ਭਾਰਤੀ ਅਰਥ ਵਿਵਸਥਾ ''ਚ ਆਇਆ ਜ਼ਬਰਦਸਤ ਉਛਾਲ, 19 ਇੰਡੀਕੇਟਰਸ 2019 ਦੇ ਮੁਕਾਬਲੇ ਮਜ਼ਬੂਤ

Tuesday, Dec 07, 2021 - 09:49 AM (IST)

ਭਾਰਤੀ ਅਰਥ ਵਿਵਸਥਾ ''ਚ ਆਇਆ ਜ਼ਬਰਦਸਤ ਉਛਾਲ, 19 ਇੰਡੀਕੇਟਰਸ 2019 ਦੇ ਮੁਕਾਬਲੇ ਮਜ਼ਬੂਤ

ਨਵੀਂ ਦਿੱਲੀ (ਏਜੰਸੀ) : ਭਾਰਤੀ ਅਰਥ ਵਿਵਸਥਾ 'ਚ ਤੇਜ਼ੀ ਆਉਣ ਲੱਗੀ ਹੈ। ਅਰਥ ਵਿਵਸਥਾ ਦੇ ਪੈਮਾਨੇ ਨੂੰ ਮਾਪਣ ਦੇ 22 ਇਕਨਾਮਿਕ ਇੰਡੀਕੇਟਰਾਂ 'ਚੋਂ 19 ਇੰਡੀਕੇਟਰਾਂ 'ਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਹੈ। ਸਤੰਬਰ, ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ 'ਚ ਦੇਸ਼ ਦੀ ਅਰਥ ਵਿਵਸਥਾ ਕੋਰੋਨਾ ਤੋਂ ਪਹਿਲਾਂ ਦੇ ਪੱਧਰ ਤੋਂ ਵੀ ਅੱਗੇ ਨਿਕਲਦੀ ਜਾ ਰਹੀ ਹੈ। ਇਨ੍ਹਾਂ 22 ਇੰਡੀਕੇਟਰਾਂ 'ਚੋਂ ਈ. ਵੇਅ. ਬਿੱਲ, ਕੋਲੇ ਦਾ ਉਤਪਾਦਨ, ਮਰਚੈਂਡਾਈਜ਼ ਐਕਸਪੋਰਟ ਅਤੇ ਰੇਲਵੇ ਦੀ ਢੁਆਈ ਵਰਗੇ ਖੇਤਰਾਂ 'ਚ 100 ਫ਼ੀਸਦੀ ਤੋਂ ਵੱਧ ਦੀ ਰਿਕਵਰੀ ਆਈ ਹੈ।

ਇਹ ਵੀ ਪੜ੍ਹੋ : ਹੈਵਾਨ ਬਣੇ ਅਖੌਤੀ ਬਾਬੇ ਨੇ ਦਰਿੰਦਗੀ ਦੀਆਂ ਵੀ ਟੱਪੀਆਂ ਹੱਦਾਂ, ਪਤਨੀ ਦੇ ਦੋਵੇਂ ਹੱਥ ਗਰਮ ਤਵੇ 'ਤੇ ਸਾੜੇ

ਇਸ ਤੋਂ ਸੰਕੇਤ ਮਿਲਦਾ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਢਹਿ-ਢੇਰੀ ਹੋਈ ਦੇਸ਼ ਦੀ ਅਰਥ ਵਿਵਸਥਾ ਨਾ ਸਿਰਫ ਮਜ਼ਬੂਤ ਹੋ ਰਹੀ ਹੈ, ਸਗੋਂ ਕੋਰੋਨਾ ਤੋਂ ਪਹਿਲਾਂ ਦੇ ਪੱਧਰ ਨੂੰ ਵੀ ਪਾਰ ਕਰ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੁੱਖ ਮੰਤਰੀ ਚੰਨੀ ਪਰਿਵਾਰ ਸਮੇਤ ਪੁੱਜੇ 'ਮਾਤਾ ਬਗਲਾਮੁਖੀ' ਦੇ ਦਰਬਾਰ (ਤਸਵੀਰਾਂ)

ਹਾਲ ਹੀ 'ਚ ਜਾਰੀ ਹੋਏ ਇਸ ਵਿੱਤੀ ਸਾਲ ਦੀ ਦੂਜੀ ਤਿਮਾਹੀ ਦੇ ਜੀ. ਡੀ. ਪੀ. ਅੰਕੜਿਆਂ 'ਚ ਵੀ ਇਹ ਗੱਲ ਸਪੱਸ਼ਟ ਹੋਈ ਹੈ, ਦੂਜੀ ਤਿਮਾਹੀ ਦੀ ਜੀ. ਡੀ. ਪੀ. 8.4 ਫ਼ੀਸਦੀ ਦੀ ਦਰ ਨਾਲ ਵਧੀ ਹੈ ਅਤੇ ਇਸ ਦੌਰਾਨ 2019-20 ਦੀ ਦੂਜੀ ਤਿਮਾਹੀ ਦੌਰਾਨ ਦੇਸ਼ 'ਚ ਹੋਏ ਉਤਪਾਦਨ ਦੇ ਪੱਧਰ ਨੂੰ ਵੀ ਪਾਰ ਕਰ ਲਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News