ ਇਸਤੇਮਾਲ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਕਿਸੇ ਵੀ ਰੂਪ ਵਿੱਚ ਅੱਤਵਾਦ ਲਈ ਨਹੀਂ ਹੋਣਾ ਚਾਹੀਦਾ ਹੈ। ਤਾਲਿਬਾਨ ਦੇ ਪ੍ਰਤਿਨਿੱਧੀ ਨੇ ਵੀ ਭਾਰਤੀ ਰਾਜਦੂਤ ਨੂੰ ਭਰੋਸਾ ਦਿੱਤਾ ਕਿ ਭਾਰਤ ਦੀਆਂ ਸਾਰੀਆਂ ਚਿੰਤਾਵਾਂ 'ਤੇ ਧਿਆਨ ਦਿੱਤਾ ਜਾਵੇਗਾ।

ਤਾਲਿਬਾਨ ਦੇ ਪ੍ਰਮੁੱਖ ਨੇਤਾ ਸ਼ੇਰ ਮੁਹੰਮਦ ਅੱਬਾਸ ਸਟੇਨਕਜਈ ਨੇ ਹਾਲ ਹੀ ਵਿੱਚ ਭਾਰਤ ਨੂੰ ਇਲਾਕੇ ਦਾ ਅਹਿਮ ਦੇਸ਼ ਦੱਸਿਆ ਸੀ ਅਤੇ ਕਿਹਾ ਸੀ ਕਿ ਤਾਲਿਬਾਨ ਭਾਰਤ ਨਾਲ ਚੰਗੇ ਰਿਸ਼ਤੇ ਚਾਹੁੰਦਾ ਹੈ। ਸਟੇਨਕਜਈ ਨੇ ਕਿਹਾ ਕਿ ਅਸੀਂ ਭਾਰਤ ਦੇ ਨਾਲ ਵਪਾਰਕ, ਆਰਥਿਕ ਅਤੇ ਰਾਜਨੀਤਕ ਰਿਸ਼ਤੇ ਬਰਕਰਾਰ ਰੱਖਣਾ ਚਾਹੁੰਦੇ ਹਾਂ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News