ਬੰਬ ਨਕਾਰਾ ਕਰਨ ਲਈ ਭਾਰਤੀ ਫ਼ੌਜ ਦੇ ਕੈਪਟਨ ਨੇ ਤਿਆਰ ਕੀਤਾ ਖ਼ਾਸ ਯੰਤਰ
Thursday, Jan 14, 2021 - 12:59 PM (IST)

ਨਵੀਂ ਦਿੱਲੀ- ਚੀਨ ਅਤੇ ਪਾਕਿਸਤਾਨ ਲਗਾਤਾਰ ਭਾਰਤ ਵਿਰੁੱਧ ਸਾਜਿਸ਼ ਰਚ ਰਹੇ ਹਨ। ਜਿਸ ਕਾਰਨ ਭਾਰਤ ਵੀ ਆਪਣੀ ਰੱਖਿਆ ਤਿਆਰੀਆਂ ਨੂੰ ਹੋਰ ਮਜ਼ਬੂਤ ਕਰਨ 'ਚ ਲੱਗਾ ਹੋਇਆ ਹੈ। ਇਸ ਵਿਚ ਆਰਮੀ ਡੇਅ 'ਤੇ ਇਨੋਵੇਸ਼ਨ ਡਿਸਪਲੇਅ ਇਵੈਂਸ ਨਾਂ ਨਾਲ ਇਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਹੈ। ਜਿਨ੍ਹਾਂ 'ਚੋਂ ਇਕ ਤੋਂ ਵੱਧ ਕੇ ਇਕ ਸ਼ਾਨਦਾਰ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜੋ ਪੂਰੀ ਤਰ੍ਹਾਂ ਨਾਲ ਭਾਰਤ 'ਚ ਵਿਕਸਿਤ ਹੋਏ ਹਨ।
ਇਹ ਵੀ ਪੜ੍ਹੋ : PM ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਮਕਰ ਸੰਕ੍ਰਾਂਤੀ ਅਤੇ ਪੋਂਗਲ ਦੀ ਵਧਾਈ
2 ਰੋਬੋਟਿਕ ਪ੍ਰਾਜੈਕਟ ਦਾ ਪ੍ਰਦਰਸ਼ਨ ਕੀਤਾ
ਭਾਰਤੀ ਫ਼ੌਜ 'ਚ ਕੈਪਟਨ ਰਾਜਪ੍ਰਸਾਦ ਨੇ ਆਪਣੇ 2 ਰੋਬੋਟਿਕ ਪ੍ਰਾਜੈਕਟ ਦਾ ਪ੍ਰਦਰਸ਼ਨ ਕੀਤਾ। ਇਸ 'ਚ ਇਕ ਲੈਂਡਮਾਈਨ ਅਤੇ ਆਈ.ਈ.ਡੀ. ਨਾਲ ਨਜਿੱਠਣ ਲਈ ਇਕ ਮਨੁੱਖ ਰਹਿਤ ਪਲੇਟਫਾਰਮ ਹੈ। ਜਿਸ ਦੀ ਮਦਦ ਨਾਲ ਬੰਬ ਨਿਪਟਾਰਾ ਦਸਤਾ ਬਿਨਾਂ ਵਿਸਫੋਟਕਾਂ ਦੇ ਕੋਲ ਗਏ, ਉਸ ਨੂੰ ਨਕਾਰਾ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰ ਸਕਦਾ ਹੈ। ਇਸ ਤੋਂ ਇਲਾਵਾ ਕੈਪਟਨ ਨੇ ਲੰਬੀ ਦੂਰੀ ਦੀ ਗੋਲੀਬਾਰੀ ਲਈ ਵਾਇਰਲੈੱਸ ਇਲੈਕਟ੍ਰਾਨਿਕ ਡੇਟੋਨੇਸ਼ਨ ਸਿਸਟਮ ਵੀ ਵਿਕਸਿਤ ਕੀਤਾ ਹੈ। ਇਹ ਦੋਵੇਂ ਯੰਤਰ ਅੱਤਵਾਦ ਅਤੇ ਨਕਸਲ ਪ੍ਰਭਾਵਿਤ ਇਲਾਕਿਆਂ 'ਚ ਤਾਇਨਾਤ ਜਵਾਨਾਂ ਲਈ ਕਾਫ਼ੀ ਜ਼ਿਆਦਾ ਕਾਰਗਰ ਹੋਣਗੇ।
ਇਹ ਵੀ ਪੜ੍ਹੋ : ਭਾਰਤੀ ਹਵਾਈ ਫ਼ੌਜ ਦੀ ਵਧੇਗੀ ਤਾਕਤ, 83 ‘ਤੇਜਸ’ ਲੜਾਕੂ ਜਹਾਜ਼ਾਂ ਦੀ ਖਰੀਦ ਨੂੰ ਮਿਲੀ ਮਨਜ਼ੂਰੀ
ਖ਼ਾਸ ਬੁਲੇਟਪਰੂਫ਼ ਜੈਕੇਟ ਦਾ ਪ੍ਰਦਰਸ਼ਨ ਕੀਤਾ
ਉੱਥੇ ਹੀ ਇਸ ਪ੍ਰਦਰਸ਼ਨੀ 'ਚ ਬੁੱਧਵਾਰ ਨੂੰ ਭਾਰਤੀ ਫ਼ੌਜ ਦੇ ਮੇਜਰ ਅਨੂਪ ਮਿਸ਼ਰਾ ਨੇ ਇਕ ਖ਼ਾਸ ਬੁਲੇਟਪਰੂਫ਼ ਜੈਕੇਟ ਦਾ ਪ੍ਰਦਰਸ਼ਨ ਕੀਤਾ, ਜਿਸ ਦਾ ਨਾਂ ਸ਼ਕਤੀ ਹੈ। ਇਹ ਇਕ ਯੂਨੀਵਰਸਲ ਜੈਕੇਟ ਹੈ, ਜਿਸ ਦੀ ਵਰਤੋਂ ਜਨਾਨੀ ਅਤੇ ਪੁਰਸ਼ ਦੋਵੇਂ ਕਰ ਸਕਦੇ ਹਨ। ਇਸ ਤੋਂ ਇਲਾਵਾ ਇਹ ਜੈਕੇਟ ਦੁਨੀਆ ਦਾ ਪਹਿਲਾ ਲਚੀਲਾ ਸਰੀਰ ਕਵਚ ਵੀ ਹੈ। ਲਚੀਲੇ ਡਿਜ਼ਾਈਨ ਤੋਂ ਮਤਲਬ ਹੈ ਕਿ ਇਹ ਰਾਈਫ਼ਲ ਗੋਲਾ ਬਾਰੂਦ ਜਾਂ ਵਿਸਫ਼ੋਟ ਦੇ ਛਰਰਿਆਂ ਨੂੰ ਅਵਸ਼ੋਸ਼ਿਤ (ਅਬਜ਼ਰਵਡ) ਕਰਨ 'ਚ ਸਮਰੱਥ ਹੈ।
DRDO ਨੇ ਤਿਆਰ ਕੀਤੀ ਹੈ ਖ਼ਾਸ ਪਿਸਤੌਲ
ਇਨੋਵੇਸ਼ਨ ਡਿਸਪਲੇਅ ਇਵੈਂਟ 'ਚ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਇਕ ਆਧੁਨਿਕ ਪਿਸਤੌਲ ਦਾ ਪ੍ਰਦਰਸ਼ਨ ਕੀਤਾ, ਜਿਸ ਦਾ ਨਾਂ ਏ.ਐੱਸ.ਐੱਮ.ਆਈ. ਹੈ। ਇਹ ਹਥਿਆਰ ਪੂਰੀ ਤਰ੍ਹਾਂ ਨਾਲ ਭਾਰਤ 'ਚ ਹੀ ਵਿਕਸਿਤ ਕੀਤਾ ਗਿਆ ਹੈ। ਹਾਲੇ ਤੱਕ ਫ਼ੌਜ ਫ਼ੋਰਸ 9MM ਦੀ ਪਿਸਤੌਲ ਦਾ ਇਸਤੇਮਾਲ ਕਰਦੇ ਸਨ। ਉਸ ਦੀ ਜਗ੍ਹਾ 'ਤੇ ਇਸ ਨੂੰ ਕਾਫ਼ੀ ਕਾਰਗਰ ਹਥਿਆਰ ਮੰਨਿਆ ਜਾ ਰਿਹਾ ਹੈ। ਇਹ ਆਟੋਮੈਟਿਕ ਪਿਸਤੌਲ ਆਕਾਰ 'ਚ ਵੀ ਜ਼ਿਆਦਾ ਵੱਡੀ ਨਹੀਂ ਹੈ, ਜਿਸ ਕਾਰਨ ਆਪਰੇਸ਼ਨ ਦੌਰਾਨ ਜਵਾਨ ਆਸਾਨੀ ਨਾਲ ਇਸ ਨੂੰ ਲਿਜਾ ਸਕਦੇ ਹਨ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ