ਬ੍ਰਿਟੇਨ ’ਚ ਭਾਰਤੀ ਡਿਪਲੋਮੈਟ ਰਵਿੰਦਰ ਮਹਾਤਰੇ ਦੀ 40 ਸਾਲ ਪਹਿਲਾਂ ਹੋਈ ਹੱਤਿਆ ਤੋਂ ਉੱਠਿਆ ਪਰਦਾ

Saturday, Dec 09, 2023 - 01:45 AM (IST)

ਬ੍ਰਿਟੇਨ ’ਚ ਭਾਰਤੀ ਡਿਪਲੋਮੈਟ ਰਵਿੰਦਰ ਮਹਾਤਰੇ ਦੀ 40 ਸਾਲ ਪਹਿਲਾਂ ਹੋਈ ਹੱਤਿਆ ਤੋਂ ਉੱਠਿਆ ਪਰਦਾ

ਨਵੀਂ ਦਿੱਲੀ (ਏ.ਐੱਨ.ਆਈ.) : ਬਰਤਾਨੀਆ ’ਚ ਭਾਰਤੀ ਡਿਪਲੋਮੈਟ ਰਵਿੰਦਰ ਮਹਾਤਰੇ ਦੇ ਬੇਰਹਿਮੀ ਨਾਲ ਕਤਲ ਤੋਂ 40 ਸਾਲ ਬਾਅਦ ਇਕ ਨਵੀਂ ਖੋਜੀ ਦਸਤਾਵੇਜ਼ੀ ਫ਼ਿਲਮ ਨੇ ਰਾਜਦੂਤ ਦੇ ਕਾਤਲ ਦਾ ਪਰਦਾਫਾਸ਼ ਕਰਨ ਵਾਲੇ ਕਈ ਖੁਲਾਸੇ ਕੀਤੇ ਹਨ। ‘ਨਿਊਜ਼ 9 ਪਲੱਸ’ ਦੀ ਡਾਕੂਮੈਂਟਰੀ ‘ਮਰਡਰ ਆਫ਼ ਐਨ ਇੰਡੀਅਨ ਡਿਪਲੋਮੈਟ’ ਨੇ ਪਹਿਲੀ ਵਾਰ ਮਹਾਤਰੇ ਦੇ ਕਾਤਲ ਦਾ ਖੁਲਾਸਾ ਕੀਤਾ ਹੈ, ਜਿਸ ਦੀ ਬਰਮਿੰਘਮ, ਯੂਨਾਈਟਿਡ ਕਿੰਗਡਮ ’ਚ ਬੇਰਹਿਮੀ ਨਾਲ ਹੱਤਿਆ ਹੋ ਗਈ ਸੀ। ਰਵਿੰਦਰ ਮਹਾਤਰੇ ਬਰਮਿੰਘਮ ’ਚ ਭਾਰਤੀ ਕੌਂਸਲੇਟ ਜਨਰਲ ’ਚ ਸਹਾਇਕ ਕਮਿਸ਼ਨਰ ਸਨ।

ਇਹ ਵੀ ਪੜ੍ਹੋ : ਦੋਸਤ ਦਾ ਜਨਮ ਦਿਨ ਮਨਾ ਰਹੇ ਨੌਜਵਾਨ ਨਾਲ ਵਾਪਰਿਆ ਭਾਣਾ, ਹੋਇਆ ਉਹ ਜੋ ਸੋਚਿਆ ਨਹੀਂ ਸੀ

3 ਫਰਵਰੀ 1984 ਨੂੰ ਉਨ੍ਹਾਂ ਦੇ ਦਫ਼ਤਰ ਦੇ ਬਾਹਰੋਂ 4 ਅੱਤਵਾਦੀਆਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਸੀ। ਅਗਲੀ ਸਵੇਰ ਕਸ਼ਮੀਰ ਲਿਬਰੇਸ਼ਨ ਆਰਮੀ (KLA) ਨਾਂ ਦੇ ਇਕ ਅਣਪਛਾਤੇ ਸਮੂਹ ਨੇ ਅਗਵਾ ਦੀ ਜ਼ਿੰਮੇਵਾਰੀ ਲਈ। ਅਗਵਾਕਾਰਾਂ ਨੇ ਨਵੀਂ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਅੱਤਵਾਦੀ ਮਕਬੂਲ ਬੱਟ ਅਤੇ 9 ਹੋਰਾਂ ਦੀ ਰਿਹਾਈ ਦੇ ਨਾਲ-ਨਾਲ ਫਿਰੌਤੀ ਵਜੋਂ 10 ਲੱਖ ਪੌਂਡ ਦੀ ਮੰਗ ਕੀਤੀ ਸੀ। ਮਹਾਤਰੇ ਨੂੰ 5 ਫਰਵਰੀ ਦੀ ਸ਼ਾਮ ਨੂੰ ਇਕ ਮੋਟਰ ਸਵਾਰ ਨੇ ਮ੍ਰਿਤਕ ਪਾਇਆ ਸੀ, ਉਸ ਦੇ ਸਿਰ ’ਚ 2 ਗੋਲ਼ੀਆਂ ਲੱਗੀਆਂ ਸਨ। ਉਨ੍ਹਾਂ ਦੀ ਯੋਜਨਾ ਕਿਸੇ ਵੀ ਸਮੇਂ ਅਸਫ਼ਲ ਹੋ ਸਕਦੀ ਹੈ, ਇਸ ਡਰ ਤੋਂ ਅਗਵਾਕਾਰਾਂ ਨੇ ਮਹਾਤਰੇ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ : ਨਕਾਬਪੋਸ਼ਾਂ ਨੇ ਗੁਰਦੁਆਰਾ ਸਾਹਿਬ ਨੂੰ ਬਣਾਇਆ ਨਿਸ਼ਾਨਾ, ਗੋਲਕ ’ਚੋਂ ਚੋਰੀ ਕੀਤੇ ਡੇਢ ਲੱਖ ਰੁਪਏ

‘ਨਿਊਜ਼ 9 ਪਲੱਸ’ ਦੀ ਜਾਂਚ ਨੇ ਕੋਟਲੀ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ’ਚ ਇਕ ਭਾਰਤੀ ਡਿਪਲੋਮੈਟ ਦੇ ਕਾਤਲ ਦਾ ਖੁਲਾਸਾ ਕੀਤਾ ਹੈ, ਜਿਸ ਦੀ ਪਛਾਣ ਮਲਿਕ ਮਸਰਤ ਵਜੋਂ ਹੋਈ ਹੈ, ਜੋ ਅਜੇ ਵੀ ਆਪਣੀ ਗ੍ਰਿਫ਼ਤਾਰੀ ਤੋਂ ਡਰ ਰਿਹਾ ਹੈ। ਇਸ ਤੋਂ ਇਲਾਵਾ 2 ਗਵਾਹਾਂ ਨੇ ਹਾਲ ਹੀ ’ਚ ਮਹਾਤਰੇ ਦੇ ਕਾਤਲ ਦੀ ਪੁਸ਼ਟੀ ਕੀਤੀ ਹੈ ਅਤੇ ਉਸ ਦੀ ਪਛਾਣ ਕੀਤੀ ਹੈ। ਜੇ.ਕੇ.ਐੱਲ.ਐੱਫ. ਸ਼ਬੀਰ ਚੌਧਰੀ ਸਾਬਕਾ ਜਨਰਲ ਸਕੱਤਰ ਯੂ.ਕੇ. ਨੇ ਇਕ ਇੰਟਰਵਿਊ ’ਚ ਕਿਹਾ, ''ਮੈਂ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹਾਂ ਕਿ ਰਵਿੰਦਰ ਮਹਾਤਰੇ ਨੂੰ ਮਾਰਨ ਦਾ ਹੁਕਮ ਅਮਾਨਉੱਲ੍ਹਾ ਖਾਨ ਨੇ ਦਿੱਤਾ ਸੀ। ਉਹ ਜੰਮੂ ਅਤੇ ਕਸ਼ਮੀਰ ਲਿਬਰੇਸ਼ਨ ਫਰੰਟ (JKLF) ਦੇ ਪ੍ਰਧਾਨ ਸਨ। ਖਾਨ ਨੂੰ ਲੱਗਾ ਕਿ ਪੁਲਸ ਅਗਵਾਕਾਰਾਂ ਨੂੰ ਗ੍ਰਿਫ਼ਤਾਰ ਕਰ ਸਕੇਗੀ ਅਤੇ ਇਸ ਨਾਲ ਜੇ.ਕੇ.ਐੱਲ.ਐੱਫ. ਇਸ ਕਾਰਨ ਅਗਵਾਕਾਰਾਂ ਨੂੰ ‘ਕੇ.ਐੱਲ.ਐੱਫ.’ ਦੀ ਨਵੀਂ ਪਛਾਣ ਦਿੱਤੀ ਗਈ।''

ਇਹ ਵੀ ਪੜ੍ਹੋ : ਚੀਨ ਨੇ ਬਣਾਈ ਦੁਨੀਆ ਦੀ ਸਭ ਤੋਂ ਡੂੰਘੀ ਅੰਡਰਗਰਾਊਂਡ ਲੈਬ, ਜਾਣੋ ਇੰਨੀ ਗਹਿਰਾਈ 'ਚ ਕੀ ਲੱਭ ਰਿਹੈ 'ਡ੍ਰੈਗਨ'

ਹਾਸ਼ਿਮ ਕੁਰੈਸ਼ੀ, ਅਮਾਨਉੱਲ੍ਹਾ ਖਾਨ ਦੇ ਨਜ਼ਦੀਕੀ ਸਹਿਯੋਗੀ ਅਤੇ 1971 ’ਚ ਭਾਰਤ ਦੇ ਪਹਿਲੇ ਗੰਗਾ ਜਹਾਜ਼ ਹਾਈਜੈਕਰ ਨੇ ਕਿਹਾ ਕਿ ਮਸਰਤ ਇਕਬਾਲ ਹਾਈਜੈਕਿੰਗ ਵਿੱਚ ਸ਼ਾਮਲ ਸੀ। ਉਹ ਅਮਾਨਉੱਲਾ ਖਾਨ ਦਾ ਕਿਰਾਏਦਾਰ ਸੀ। ਉਸ ਨੇ ਅਮਾਨਉੱਲ੍ਹਾ ਖਾਨ ਨੂੰ ਫ਼ੋਨ ਕਰਕੇ ਕਿਹਾ ਸੀ ਕਿ ਪੁਲਸ ਜਲਦ ਹੀ ਉਸ ਤੱਕ ਪਹੁੰਚ ਸਕਦੀ ਹੈ। ਸਾਨੂੰ ਕੀ ਕਰਨਾ ਚਾਹੀਦਾ ਹੈ? ਅਮਾਨਉੱਲਾ ਖਾਨ ਨੇ ਮੇਰੇ ਸਾਹਮਣੇ ਉਸ ਨੂੰ ਕਿਹਾ ਕਿ ਉਸ ਨੂੰ ਗੋਲ਼ੀ ਮਾਰ ਦਿਓ ਅਤੇ ਲਾਸ਼ ਦਾ ਨਿਪਟਾਰਾ ਕਰੋ। ਕੁਰੈਸ਼ੀ ਨੇ ਕਿਹਾ ਕਿ ਮੈਂ ਅਮਾਨਉੱਲਾ ਦਾ ਵਿਰੋਧ ਕੀਤਾ ਸੀ ਅਤੇ ਉਸ ਨੂੰ ਕਿਹਾ ਸੀ ਕਿ ਉਹ ਕਿਸੇ ਬੇਕਸੂਰ ਵਿਅਕਤੀ ਨੂੰ ਨਾ ਮਾਰਨ। ਨਿਊਜ਼ 9 ਪਲੱਸ ਦੁਆਰਾ ਇਕ ਮਹੀਨੇ ਦੀ ਲੰਮੀ ਜਾਂਚ ਨੇ ਬ੍ਰਿਟੇਨ ਵਿੱਚ ਸਾਬਕਾ ਭਾਰਤੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਉੱਤੇ ਇਕ ਅਸਫ਼ਲ ਹੱਤਿਆ ਦੀ ਕੋਸ਼ਿਸ਼ ਅਤੇ 1985-86 ਵਿੱਚ ਫਰਾਂਸ 'ਚ ਇਕ ਸਾਬਕਾ ਭਾਰਤੀ ਰਾਜਦੂਤ ਦੀ ਹੱਤਿਆ ਦੀ ਸਾਜ਼ਿਸ਼ ਦਾ ਵੀ ਪਰਦਾਫਾਸ਼ ਕੀਤਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News