ਓਮਾਨ ''ਚ ਭਾਰਤੀ ਕਿਸ਼ਤੀ ਅਤੇ ਕਰੂ ਦਲ ਦੇ 10 ਮੈਂਬਰ ਬਚਾਏ ਗਏ

06/15/2019 3:43:06 PM

ਮਸਕਟ—  ਓਮਾਨ ਦੇ ਬੰਦਰਗਾਹ ਸ਼ਹਿਰ ਧਾਲਕੁਟ ਤੋਂ 6.4 ਕਿਲੋਮੀਟਰ ਦੂਰ ਸਮੁੰਦਰ 'ਚ ਡੁੱਬ ਰਹੀ ਇਕ ਭਾਰਤੀ ਕਿਸ਼ਤੀ ਅਤੇ ਇਸ 'ਚ ਸਵਾਰ 10 ਮੈਂਬਰਾਂ ਨੂੰ ਬਚਾਇਆ ਗਿਆ। ਓਮਾਨ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਓਮਾਨ ਦੇ ਸਮੁੰਦਰੀ ਸੁਰੱਖਿਆ ਕੇਂਦਰ ਵਲੋਂ ਸ਼ੁੱਕਰਵਾਰ ਨੂੰ ਦਿੱਤੇ ਗਏ ਇਕ ਅਧਿਕਾਰਕ ਬਿਆਨ ਮੁਤਾਬਕ, 'ਕੇਂਦਰ ਨੇ ਵੀਰਵਾਰ ਨੂੰ ਇਕ ਮੁਸੀਬਤ ਸਬੰਧੀ ਸੂਚਨਾ ਮਿਲਣ ਮਗਰੋਂ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕੀਤਾ।

ਓਮਾਨ ਦੀ ਸਮੁੰਦਰੀ ਫੌਜ ਨੇ ਭਾਰਤੀ ਕਿਸ਼ਤੀ ਲਈ ਇਕ ਜਹਾਜ਼ ਭੇਜਿਆ। ਜਾਣਕਾਰੀ ਮੁਤਾਬਕ ਭਾਰਤੀ ਕਿਸ਼ਤੀ ਦੇ ਇੰਜਣਾਂ 'ਚ ਕੁਝ ਤਕਨੀਕੀ ਖਰਾਬੀ ਆ ਗਈ ਸੀ। ਓਮਾਨ ਦੀ ਹਵਾਈ ਫੌਜ ਦੇ ਜਹਾਜ਼ ਅਜੇ ਵੀ ਕਰੂ ਦਲ ਦੇ ਇਕ ਲਾਪਤਾ ਮੈਂਬਰ ਨੂੰ ਲੱਭ ਰਹੇ ਹਨ। ਬਿਆਨ 'ਚ ਕਿਹਾ ਗਿਆ ਕਿ ਜਹਾਜ਼ ਜਦ ਭਾਰਤੀ ਕਿਸ਼ਤੀ ਕੋਲ ਪੁੱਜਾ ਤਾਂ ਇਹ ਡੁੱਬ ਰਹੀ ਸੀ ਅਤੇ ਚਾਲਕ ਦਲ ਦੇ ਮੈਂਬਰ ਪਾਣੀ ਦੇ ਬਾਹਰ ਨਿਕਲਣ ਲਈ ਮਿਹਨਤ ਕਰਨ ਲੱਗ ਗਏ।


Related News