ਭਾਰਤੀ ਫੌਜ ਨੇ ਬੰਗਲਾਦੇਸ਼ ਆਰਮੀ ਨੂੰ ਦਿੱਤਾ ਖਾਸ ਦਿਵਾਲੀ ਤੋਹਫਾ
Wednesday, Nov 11, 2020 - 01:08 AM (IST)
ਢਾਕਾ : ਭਾਰਤੀ ਫੌਜ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਦੇਸ਼ ਦੀਆਂ ਕੋਸ਼ਿਸ਼ਾਂ ਦੇ ਤਹਿਤ ਮੰਗਲਵਾਰ ਨੂੰ ਬੰਗਲਾਦੇਸ਼ ਨੂੰ ਪੂਰੀ ਤਰ੍ਹਾਂ ਸਿਖਲਾਈ ਪ੍ਰਾਪਤ 20 ਫੌਜੀ ਘੋੜੇ ਅਤੇ ਬਾਰੂਦੀ ਸੁਰੰਗਾਂ ਦਾ ਪਤਾ ਲਗਾਉਣ ਵਾਲੇ 10 ਕੁੱਤੇ ਤੋਹਫੇ 'ਚ ਦਿੱਤੇ। ਅਧਿਕਾਰਿਕ ਬਿਆਨ ਦੇ ਅਨੁਸਾਰ, ਘੋੜੇ ਅਤੇ ਡਾਗ ਸਕਵਾਇਡ ਨੂੰ ਭਾਰਤੀ ਫੌਜ ਦੀ ‘ਰੀਮਾਉਂਟ ਐਂਡ ਵੈਟਰਨਰੀ ਕਾਰਪਸ’ ਨੇ ਸਿਖਲਾਈ ਦਿੱਤੀ ਹੈ।
ਇਹ ਵੀ ਪੜ੍ਹੋ: ਨਿਰਮਾਣ ਅਧੀਨ ਫੈਕਟਰੀ ਦੀ ਕੰਧ ਡਿੱਗਣ ਕਾਰਨ 8 ਲੋਕਾਂ ਦੀ ਮੌਤ
ਇਸ ਦੌਰਾਨ ਭਾਰਤੀ ਫੌਜ ਦੇ ਵਫ਼ਦ ਦੀ ਅਗਵਾਈ ਮੇਜਰ ਜਨਰਲ ਨਰਿੰਦਰ ਸਿੰਘ ਨੇ ਕੀਤੀ ਜੋ ਬ੍ਰਹਮਾਸਤਰ ਕੋਰ ਦੇ ਚੀਫ ਆਫ ਸਟਾਫ ਹਨ। ਬੰਗਲਾਦੇਸ਼ੀ ਫੌਜ ਦੇ ਵਫ਼ਦ ਦੀ ਅਗਵਾਈ ਮੇਜਰ ਜਨਰਲ ਮੁਹੰਮਦ ਹੁਮਾਯੂੰ ਕਬੀਰ ਨੇ ਕੀਤੀ। ਤੋਹਫਾ ਪ੍ਰਦਾਨ ਕਰਨ ਦਾ ਪ੍ਰੋਗਰਾਮ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਪੈਟਰਪੋਲ-ਬੇਨਾਪੋਲ ਏਕੀਕ੍ਰਿਤ ਜਾਂਚ ਚੌਕੀ 'ਚ ਹੋਇਆ। ਇਸ ਦੌਰਾਨ ਢਾਕਾ ਸਥਿਤ ਭਾਰਤੀ ਹਾਈ ਕਮਿਸ਼ਨ ਵਲੋਂ ਬ੍ਰਿਗੇਡੀਅਰ ਜੇ.ਐੱਸ. ਚੀਮਾ ਵੀ ਮੌਜੂਦ ਸਨ।