ਅਮਰੀਕਾ ''ਚ ਕੁੜੀ ਨੂੰ ''ਮਿਲਣ'' ਗਏ ਭਾਰਤੀ ਨੌਜਵਾਨ ਨੂੰ ਅਦਾਲਤ ਨੇ ਸੁਣਾ''ਤੀ ਸਜ਼ਾ ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
Saturday, Apr 05, 2025 - 09:30 AM (IST)

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਗੈਰ-ਕਾਨੂੰਨੀ ਤੌਰ 'ਤੇ ਰਹਿਣ ਵਾਲੇ ਇਕ ਗੁਜਰਾਤੀ ਨੋਜਵਾਨ ਕੀਰਤਨ ਪਟੇਲ ਨੂੰ 10 ਸਾਲ ਦੀ ਕੈਦ ਦੀ ਸ਼ਜਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ ਅਮਰੀਕਾ ਦੇ ਫਲੋਰੀਡਾ ਵਿੱਚ ਰਹਿਣ ਵਾਲੇ ਪਟੇਲ ਨੂੰ ਇੱਕ ਨਾਬਾਲਗ ਕੁੜੀ ਨਾਲ ਸਰੀਰਕ ਸਬੰਧ ਬਣਾਉਣ ਦੇ ਇਰਾਦੇ ਨਾਲ ਮਿਲਣ ਕਾਰਨ ਉਸ ਨੂੰ ਇਨ੍ਹਾਂ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦਰਅਸਲ ਜਿਸ ਕੁੜੀ ਨੂੰ ਉਹ ਮਿਲਣ ਲਈ ਗਿਆ ਸੀ, ਉਹ ਕੁੜੀ ਨਹੀਂ, ਸਗੋਂ ਆਪਣੇ ਆਪ ਨੂੰ ਇਕ 13 ਸਾਲ ਦੀ ਕੁੜੀ ਦੱਸਣ ਵਾਲਾ ਹੋਮਲੈਂਡ ਸਿਕਿਓਰਿਟੀ ਇਨਵੈਸਟੀਗੇਸ਼ਨਜ਼ ਦਾ ਇੱਕ ਅੰਡਰਕਵਰ ਏਜੰਟ ਸੀ। ਇਨ੍ਹਾਂ ਦੋਵਾਂ ਦੀ ਸੋਸ਼ਲ ਮੀਡੀਆ ਰਾਹੀਂ ਗੱਲਬਾਤ ਸ਼ੁਰੂ ਹੋਈ ਤੇ ਦੋਵਾਂ ਨੇ ਇਸ ਦੌਰਾਨ ਮਿਲਣ ਦੀ ਯੋਜਨਾ ਬਣਾਈ। ਇਸ ਤੋਂ ਬਾਅਦ ਜਦੋਂ ਪਟੇਲ ਉਕਤ ਕੁੜੀ ਨੂੰ ਮਿਲਣ ਪਹੁੰਚਿਆ ਤਾਂ ਉੱਥੇ ਉਸ ਨੂੰ ਹੋਮਲੈਂਡ ਸਕਿਓਰਟੀ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮਾਮਲੇ 'ਚ ਜਾਂਚ ਮਗਰੋਂ ਅਦਾਲਤ ਨੇ ਪਟੇਲ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਲੁਧਿਆਣਾ ਵੈਸਟ ਜ਼ਿਮਨੀ ਚੋਣ ਲਈ ਕਾਂਗਰਸ ਨੇ ਐਲਾਨਿਆ ਉਮੀਦਵਾਰ
ਜ਼ਿਕਰਯੋਗ ਹੈ ਕਿ ਉਸ ਏਜੰਟ ਨੇ ਕੁੜੀ ਹੋਣ ਦੀ ਗੱਲ ਦੱਸਣ ਮਗਰੋਂ ਆਪਣੀ ਉਮਰ 13 ਸਾਲ ਦੱਸੀ ਸੀ। ਪਰ ਇਸ ਦੇ ਬਾਵਜੂਦ ਉਸ ਨਾਲ ਸਬੰਧ ਬਣਾਉਣ ਦੀ ਇੱਛਾ ਲਈ ਮਿਲਣ ਕਾਰਨ ਪਟੇਲ ਨੂੰ ਇਹ ਸਜ਼ਾ ਸੁਣਾਈ ਗਈ ਹੈ। ਅਮਰੀਕੀ ਕਾਨੂੰਨ ਅਨੁਸਾਰ ਜੇਕਰ ਕੋਈ ਬਾਲਗ ਵਿਅਕਤੀ ਕਿਸੇ ਨਾਬਾਲਗ ਨਾਲ ਸਬੰਧ ਬਣਾਉਂਦਾ ਹੈ, ਤਾਂ ਇਸ ਨੂੰ ਬਹੁਤ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ। ਇਸ ਮਾਮਲੇ 'ਚ ਮੁਲਜ਼ਮ ਨੂੰ ਦੋਸ਼ੀ ਪਾਏ ਜਾਣ 'ਤੇ 10 ਸਾਲ ਕੈਦ ਤੋਂ ਲੈ ਕੇ ਉਮਰਕੈਦ ਤੱਕ ਦੀ ਸਜ਼ਾ ਵੀ ਸੁਣਾਈ ਜਾ ਸਕਦੀ ਹੈ।
ਅਮਰੀਕਾ 'ਚ ਹੋਮਲੈਂਡ ਸਕਿਓਰਿਟੀ ਤੇ ਫੈਡਰਲ ਏਜੰਟ ਇਸੇ ਤਰ੍ਹਾਂ ਸੋਸ਼ਲ ਮੀਡੀਆ 'ਤੇ ਅਜਿਹੀ ਮਾਨਸਿਕਤਾ ਵਾਲੇ ਲੋਕਾਂ ਦੀ ਭਾਲ ਕਰਦੇ ਰਹਿੰਦੇ ਹਨ ਤੇ ਉਨ੍ਹਾਂ ਨੂੰ ਸਜ਼ਾ ਦਿਵਾਉਂਦੇ ਹਨ, ਤਾਂ ਜੋ ਇਸ ਤਰ੍ਹਾਂ ਦੇ ਅਪਰਾਧਾਂ ਤੇ ਅਪਰਾਧੀਆਂ 'ਤੇ ਕਾਬੂ ਪਾਇਆ ਜਾ ਸਕੇ।
ਇਹ ਵੀ ਪੜ੍ਹੋ- ਕੀ ਬਣੂੰ ਦੁਨੀਆ ਦਾ....! ਮਾਸੀ ਨੇ ਪੈਸਿਆਂ ਖ਼ਾਤਰ ਆਪਣੀ ਹੀ ਭਾਣਜੀ ਦਾ ਕਰ ਲਿਆ 'ਸੌਦਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e