ਵਪਾਰਕ ਗੱਲਬਾਤ ਲਈ ਭਾਰਤੀ ਵਫ਼ਦ ਜਾਵੇਗਾ ਅਮਰੀਕਾ

Thursday, Apr 16, 2026 - 01:48 PM (IST)

ਵਪਾਰਕ ਗੱਲਬਾਤ ਲਈ ਭਾਰਤੀ ਵਫ਼ਦ ਜਾਵੇਗਾ ਅਮਰੀਕਾ

ਨਵੀਂ ਦਿੱਲੀ,  (ਭਾਸ਼ਾ)-ਭਾਰਤ ਅਤੇ ਅਮਰੀਕਾ ਦੇ ਮੁੱਖ ਵਾਰਤਾਕਾਰ ਵਾਸ਼ਿੰਗਟਨ ’ਚ 20 ਅਪ੍ਰੈਲ ਤੋਂ ਦੋਵਾਂ ਦੇਸ਼ਾਂ ਵਿਚਾਲੇ ਪ੍ਰਸਤਾਵਿਤ ਵਪਾਰ ਸਮਝੌਤੇ ’ਤੇ 3 ਦਿਨਾਂ ਗੱਲਬਾਤ ਸ਼ੁਰੂ ਕਰਨਗੇ। ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਫਰਵਰੀ ’ਚ ਅੰਤਿਮ ਰੂਪ ਦਿੱਤੇ ਗਏ ਸਮਝੌਤੇ ਨੂੰ ਅਮਰੀਕੀ ਕਸਟਮ ਡਿਊਟੀ ਢਾਂਚੇ ’ਚ ਹੋਈਆਂ ਤਬਦੀਲੀਆਂ ਨੂੰ ਧਿਆਨ ’ਚ ਰੱਖਦੇ ਹੋਏ ਨਵੇਂ ਸਿਰੇ ਤੋਂ ਤਿਆਰ ਕਰਨ ਦੀ ਲੋੜ ਹੈ।
ਅਗਰਵਾਲ ਨੇ ਕਿਹਾ ਕਿ ਇਸ ਵਪਾਰ ਸਮਝੌਤੇ ’ਤੇ ਅੱਗੇ ਚਰਚਾ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੁੱਖ ਵਾਰਤਾਕਾਰ ਦਰਪਣ ਜੈਨ ਦੀ ਅਗਵਾਈ ’ਚ ਭਾਰਤੀ ਵਫ਼ਦ ਇਸ ਮਹੀਨੇ ਦੀ 20 ਤਾਰੀਖ਼ ਤੋਂ ਅਮਰੀਕਾ ਦਾ ਦੌਰਾ ਕਰੇਗਾ। ਵਫ਼ਦ ਲੱਗਭਗ 3-4 ਮਹੀਨਿਆਂ ਬਾਅਦ ਨਿੱਜੀ ਤੌਰ ’ਤੇ ਮਿਲਣਗੇ। ਅਸੀਂ ਸਮਝੌਤੇ ਦੇ ਕਾਨੂੰਨੀ ਢਾਂਚੇ ਨੂੰ ਅੰਤਿਮ ਰੂਪ ਦੇਣ ’ਤੇ ਵਿਚਾਰ ਕਰ ਰਹੇ ਹਾਂ, ਜੋ 7 ਫਰਵਰੀ ਨੂੰ ਜਾਰੀ ਸਾਂਝੇ ਬਿਆਨ ਦਾ ਅਗਲਾ ਤਰਕਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਅਮਰੀਕਾ ਵੱਲੋਂ ਭਾਰਤ ਸਮੇਤ ਕਈ ਦੇਸ਼ਾਂ ਦੇ ਖ਼ਿਲਾਫ ‘ਧਾਰਾ 301’ ਦੇ ਤਹਿਤ ਸ਼ੁਰੂ ਕੀਤੀਆਂ ਗਈਆਂ 2 ਜਾਂਚਾਂ ’ਤੇ ਵੀ ਬੈਠਕ ’ਚ ਚਰਚਾ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

SATPAL

Content Editor

Related News