ਫਿਲਸਤੀਨ ਖ਼ਿਲਾਫ਼ ਟਵੀਟ ਕਰਨਾ ਭਾਰਤੀ ਡਾਕਟਰ ਨੂੰ ਪਿਆ ਮਹਿੰਗਾ, ਨੌਕਰੀ ਤੋਂ ਧੋਣੇ ਪਏ ਹੱਥ

10/22/2023 2:07:25 AM

ਇੰਟਰਨੈਸ਼ਨਲ ਡੈਸਕ : ਬਹਿਰੀਨ 'ਚ ਇਕ 50 ਸਾਲਾ ਭਾਰਤੀ ਡਾਕਟਰ ਨੂੰ ਫਿਲਸਤੀਨ ਖ਼ਿਲਾਫ਼ ਟਵੀਟ ਕਰਨ 'ਤੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਡਾਕਟਰ ਦੇ ਮਾਲਕ ਨੇ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਰਾਇਲ ਬਹਿਰੀਨ ਹਸਪਤਾਲ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਡਾ. ਸੁਨੀਲ ਰਾਓ ਦੇ ਟਵੀਟ ਨੂੰ ਹਸਪਤਾਲ ਦੇ ਜ਼ਾਬਤੇ ਦੀ ਉਲੰਘਣਾ ਕਰਾਰ ਦਿੱਤਾ ਅਤੇ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ। ਹਾਲਾਂਕਿ, ਬਾਅਦ 'ਚ ਟਵੀਟ ਨੂੰ ਡਿਲੀਟ ਕਰ ਦਿੱਤਾ ਗਿਆ। ਬਹਿਰੀਨ ਖੁੱਲ੍ਹ ਕੇ ਫਿਲਸਤੀਨ ਦਾ ਸਮਰਥਨ ਕਰਦਾ ਹੈ ਅਤੇ ਉਸ ਦੇ ਇਲਾਕੇ 'ਤੇ ਇਜ਼ਰਾਈਲ ਦੇ ਕਬਜ਼ੇ ਦੀ ਆਲੋਚਨਾ ਕਰਦਾ ਹੈ। ਅਜਿਹੇ 'ਚ ਬਹਿਰੀਨ ਦੇ ਲੋਕਾਂ 'ਚ ਫਿਲਸਤੀਨ ਨੂੰ ਲੈ ਕੇ ਖਾਸ ਭਾਵਨਾਵਾਂ ਹਨ।

ਇਹ ਵੀ ਪੜ੍ਹੋ : ਐਲਨ ਮਸਕ ਨੇ 2 ਦਿਨਾਂ ’ਚ ਗੁਆਏ 22 ਅਰਬ ਡਾਲਰ, ਅੰਬਾਨੀ-ਅਡਾਨੀ ਨੂੰ ਵੀ ਲੱਗਾ ਝਟਕਾ

ਹਸਪਤਾਲ ਨੇ ਇਕ ਬਿਆਨ 'ਚ ਕਿਹਾ, ''ਸਾਡੇ ਧਿਆਨ 'ਚ ਆਇਆ ਸੀ ਕਿ 'ਇੰਟਰਨਲ ਮੈਡੀਸਨ' 'ਚ ਮਾਹਿਰ ਡਾ. ਸੁਨੀਲ ਰਾਓ ਨੇ ਸੋਸ਼ਲ ਮੀਡੀਆ 'ਤੇ ਅਜਿਹੇ ਟਵੀਟ ਕੀਤੇ, ਜੋ ਸਾਡੇ ਸਮਾਜ ਲਈ ਇਤਰਾਜ਼ਯੋਗ ਸਨ।'' ਬਿਆਨ ਮੁਤਾਬਕ, “ਅਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਉਨ੍ਹਾਂ ਦੇ (ਡਾਕਟਰ ਦੇ) ਟਵੀਟ ਅਤੇ ਵਿਚਾਰ ਅਤੇ ਵਿਚਾਰਧਾਰਾ ਨਿੱਜੀ ਹਨ ਪਰ ਇਹ ਹਸਪਤਾਲ ਦੇ ਵਿਚਾਰਾਂ ਅਤੇ ਕਦਰਾਂ-ਕੀਮਤਾਂ ਨੂੰ ਨਹੀਂ ਦਰਸਾਉਂਦੇ।” ਹਸਪਤਾਲ ਨੇ ਕਿਹਾ ਕਿ ਉਸ ਨੇ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਅਤੇ ਡਾ. ਰਾਓ ਨੂੰ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਗਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News