ਭਾਰਤੀ ਫ਼ੌਜ ਨੇ ਪਾਕਿ ਨੂੰ ਦਿੱਤਾ ਮੁੰਹਤੋੜ ਜਵਾਬ, 10 ਪਾਕਿਸਤਾਨੀ ਚੌਕੀਆਂ ਕੀਤੀਆਂ ਤਬਾਹ

06/11/2020 10:00:48 PM

ਸ਼੍ਰੀਨਗਰ - ਅੱਤਵਾਦ ਦੇ ਪਨਾਹਗਾਹ ਪਾਕਿਸਤਾਨ ਨੂੰ ਭਾਰਤੀ ਫ਼ੌਜ ਨੇ ਇੱਕ ਵਾਰ ਫਿਰ ਮੁੰਹਤੋੜ ਜਵਾਬ ਦਿੱਤਾ ਹੈ। ਵੀਰਵਾਰ ਨੂੰ ਭਾਰਤੀ ਫ਼ੌਜ ਨੇ PoK 'ਚ LoC ਨਾਲ ਲੱਗਦੀਆਂ 10 ਪਾਕਿਸਤਾਨੀ ਫ਼ੌਜ ਦੀਆਂ ਚੌਕੀਆਂ ਨੂੰ ਤਬਾਹ ਕਰ ਦਿੱਤਾ ਹੈ। ਦਰਅਸਲ, ਪਾਕਿਸਤਾਨੀ ਫ਼ੌਜ ਨੇ ਜੰਮੂ-ਕਸ਼ਮੀਰ ਦੇ ਰਜੌਰੀ ਅਤੇ ਪੁੰਛ ਸੈਕਟਰ 'ਚ ਗੋਲੀਬਾਰੀ ਕੀਤੀ ਸੀ, ਜਿਸ 'ਚ ਫੌਜ ਦੇ ਜਵਾਨ ਹਰਚਰਣ ਸਿੰਘ ਸ਼ਹੀਦ ਹੋ ਗਏ ਸਨ।

ਇਸ ਤੋਂ ਇਲਾਵਾ ਰਜੌਰੀ ਦੇ ਨੌਸ਼ਹਿਰਾ 'ਚ ਪਾਕਿਸਤਾਨੀ ਗੋਲੀਬਾਰੀ 'ਚ ਇੱਕ ਪੁਲਸ ਕਰਮਚਾਰੀ ਜਖ਼ਮੀ ਹੋ ਗਿਆ ਸੀ। ਇਸ ਤੋਂ ਬਾਅਦ ਭਾਰਤੀ ਫੌਜ ਨੇ ਇਹ ਜਵਾਬੀ ਕਾਰਵਾਈ ਕੀਤੀ ਅਤੇ ਪਾਕਿਸਤਾਨੀ ਫ਼ੌਜ ਦੀਆਂ 10 ਚੌਕੀਆਂ ਨੂੰ ਤਬਾਹ ਕਰ ਦਿੱਤਾ। ਭਾਰਤੀ ਫ਼ੌਜ ਨੇ ਕਹਵਲਿਅਨ ਨਾਲੀ ਸਮਹਾਨੀ ਸੈਕਟਰ 'ਚ ਪਾਕਿਸਤਾਨੀ ਫ਼ੌਜ ਦੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ।

ਸੂਤਰਾਂ ਮੁਤਾਬਕ ਭਾਰਤੀ ਫ਼ੌਜ ਦੀ ਇਸ ਕਾਰਵਾਈ 'ਚ ਪਾਕਿਸਤਾਨੀ ਫ਼ੌਜ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਭਾਰਤੀ ਫੌਜ ਨੇ ਪਾਕਿਸਤਾਨ ਨੂੰ ਮੁੰਹਤੋੜ ਜਵਾਬ ਦਿੱਤਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਭਾਰਤੀ ਫੌਜ ਨੇ ਸਰਹੱਦ ਪਾਰ ਸਥਿਤ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਸੀ। ਇਸ 'ਚ ਕਈ ਅੱਤਵਾਦੀ ਮਾਰੇ ਗਏ ਸਨ।


Inder Prajapati

Content Editor

Related News