ਭਾਰਤੀ ਫ਼ੌਜ ਨੂੰ ਮਿਲਿਆ ਨਵਾਂ CDS ! ਹੁਣ NS ਰਾਜਾ ਸੁਬਰਾਮਣੀ ਸੰਭਾਲਣੇ ਕਮਾਨ

Sunday, May 10, 2026 - 05:32 PM (IST)

ਭਾਰਤੀ ਫ਼ੌਜ ਨੂੰ ਮਿਲਿਆ ਨਵਾਂ CDS ! ਹੁਣ NS ਰਾਜਾ ਸੁਬਰਾਮਣੀ ਸੰਭਾਲਣੇ ਕਮਾਨ

ਨਵੀਂ ਦਿੱਲੀ- ਲੈਫਟੀਨੈਂਟ ਜਨਰਲ ਐੱਨ.ਐੱਸ. ਰਾਜਾ ਸੁਬਰਾਮਣੀ ਦੇਸ਼ ਦੇ ਅਗਲੇ ਚੀਫ਼ ਆਫ਼ ਡਿਫੈਂਸ ਸਟਾਫ (ਸੀ.ਡੀ.ਐੱਸ.) ਹੋਣਗੇ। ਉਨ੍ਹਾਂ ਦੀ ਸਭ ਤੋਂ ਵੱਡੀ ਚੁਣੌਤੀ ਅਹਿਮ ‘ਥੀਏਟਰਾਈਜ਼ੇਸ਼ਨ’ ਯੋਜਨਾ ਨੂੰ ਲਾਗੂ ਕਰਨਾ ਹੋਵੇਗਾ, ਜਿਸ ਦਾ ਮੰਤਵ ਫੌਜ ਦੇ ਤਿੰਨਾਂ ਅੰਗਾਂ ਦਰਮਿਆਨ ਬਿਹਤਰ ਤਾਲਮੇਲ ਸਥਾਪਤ ਕਰਨਾ ਹੈ। ਸੁਬਰਾਮਣੀ ਜਨਰਲ ਅਨਿਲ ਚੌਹਾਨ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 30 ਮਈ ਨੂੰ ਖ਼ਤਮ ਹੋ ਰਿਹਾ ਹੈ।

ਇਸ ਸਮੇਂ ਰਾਸ਼ਟਰੀ ਸੁਰੱਖਿਆ ਕੌਂਸਲ ਸਕੱਤਰੇਤ ’ਚ ਫੌਜੀ ਸਲਾਹਕਾਰ ਵਜੋਂ ਸੇਵਾ ਨਿਭਾਅ ਰਹੇ ਲੈਫਟੀਨੈਂਟ ਜਨਰਲ ਸੁਬਰਾਮਣੀ ਨੂੰ ਪਾਕਿਸਤਾਨ ਤੇ ਚੀਨ ਦੇ ਮਾਮਲਿਆਂ ਦੇ ਮਾਹਿਰ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਪੱਛਮੀ ਮੋਰਚੇ ’ਤੇ ਭਾਰਤੀ ਫੌਜ ਦੀ ਪ੍ਰਮੁੱਖ ਸਟ੍ਰਾਈਕ ਕੋਰ ਸਮੇਤ 2 ਕੋਰਾਂ ਦੀ ਕਮਾਂਡ ਕਰਨ ਦਾ ਮਾਣ ਵੀ ਹਾਸਲ ਹੈ।

ਉਧਰ ਵਾਈਸ ਐਡਮਿਰਲ ਕ੍ਰਿਸ਼ਨ ਸਵਾਮੀਨਾਥਨ ਨੂੰ ਭਾਰਤੀ ਸਮੁੰਦਰੀ ਫੌਜ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਸੀ। ਉਹ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਦੀ ਥਾਂ ਲੈਣਗੇ, ਜੋ 31 ਮਈ ਨੂੰ ਸੇਵਾਮੁਕਤ ਹੋ ਰਹੇ ਹਨ।


author

Harpreet SIngh

Content Editor

Related News