ਭਾਰਤੀ ਫ਼ੌਜ ਦਿਹਾੜਾ : ਕਲਾਕਾਰ ਨੇ 2 ਹਜ਼ਾਰ ਤੋਂ ਵੱਧ ਮਾਚਿਸ ਦੀਆਂ ਤੀਲਾਂ ਨਾਲ ਬਣਾਇਆ ਭਾਰਤੀ ਫ਼ੌਜ ਦਾ ਟੈਂਕ

01/15/2021 12:09:30 PM

ਨਵੀਂ ਦਿੱਲੀ– ਭਾਰਤੀ ਫ਼ੌਜ ’ਚ ਅੱਜ ਯਾਨੀ 15 ਜਨਵਰੀ ਨੂੰ ਫ਼ੌਜ ਦਿਹਾੜਾ ਮਨ੍ਹਾ ਰਹੀ ਹੈ। ਇਸ ਸਾਲ ਭਾਰਤ ਦਾ 73ਵਾਂ ਫ਼ੌਜ ਦਿਹਾੜਾ ਮਨਾਇਆ ਜਾ ਰਿਹਾ ਹੈ। ਇਹ ਦਿਨ ਫ਼ੌਜ ਪਰੇਡਾਂ, ਫ਼ੌਜ ਪ੍ਰਦਰਸ਼ਨੀਆਂ ਅਤੇ ਹੋਰ ਪ੍ਰੋਗਰਾਮਾਂ ਨਾਲ ਨਵੀਂ ਦਿੱਲੀ ਅਤੇ ਸਾਰੇ ਫ਼ੌਜ ਹੈੱਡ ਕੁਆਰਟਰਾਂ ’ਚ ਮਨਾਇਆ ਜਾਂਦਾ ਹੈ। ਇਸ ਖ਼ਾਸ ਮੌਕੇ ਪੁਰੀ ਦੇ ਇਕ ਕਲਾਕਾਰ ਨੇ ਭਾਰਤੀ ਫ਼ੌਜ ਦੇ ਸਨਮਾਨ ’ਚ ਆਪਣੀ ਕਲਾ ਨਾਲ ਇਕ ਅਨੋਖੀ ਚੀਜ਼ ਬਣਾ ਦਿੱਤੀ ਹੈ। ਜਿਸ ਦੀ ਲੋਕ ਤਾਰੀਫ਼ ਕਰ ਰਹੇ ਹਨ। ਪੁਰੀ ਦੇ ਰਹਿਣ ਵਾਲੇ ਕਲਾਕਾਰ ਸ਼ਾਸ਼ਵਤ ਰੰਜਨ ਸਾਹੂ ਨੇ ਮਾਚਿਸ ਦੀਆਂ ਤੀਲੀਆਂ ਨਾਲ ਭਾਰਤੀ ਫ਼ੌਜ ਦਾ ਟੈਂਕ ਬਣਾਇਆ ਹੈ। ਜੋ ਦੇਖਣ ’ਚ ਕਾਫ਼ੀ ਸੁੰਦਰ ਲੱਗ ਰਿਹਾ ਹੈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਵਲੋਂ ਕਮੇਟੀ ਗਠਿਤ ਕਰਨ ਤੋਂ ਬਾਅਦ ਕਿਸਾਨ ਅਤੇ ਸਰਕਾਰ ਵਿਚਾਲੇ ਅੱਜ ਹੋਵੇਗੀ ਬੈਠਕ

PunjabKesariਦੱਸਣਯੋਗ ਹੈ ਕਿ ਸ਼ਾਸ਼ਵਤ ਨੂੰ ਮਾਚਿਸ ਦੀਆਂ ਤੀਲੀਆਂ ਨਾਲ ਇਹ ਟੈਂਕ ਬਣਾਉਣ ’ਚ ਪੂਰੇ 6 ਦਿਨ ਲੱਗ ਗਏ ਅਤੇ ਉਨ੍ਹਾਂ ਨੇ 2,256 ਮਾਚਿਸ ਦੀਆਂ ਤੀਲੀਆਂ ਨਾਲ ਭਾਰਤੀ ਫ਼ੌਜ ਦੇ ਇਸ ਟੈਂਕ ਨੂੰ ਤਿਆਰ ਕੀਤਾ ਹੈ। ਸ਼ਾਸਵਤ ਨੇ ਦੱਸਿਆ,‘‘ਇਸ ਨੂੰ ਬਣਾਉਣ ’ਚ ਮੈਨੂੰ 6 ਦਿਨ ਲੱਗੇ। ਇਸ ’ਚ 2,256 ਮਾਚਿਸ ਦੀਆਂ ਤੀਲੀਆਂ ਦੀ ਵਰਤੋਂ ਕੀਤੀ ਗਈ ਹੈ। ਮੈਂ ਇਸ ਨੂੰ ਭਾਰਤੀ ਫ਼ੌਜ ਦਾ ਧੰਨਵਾਦ ਕਰਨ ਲਈ ਬਣਾਇਆ ਹੈ। ਇਸ ਦੀ ਉੱਚਾਈ 9 ਇੰਚ ਅਤੇ ਚੌੜਾਈ 8 ਇੰਚ ਹੈ।’’ ਤਸਵੀਰਾਂ ’ਚ ਤੁਸੀਂ ਦੇਖ ਸਕਦੇ ਹੋ ਕਿ ਮਾਚਿਸ ਦੀਆਂ ਤੀਲੀਆਂ ਨਾਲ ਬਣਿਆ ਭਾਰਤੀ ਫ਼ੌਜ ਦਾ ਇਹ ਟੈਂਕ ਕਿੰਨਾ ਖ਼ੂਬਸੂਰਤ ਲੱਗ ਰਿਹਾ ਹੈ ਅਤੇ ਨਾਲ ਹੀ ਆਪਣੇ ਆਪ ’ਚ ਇਹ ਇਕ ਅਨੋਖੀ ਕਲਾ ਦਾ ਉਦਾਹਰਣ ਹੈ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


DIsha

Content Editor

Related News