ਫੌਜ ਨੇ ਜਾਰੀ ਕੀਤੀ ਵੀਡੀਓ, ਹੁਣ ਯਾਚਨਾ (ਅਪੀਲ) ਨਹੀਂ ਸਗੋ ਜੰਗ ਹੋਵੇਗੀ

Monday, May 12, 2025 - 03:07 PM (IST)

ਫੌਜ ਨੇ ਜਾਰੀ ਕੀਤੀ ਵੀਡੀਓ, ਹੁਣ ਯਾਚਨਾ (ਅਪੀਲ) ਨਹੀਂ ਸਗੋ ਜੰਗ ਹੋਵੇਗੀ

ਨਵੀਂ ਦਿੱਲੀ- ਭਾਰਤੀ ਫ਼ੌਜ ਨੇ ਪ੍ਰੈੱਸ ਬ੍ਰੀਫਿੰਗ ਸ਼ੁਰੂ ਕਰਨ ਤੋਂ ਪਹਿਲਾਂ ਇਕ ਵੀਡੀਓ ਜਾਰੀ ਕੀਤੀ ਹੈ। ਬ੍ਰੀਫਿੰਗ ਦੀ ਸ਼ੁਰੂਆਤ ਰਸ਼ਮੀਰਥੀ ਦੀ ਕਵਿਤਾ ਨਾਲ ਹੋਈ ਹੈ, ਜਿਸ ਦੀ ਲਾਈਨ 'ਯਾਚਨਾ (ਅਪੀਲ) ਨਹੀਂ ਹੁਣ ਜੰਗ ਹੋਵੇਗੀ' ਹੈ। ਜਦੋਂ ਇਸ ਵੀਡੀਓ ਵਿਚ ਲਗਾਈ ਕਵਿਤਾ ਰਾਹੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤਾਂ ਹਵਾਈ ਸੈਨਾ ਤੋਂ ਏਅਰ ਮਾਰਸ਼ਲ ਅਵਧੇਸ਼ ਕੁਮਾਰ ਭਾਰਤੀ ਕਿਹਾ,''बिनय न मानत जलधि जड़ गए तीनि दिन बीति। बोले राम सकोप तब भय बिनु होइ न प्रीति॥57॥
ਜਿਸ ਦਾ ਮਤਲਬ ਹੈ
ਇਧਰ ਤਿੰਨ ਦਿਨ ਬੀਤ ਗਏ, ਪਰ ਜੜ (ਸਮੁੰਦਰ) ਵਿਨਯ (ਅਪੀਲ) ਨਹੀਂ ਮੰਨਦਾ। ਤਦ ਸ਼੍ਰੀਰਾਜ ਜੀ ਗੁੱਸੇ ਨਾਲ ਬੋਲੇ- ਬਿਨ੍ਹਾਂ ਡਰ ਦੇ ਪ੍ਰੀਤ ਨਹੀਂ ਹੁੰਦੀ॥''  

 

ਏਕੇ ਭਾਰਤੀ ਨੇ ਦੱਸਿਆ,''ਪਾਕਿਸਤਾਨ ਵਲੋਂ ਕੀਤੇ ਗਏ ਹਮਲੇ 'ਚ ਚਾਈਨੀਜ਼ ਓਰਿਜ਼ਨ ਦੀ ਮਿਜ਼ਾਈਲ ਸ਼ਾਮਲ ਸੀ, ਇਨ੍ਹਾਂ 'ਚ ਲਾਂਗ ਰੇਂਜ ਰਾਕੇਟ ਸਨ, ਯੂਏਵੀ ਸਨ, ਚੀਨੀ ਓਰਿਜ਼ਨ ਦੇ ਕੁਝ ਕਾਪਟਰਸ ਅਤੇ ਡਰੋਨ ਸਨ। ਇਨ੍ਹਾਂ ਨੂੰ ਸਾਡੇ ਏਅਰਡਿਫੈਂਸ ਸਿਸਟਮ ਨੇ ਮਾਰ ਸੁੱਟਿਆ। ਦੱਸਣਯੋਗ ਹੈ ਕਿ ਭਾਰਤੀ ਫੌਜ ਨੇ ਸੋਮਵਾਰ ਨੂੰ ਪਾਕਿਸਤਾਨ ਵਿਰੁੱਧ ਆਪਰੇਸ਼ਨ ਸਿੰਦੂਰ 'ਤੇ ਲਗਾਤਾਰ ਦੂਜੇ ਦਿਨ ਪ੍ਰੈਸ ਕਾਨਫਰੰਸ ਕੀਤੀ। ਫੌਜ ਤੋਂ ਡੀਜੀਐੱਮਓ ਲੈਫਟੀਨੈਂਟ ਜਨਰਲ ਰਾਜੀਵ ਘਈ, ਜਲ ਸੈਨਾ ਤੋਂ ਵਾਈਸ ਐਡਮਿਰਲ ਏਐਨ ਪ੍ਰਮੋਦ ਅਤੇ ਹਵਾਈ ਸੈਨਾ ਤੋਂ ਏਅਰ ਮਾਰਸ਼ਲ ਅਵਧੇਸ਼ ਕੁਮਾਰ ਭਾਰਤੀ ਨੇ 'ਆਪਰੇਸ਼ਨ ਸਿੰਦੂਰ' ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਐਤਵਾਰ ਸ਼ਾਮ 6.30 ਵਜੇ ਇਨ੍ਹਾਂ ਅਫ਼ਸਰਾਂ ਨੇ 1 ਘੰਟਾ 10 ਮਿੰਟ ਤੱਕ ਪ੍ਰੈੱਸ ਕਾਨਫਰੰਸ ਕੀਤੀ ਸੀ। ਭਾਰਤ ਅਤੇ ਪਾਕਿਸਤਾਨ ਵਿਚਾਲੇ 10 ਮਈ ਦੀ ਸ਼ਾਮ 5 ਵਜੇ ਜੰਗਬੰਦੀ ਹੋਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News