ਲਾਪਤਾ ਸ਼ਖ਼ਸ ਦੀ ਭਾਲ ''ਚ ਜੁਟੇ 2,000 ਤੋਂ ਵੱਧ ਸੁਰੱਖਿਆ ਕਰਮੀ, ਡਰੋਨ ਦੀ ਲਈ ਜਾ ਰਹੀ ਮਦਦ
Tuesday, Dec 03, 2024 - 06:17 PM (IST)
ਨੈਸ਼ਨਲ ਡੈਸਕ- ਭਾਰਤੀ ਫ਼ੌਜ ਨੇ ਇਕ ਹਫ਼ਤੇ ਤੋਂ ਵੱਧ ਸਮੇਂ ਤੋਂ ਲਾਪਤਾ ਮੇਇਤੀ ਭਾਈਚਾਰੇ ਦੇ ਇਕ ਸ਼ਖ਼ਸ ਦੀ ਭਾਲ ਲਈ 2 ਹਜ਼ਾਰ ਤੋਂ ਵੱਧ ਫ਼ੌਜ ਕਰਮੀਆਂ ਨੂੰ ਤਾਇਨਾਤ ਕੀਤਾ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਫ਼ੌਜ ਅਨੁਸਾਰ ਮੂਲ ਰੂਪ ਨਾਲ ਆਸਾਮ ਦੇ ਕਛਾਰ ਜ਼ਿਲ੍ਹੇ ਦੇ ਵਾਸੀ ਲੈਸ਼ਰਾਮ ਕਮਲਬਾਬੂ ਸਿੰਘ ਇੰਫਾਲ ਪੱਛਮ ਦੇ ਖੁਖਰੂਲ 'ਚ ਰਹਿੰਦੇ ਸਨ ਅਤੇ ਉਹ 57ਵੀਂ ਮਾਊਂਟੇਨ ਡਿਵੀਜ਼ਨ ਦੇ ਲੇਈਮਾਖੋਂਗ ਫ਼ੌਜ ਅੱਡੇ 'ਚ ਫ਼ੌਜ ਇੰਜੀਨੀਅਰਿੰਗ ਸੇਵਾ (ਐੱਮ.ਈ.ਐੱਸ.) ਨਾਲ ਕੰਮ ਕਰਨ ਵਾਲੇ ਇਕ ਠੇਕੇਦਾਰ ਦੇ ਕਾਰਜ ਸੁਪਰਵਾਈਜ਼ਰ ਸਨ। ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਕਿਹਾ ਸੀ ਕਿ ਸਿੰਘ ਫ਼ੌਜ ਅੱਡੇ ਤੋਂ ਲਾਪਤਾ ਹੋ ਗਏ ਹਨ ਅਤੇ ਉਨ੍ਹਾਂ ਨੇ ਫ਼ੌਜ ਅਧਿਕਾਰੀਆਂ ਨੂੰ ਸਿੰਘ ਨੂੰ ਲੱਭਣ ਦੀ ਜ਼ਿੰਮੇਵਾਰੀ ਲੈਣ ਲਈ ਕਿਹਾ ਸੀ।
ਇਹ ਵੀ ਪੜ੍ਹੋ : ਵਿਆਹ 'ਚ ਪੈ ਗਈਆਂ ਚੀਕਾਂ, ਬਰਾਤ ਲੈ ਕੇ ਜਾ ਰਹੇ ਲਾੜੇ 'ਤੇ ਚਲਾ ਦਿੱਤੀਆਂ ਗੋ.ਲੀ.ਆਂ
ਮਣੀਪੁਰ ਪੁਲਸ ਨੇ ਸੋਮਵਾਰ ਰਾਤ 'ਫੇਸਬੁੱਕ' 'ਤੇ ਇਕ ਪੋਸਟ 'ਚ ਕਿਹਾ,''ਭਾਰਤੀ ਫ਼ੌਜ ਦੀ ਮਦਦ ਨਾਲ ਮਣੀਪੁਰ ਪੁਲਸ 25 ਨਵੰਬਰ 2024 ਤੋਂ ਵਿਆਪਕ ਪੱਧਰ 'ਤੇ ਸੰਯੁਕਤ ਤਲਾਸ਼ ਮੁਹਿੰਮ ਚਲਾ ਰਹੀ ਹੈ ਤਾਂ ਕਿ ਲੈਸ਼ਰਾਮ ਕਮਲਬਾਬੂ ਸਿੰਘ (56) ਦਾ ਪਤਾ ਲਗਾਇਆ ਜਾ ਸਕੇ ਜੋ 25 ਨਵੰਬਰ 2024 ਤੋਂ ਲਾਪਤਾ ਹਨ।'' ਪੋਸਟ ਅਨੁਸਾਰ,''ਫ਼ੌਜ ਨੇ 2 ਹਜ਼ਾਰ ਤੋਂ ਵੱਧ ਫ਼ੌਜੀਆਂ, ਹੈਲੀਕਾਪਟਰਾਂ, ਡਰੋਨ ਅਤੇ ਫ਼ੌਜ ਦੇ ਖੋਜੀ ਕੁੱਤਿਆਂ ਦੀ ਮਦਦ ਨਾਲ ਉਨ੍ਹਾਂ ਨੂੰ ਲੱਭਣ ਲਈ ਹਰ ਤਰ੍ਹਾਂ ਦੀ ਮਦਦ ਅਤੇ ਸਾਧਨ ਮੁਹੱਈਆ ਕਰਵਾਏ ਹਨ। ਤਕਨੀਕੀ ਖੁਫੀਆ ਜਾਣਕਾਰੀ ਦਾ ਉਪਯੋਗ ਕਰ ਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।'' ਇਸ ਵਿਚ ਸਿੰਘ ਦੇ ਲਾਪਤਾ ਹੋਣ ਦੇ ਵਿਰੋਧ 'ਚ ਫ਼ੌਜ ਅੱਡੇ ਤੋਂ ਕਰੀਬ 2.5 ਕਿਲੋਮੀਟਰ ਦੂਰ ਕਾਂਟੋ ਸਬਲ 'ਚ ਧਰਨਾ ਪ੍ਰਦਰਸ਼ਨ ਜਾਰੀ ਰਿਹਾ, ਜਿੱਥੇ ਸੜਕ 'ਤੇ ਬੈਰੀਕੇਡ ਲਗਾਏ ਗਏ ਹਨ। ਸਿੰਘ ਦੀ ਪਤਨੀ ਅਕੋਈਜਮ ਬੇਲਾਰਾਣੀ ਵੀ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8