ਭਾਰਤੀ ਫੌਜ ਨੇ Pok ''ਚ ਤਬਾਹ ਕੀਤੀ ਪਾਕਿਸਤਾਨੀ ਪੋਸਟ, ਅੱਤਵਾਦੀਆਂ ਲਈ ਸੀ ਲਾਂਚ ਪੈਡ

10/02/2017 5:12:39 PM

ਪੁੰਛ— ਭਾਰਤੀ ਫੌਜ ਨੇ ਪੀ. ਓ. ਕੇ 'ਚ ਅੱਤਵਾਦੀ ਗਤੀਵਿਧੀਆਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਫੌਜ ਨੇ ਲੀਪਾ ਘਾਟੀ 'ਚ ਪਾਕਿਸਤਾਨੀ ਅੱਤਵਾਦੀਆਂ ਦੀ ਮਦਦ ਕਰਨ ਵਾਲੀ ਪੋਸਟ ਨੂੰ ਤਬਾਹ ਕਰ ਦਿੱਤਾ ਹੈ। ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ 'ਚ ਕੰਟਰੋਲ ਰੇਖਾ 'ਤੇ ਪਾਕਿਸਤਾਨੀ ਫੌਜ ਨੇ ਗੋਲੀਬਾਰੀ ਕਰਕੇ ਅਤੇ ਮੋਰਟਾਰ ਨਾਲ ਹਮਲਾ ਕਰਕੇ ਸਰਹੱਦੀ ਖੇਤਰ 'ਚ ਦਰਜਨਾਂ ਪਿੰਡਾਂ ਅਤੇ ਚੌਕੀਆਂ ਨੂੰ ਨਿਸ਼ਾਨਾ ਬਣਾਇਆ, ਜਿਸ 'ਚ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ 12 ਹੋਰ ਫੱਟੜ ਹੋ ਗਏ। ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ 'ਚ ਪੰਜ ਬੱਚੇ ਵੀ ਸ਼ਾਮਲ ਹਨ ਸਭ ਤੋਂ ਘੱਟ ਉਮਰ ਦੀ ਪੰਜ ਸਾਲਾ ਜੋਬੀਆ ਕੌਸਰ ਹੈ ਜਿਸ ਨੂੰ ਇਕ ਹੈਲੀਕਾਪਟਰ ਤੋਂ ਜੰਮੂ ਦੇ ਇਕ ਹਸਪਤਾਲ 'ਚ ਲਿਜਾਇਆ ਗਿਆ ਹੈ। 
ਪਾਕਿਸਤਾਨ ਵਲੋਂ ਪਿਛਲੇ ਕਈ ਦਿਨਾਂ ਤੋਂ ਜੰਗ ਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਅਜਿਹੇ 'ਚ ਸਰਜੀਕਲ ਸਟ੍ਰਾਈਕ ਨੂੰ ਇਕ ਸਾਲ ਪੂਰਾ ਹੋਣ 'ਤੇ ਆਰਮੀ ਚੀਫ ਜਨਰਲ ਬਿਪਿਨ ਰਾਵਤ ਨੇ ਖੁੱਲ੍ਹੇ ਤੌਰ 'ਤੇ ਪਾਕਿਸਤਾਨ ਤੋਂ ਆਉਣ ਵਾਲੇ ਅੱਤਵਾਦੀਆਂ ਨੂੰ ਚਿਤਾਵਨੀ ਦਿੱਤੀ ਹੈ। ਰਾਵਤ ਨੇ ਕਿਹਾ ਕਿ ਸਰਹੱਦ ਦੇ ਉਸ ਪਾਰੋਂ ਜੋ ਅੱਤਵਾਦੀ ਹਨ, ਉਹ ਤਿਆਰ ਬੈਠੇ ਹਨ। ਅਸੀਂ ਵੀ ਉਨ੍ਹਾਂ ਲਈ ਤਿਆਰ ਬੈਠੇ ਹਾਂ। 
ਇਸ ਤੋਂ ਪਹਿਲਾਂ ਭਾਰਤੀ ਫੌਜ ਨੇ ਪਿਛਲੇ ਸਾਲ 28-29 ਸਤੰਬਰ ਨੂੰ ਸਰਜੀਕਲ ਸਟ੍ਰਾਈਕ ਕਰਦੇ ਹੋਏ ਪਾਕਿਸਤਾਨੀ ਸਰਹੱਦ 'ਤੇ ਬਣੇ ਟੈਰਰ ਲਾਂਚਿੰਗ ਪੈਡ ਅਤੇ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਆਪ੍ਰੇਸ਼ਨ 'ਚ ਅੱਤਵਾਦੀਆਂ ਦੇ ਕਈ ਟਿਕਾਣੇ ਤਬਾਹ ਹੋ ਗਏ ਸਨ।


Related News