ਚੀਨੀ ਘੁਸਪੈਠ ਨੂੰ ਅਸਫ਼ਲ ਕਰਨ ਲਈ ਪੈਂਗੋਂਗ ਝੀਲ ''ਚ ਭਾਰਤੀ ਫ਼ੌਜ ਤਾਇਨਾਤ ਕਰੇਗੀ 12 ਕਿਸ਼ਤੀਆਂ

Saturday, Jan 02, 2021 - 05:53 PM (IST)

ਚੀਨੀ ਘੁਸਪੈਠ ਨੂੰ ਅਸਫ਼ਲ ਕਰਨ ਲਈ ਪੈਂਗੋਂਗ ਝੀਲ ''ਚ ਭਾਰਤੀ ਫ਼ੌਜ ਤਾਇਨਾਤ ਕਰੇਗੀ 12 ਕਿਸ਼ਤੀਆਂ

ਲੱਦਾਖ- ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਭਾਰਤ ਅਤੇ ਚੀਨ ਦਰਮਿਆਨ ਤਣਾਅ ਹਾਲੇ ਵੀ ਜਾਰੀ ਹੈ। ਲੱਦਾਖ 'ਚ ਪੈਂਗੋਂਗ ਝੀਲ ਖੇਤਰ 'ਚ ਆਪਣੀ ਹਾਜ਼ਰੀ ਅਤੇ ਤਾਇਨਾਤੀ ਨੂੰ ਮਜ਼ਬੂਤ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਲਈ ਭਾਰਤੀ ਫ਼ੌਜ ਨੇ 12 ਕਿਸ਼ਤੀਆਂ ਦੇ ਐਕਵਾਇਰ ਦਾ ਸਮਝੌਤਾ ਕੀਤਾ ਹੈ। ਇਹ ਕਿਸ਼ਤੀਆਂ ਪੂਰੀ ਤਰ੍ਹਾਂ ਨਾਲ ਹਥਿਆਰਬੰਦ ਹੋਣਗੀਆਂ। ਨਾਲ ਹੀ ਇਸ ਦੀ ਵਰਤੋਂ ਉਸ ਖੇਤਰ 'ਚ ਅਤੇ ਉਸ ਦੇ ਨੇੜੇ-ਤੇੜੇ ਗਸ਼ਤ ਅਤੇ ਤੇਜ਼ੀ ਨਾਲ ਫ਼ੌਜੀਆਂ ਦੀ ਤਾਇਨਾਤੀ ਲਈ ਕੀਤੀ ਜਾਵੇਗੀ। ਇਕ ਨਿਊਜ਼ ਏਜੰਸੀ ਅਨੁਸਾਰ, ਸ਼ਿਪਕੋ ਡੀ ਗਾਮਾ ਸਹੂਲਤ ਨਾਲ ਗੋਆ ਸ਼ਿਪਯਾਰਡ ਲਿਮਟਿਡ ਵਲੋਂ ਇਹ ਕਿਸ਼ਤੀਆਂ ਬਣਾਈਆਂ ਜਾ ਰਹੀਆਂ ਹਨ। ਇਸ 'ਚ ਅੱਗੇ ਅਤੇ ਪਿੱਛੇ ਦੋਹਾਂ ਪਾਸੇ ਬੰਦੂਕਾਂ ਹੋਣਗੀਆਂ ਅਤੇ ਇਹ ਫ਼ੌਜੀਆਂ ਨੂੰ ਲਿਜਾਉਣ 'ਚ ਸਮਰੱਥ ਹੋਣਗੀਆਂ। ਭਾਰਤੀ ਫ਼ੌਜ ਨੇ ਵੱਡੀਆਂ ਜਲ ਬਾਡੀਆਂ ਦੀ ਨਿਗਰਾਨੀ ਅਤੇ ਗਸ਼ਤ ਲਈ 12 ਫ਼ਾਸਟ ਪੈਟਰੋਲ ਕਿਸ਼ਤੀਆਂ ਲਈ ਮੇਸਰਸ ਗੋਆ ਸ਼ਿਪਯਾਰਡ ਲਿਮਟਿਡ ਨਾਲ ਇਕ ਸਮਝੌਤਾ ਕੀਤਾ ਸੀ, ਜਿਸ 'ਚ ਉੱਚਾਈ ਵਾਲੇ ਖੇਤਰਾਂ 'ਚ ਸ਼ਾਮਲ ਸਨ। ਇਨ੍ਹਾਂ ਦੀ ਡਿਲਿਵਰੀ ਮਈ 2021 ਤੋਂ ਸ਼ੁਰੂ ਹੋਵੇਗੀ।

ਇਹ ਵੀ ਪੜ੍ਹੋ : ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਦਾ ਦਿਹਾਂਤ

ਫ਼ੌਜ ਦੇ ਅਧਿਕਾਰੀਆਂ ਨੇ ਕਿਹਾ,''ਕਿਸ਼ਤੀਆਂ ਦਾ ਸੰਚਾਲਨ ਅਤੇ ਸਾਂਭ-ਸੰਭਾਲ ਇੰਜੀਨੀਅਰਾਂ ਵਲੋਂ ਕੀਤੀ ਜਾਵੇਗੀ। ਇਹ ਕਿਸ਼ਤੀਆਂ ਉੱਚਾਈ ਵਾਲੇ ਖੇਤਰਾਂ 'ਚ ਵਿਸ਼ਾਲ ਜਲ ਬਾਡੀਆਂ 'ਚ ਫੈਲੀਆਂ ਸਰਹੱਦਾਂ/ਕੰਟਰੋਲ ਰੇਖਾ 'ਤੇ ਸੁਰੱਖਿਆ ਯਕੀਨੀ ਕਰਨ 'ਚ ਮਹੱਤਵਪੂਰਨ ਹੋਣਗੀਆਂ।'' ਉਨ੍ਹਾਂ ਨੇ ਕਿਹਾ ਕਿ ਤੇਜ਼ ਗਤੀ ਅਤੇ ਯੁੱਧ ਅਭਿਆਸ ਵਾਲੀਆਂ ਕਿਸ਼ਤੀਆਂ ਆਧੁਨਿਕ ਜਹਾਜ਼ 'ਤੇ ਪ੍ਰਣਾਲੀਆਂ ਨਾਲ ਲੈੱਸ ਹੋਣਗੀਆਂ। ਭਾਰਤ ਨਾਲ ਸੰਘਰਸ਼ ਦੇ ਸ਼ੁਰੂਆਤੀ ਪੜਾਅ 'ਚ, ਚੀਨੀ ਫ਼ੌਜੀਆਂ ਨੇ ਵੱਡੀ ਗਿਣਤੀ 'ਚ ਕਿਸ਼ਤੀਆਂ ਦੀ ਵਰਤੋਂ ਕਰ ਕੇ ਫ਼ੌਜੀਆਂ ਨੂੰ ਫਿੰਗਰ 5 ਫਿੰਗਰ 6 ਦੇ ਖੇਤਰਾਂ 'ਚ ਪਹੁੰਚਾਇਆ ਸੀ। ਭਾਰਤ ਕੋਲ ਵੀ ਉੱਥੇ ਕਈ ਕਿਸ਼ਤੀਆਂ ਤਾਇਨਾਤ ਹਨ ਅਤੇ ਨਵੀਂ ਕਿਸ਼ਤੀਆਂ ਲੰਬੇ ਸਮੇਂ ਤੋਂ ਦੋਹਾਂ ਦੇਸ਼ਾਂ ਦਰਮਿਆਨ ਵਿਵਾਦ ਦਾ ਕਾਰਨ ਬਣ ਰਹੀ ਝੀਲ ਦੇ ਨੇੜੇ-ਤੇੜੇ ਜਾਣ ਦੀ ਭਾਰਤੀ ਸਮਰੱਥਾ ਨੂੰ ਵਧਾਏਗੀ।

ਇਹ ਵੀ ਪੜ੍ਹੋ : ਕਿਸਾਨ ਮੋਰਚਾ: ‘ਇਸ਼ਨਾਨ ਅਤੇ ਕੱਪੜੇ ਧੋਣ ਦਾ ਕੰਮ ਹੋ ਰਿਹਾ ਖੁੱਲ੍ਹੇ ਆਸਮਾਨ ਹੇਠ’

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News