ਭਾਰਤੀ ਫੌਜ 'ਚ ਨੌਕਰੀ ਦਾ ਸੁਨਹਿਰੀ ਮੌਕਾ, 10ਵੀਂ-12ਵੀਂ ਪਾਸ ਕਰਨ ਅਪਲਾਈ

Monday, Jun 08, 2020 - 03:58 PM (IST)

ਨਵੀਂ ਦਿੱਲੀ— ਜੇਕਰ ਕੋਈ ਚਾਹਵਾਨ ਉਮੀਦਵਾਰ ਫੌਜ 'ਚ ਨੌਕਰੀ ਕਰਨਾ ਚਾਹੁੰਦਾ ਹੈ ਤਾਂ ਉਸ ਲਈ ਇਹ ਸੁਨਹਿਰੀ ਮੌਕਾ ਹੈ। ਭਾਰਤੀ ਫੌਜ ਨੇ ਵੱਖ-ਵੱਖ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਨ੍ਹਾਂ ਅਹੁਦਿਆਂ 'ਤੇ 10ਵੀਂ ਪਾਸ ਤੋਂ ਲੈ ਕੇ 12ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ। ਦਰਅਸਲ ਇਨ੍ਹਾਂ ਭਰਤੀਆਂ ਲਈ ਭਾਰਤੀ ਫੌਜ ਰੈਲੀ ਦਾ ਆਯੋਜਨ ਕਰਨ ਜਾ ਰਹੀ ਹੈ, ਜਿਸ ਲਈ ਅਰਜ਼ੀ ਦੀ ਪ੍ਰਕਿਰਿਆ ਜਾਰੀ ਹੈ। ਆਓ ਜਾਣਦੇ ਹਾਂ ਇਸ ਬਾਰੇ-

ਇਨ੍ਹਾਂ ਅਹੁਦਿਆਂ 'ਤੇ ਹੋਵੇਗੀ ਭਰਤੀ—
— ਸੈਨਿਕ ਜਨਰਲ ਡਿਊਟੀ
— ਸੈਨਿਕ ਕਲਰਕ/ਸਟੋਰ ਕੀਪਰ ਟੈਕਨੀਕਲ (ਤਕਨੀਕੀ)
— ਸੈਨਿਕ ਟੈਕਨੀਕਲ ਨਰਸਿੰਗ ਅਸਿਸਟੈਂਟ
— ਸੈਨਿਕ ਟੈਕਨੀਕਲ

ਸਿੱਖਿਅਕ ਯੋਗਤਾ ਅਤੇ ਉਮਰ ਹੱਦ
ਫੌਜ ਵਿਚ ਵੱਖ-ਵੱਖ ਅਹੁਦਿਆਂ 'ਤੇ ਭਰਤੀ ਲਈ ਸਿੱਖਿਅਕ ਯੋਗਤਾ ਅਤੇ ਉਮਰ ਵੀ ਵੱਖ-ਵੱਖ ਤੈਅ ਕੀਤੀ ਗਈ ਹੈ। ਸੈਨਿਕ ਜਨਰਲ ਡਿਊਟੀ ਦੇ ਅਹੁਦਿਆਂ 'ਤੇ ਅਰਜ਼ੀ ਕਰਨ ਲਈ ਉਮੀਦਵਾਰ ਦਾ 10ਵੀਂ ਪਾਸ ਹੋਣਾ ਜ਼ਰੂਰੀ ਹੈ, ਜਦ ਕਿ ਉਮਰ ਹੱਦ 21 ਸਾਲ ਤੈਅ ਕੀਤੀ ਗਈ ਹੈ। ਇਸ ਤਰ੍ਹਾਂ ਹੀ ਸੈਨਿਕ ਟੈਕਨੀਕਲ ਅਤੇ ਸੈਨਿਕ ਨਰਸਿੰਗ ਅਸਿਸਟੈਂਟ ਦੇ ਅਹੁਦਿਆਂ 'ਤੇ ਅਰਜ਼ੀ ਲਈ ਉਮੀਦਵਾਰ ਦਾ 12ਵੀਂ ਪਾਸ ਹੋਣਾ ਜ਼ਰੂਰੀ ਹੈ। ਇਨ੍ਹਾਂ ਲਈ ਉਮਰ ਹੱਦ 23 ਸਾਲ ਤੈਅ ਕੀਤੀ ਗਈ ਹੈ। 

ਚੋਣ ਪ੍ਰਕਿਰਿਆ—
ਫੌਜ ਵਿਚ ਭਰਤੀ ਲਈ ਉਮੀਦਵਾਰਾਂ ਦੀ ਚੋਣ ਮੈਡੀਕਲ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ। ਦੱਸ ਦੇਈਏ ਕਿ ਵੱਖ-ਵੱਖ ਸੂਬਿਆਂ ਵਿਚ ਫੌਜ ਵਲੋਂ ਰੈਲੀ ਦਾ ਆਯੋਜਨ ਵੱਖ-ਵੱਖ ਤਰੀਕ ਨੂੰ ਹੋਵੇਗਾ। ਅਪਲਾਈ ਕਰਨ ਅਤੇ ਰੈਲੀ ਦੇ ਆਯੋਜਨ ਨਾਲ ਜੁੜੀ ਪੂਰੀ ਜਾਣਕਾਰੀ ਲਈ http://https://joinindianarmy.nic.in/  'ਤੇ ਕਲਿੱਕ ਕਰੋ।

ਅਪਲਾਈ ਕਰਨ ਦੀ ਤਰੀਕ (ਹਰਿਆਣਾ)
ਅਪਲਾਈ ਕਰਨ ਦੀ ਤਰੀਕ- 2 ਮਈ 2020 ਤੋਂ ਲੈ ਕੇ 15 ਜੂਨ 2020 ਤੱਕ
ਐਡਮਿਟ ਕਾਰਡ ਦੀ ਤਰੀਕ- 16 ਜੂਨ 2020 ਤੋਂ 30 ਜੁਲਾਈ 2020 ਤੱਕ 
ਰੈਲੀ ਦੀ ਤਰੀਕ- 1 ਜੁਲਾਈ 2020 ਤੋਂ ਲੈ ਕੇ 14 ਜੁਲਾਈ 2020 ਤੱਕ

ਅਪਲਾਈ ਕਰਨ ਦੀ ਤਰੀਕ (ਪੰਜਾਬ)
ਅਪਲਾਈ ਕਰਨ ਦੀ ਤਰੀਕ- 2 ਜੂਨ 2020 ਤੋਂ ਲੈ ਕੇ 16 ਜੁਲਾਈ 2020 ਤੱਕ
ਐਡਮਿਟ ਕਾਰਡ ਦੀ ਤਰੀਕ- 17 ਜੁਲਾਈ 2020 ਤੋਂ ਲੈ ਕੇ 26 ਜੁਲਾਈ 2020 ਤੱਕ 
ਰੈਲੀ ਦੀ ਤਰੀਕ-1 ਅਗਸਤ 2020 ਤੋਂ ਲੈ ਕੇ 16 ਅਗਸਤ 2020 ਤੱਕ


Tanu

Content Editor

Related News