ਕੰਧਾਰ ’ਚ ਭਾਰਤੀ ਕੌਂਸਲੇਟ ਜਨਰਲ ਨਹੀਂ ਹੋਇਆ ਬੰਦ, ਅਸਥਾਈ ਰੂਪ ਨਾਲ ਕਾਮਿਆਂ ਨੂੰ ਸੱਦਿਆ ਵਾਪਸ: ਵਿਦੇਸ਼ ਮੰਤਰਾਲਾ

Sunday, Jul 11, 2021 - 12:30 PM (IST)

ਨਵੀਂ ਦਿੱਲੀ (ਏਜੰਸੀ) : ਸਰਕਾਰ ਨੇ ਅੱਜ ਉਨ੍ਹਾਂ ਖ਼ਬਰਾਂ ਦਾ ਖ਼ੰਡਨ ਕੀਤਾ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਵਿਚ ਵਿਗੜਦੀ ਸੁਰੱਖਿਆ ਸਥਿਤੀ ਕਾਰਨ ਕੰਧਾਰ ਵਿਚ ਭਾਰਤੀ ਕੌਂਸਲੇਟ ਜਨਰਲ ਬੰਦ ਕਰ ਦਿੱਤਾ ਗਿਆ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਸਪੱਸ਼ਟ ਕੀਤਾ ਕਿ ਅਫਗਾਨਿਸਤਾਨ ਵਿਚ ਸਰਕਾਰੀ ਸੁਰੱਖਿਆ ਫੋਰਸਾਂ ਅਤੇ ਤਾਲਿਬਾਨ ਵਿਚਾਲੇ ਭਿਆਨਕ ਹਿੰਸਾ ਦੌਰਾਨ ਕੰਧਾਰ ਸਥਿਤ ਭਾਰਤੀ ਕੌਂਸਲੇਟ ਜਨਰਲ ਵਿਚ ਤਾਇਨਾਤ ਭਾਰਤੀ ਕਾਮਿਆਂ ਨੂੰ ਅਸਥਾਈ ਰੂਪ ਨਾਲ ਵਾਪਸ ਸੱਦਿਆ ਗਿਆ ਹੈ ਅਤੇ ਸਥਾਨਕ ਕਾਮਿਆਂ ਜ਼ਰੀਏ ਮਿਸ਼ਨ ਕੰਮ ਕਰ ਰਿਹਾ ਹੈ। 

ਇਹ ਵੀ ਪੜ੍ਹੋ: ਪਾਕਿ ’ਚ ਵਿਦੇਸ਼ੀ ਅੱਤਵਾਦੀਆਂ ਨੂੰ ਧੜੱਲੇ ਨਾਲ ਮਿਲ ਰਹੀ ਹੈ ਨਾਗਰਿਕਤਾ

ਬਾਗਚੀ ਨੇ ਕਿਹਾ, ‘ਭਾਰਤ ਅਫਗਾਨਿਸਤਾਨ ਵਿਚ ਤੇਜ਼ੀ ਨਾਲ ਬਦਲ ਰਹੀ ਸੁਰੱਖਿਆ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਸਾਡੇ ਕਾਮਿਆਂ ਦੀ ਸੁਰੱਖਿਆ ਮਹੱਤਵਪੂਰਨ ਹੈ। ਕੰਧਾਰ ਵਿਚ ਭਾਰਤੀ ਕੌਂਸਲੇਟ ਜਨਰਲ ਨੂੰ ਬੰਦ ਨਹੀਂ ਕੀਤਾ ਗਿਆ ਹੈ। ਹਾਲਾਂਕਿ ਕੰਧਾਰ ਸ਼ਹਿਰ ਨੇੜੇ ਭਿਆਨਕ ਸੰਘਰਸ਼ ਕਾਰਨ ਭਾਰਤ ਦੇ ਕਰਮਚਾਰੀਆਂ ਨੂੰ ਫਿਲਹਾਲ ਵਾਪਸ ਸੱਦਿਆ ਗਿਆ ਹੈ।

ਇਹ ਵੀ ਪੜ੍ਹੋ: ਕਲਪਨਾ ਅਤੇ ਸੁਨੀਤਾ ਤੋਂ ਬਾਅਦ ਭਾਰਤੀ ਮੂਲ ਦੀ ਇਕ ਹੋਰ ਧੀ ਸਿਰਿਸ਼ਾ ਬਾਂਦਲਾ ਅੱਜ ਭਰੇਗੀ ਪੁਲਾੜ ਦੀ ਉਡਾਣ 

ਉਨ੍ਹਾਂ ਕਿਹਾ, ‘ਮੈਂ ਇਸ ਗੱਲ ’ਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਇਹ ਪੂਰੀ ਤਰ੍ਹਾਂ ਨਾਲ ਅਸਥਾਈ ਕਦਮ ਹੈ ਜੋ ਹਾਲਾਤ ਵਿਚ ਸਥਿਰਤਾ ਆਉਣ ਤੱਕ ਲਈ ਹੈ। ਭਾਰਤੀ ਮਿਸ਼ਨ ਸਥਾਨਕ ਕਾਮਿਆਂ ਜ਼ਰੀਏ ਸੰਚਾਲਿਤ ਹੋ ਰਿਹਾ ਹੈ। ਵੀਜ਼ਾ ਅਤੇ ਕੌਂਸਲਰ ਸੇਵਾਵਾਂ ਕਾਬੁਲ ਸਥਿਤ ਦੂਤਾਵਾਸ ਜ਼ਰੀਏ ਦਿੱਤੀਆਂ ਜਾ ਰਹੀਆਂ ਹਨ।’ ਬੁਲਾਰੇ ਨੇ ਕਿਹਾ ਕਿ ਅਫਗਾਨਿਸਤਾਨ ਦਾ ਅਹਿਮ ਸਾਂਝੀਦਾਰ ਹੋਣ ਦੇ ਨਾਤੇ ਭਾਰਤ ਇਕ ਸ਼ਾਂਤੀਪੂਰਨ, ਪ੍ਰਭੂਸੱਤਾ ਅਤੇ ਲੋਕਤੰਤਰੀ ਅਫਗਾਨਿਸਤਾਨ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ: ਟੋਕੀਓ ’ਚ ਸਾਡੇ ਸਿਤਾਰੇ, ਭਾਰਤ ਦੇ 7 ਪਹਿਲਵਾਨਾਂ ਨੇ ਟੋਕੀਓ ਓਲੰਪਿਕ ਖੇਡਾਂ ਲਈ ਕੀਤਾ ਕੁਆਲੀਫਾਈ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News