ਭਾਰਤੀ ਫੌਜ ਨੂੰ ਮਿਲੇ 382 ਨਵੇਂ ਅਧਿਕਾਰੀ

Saturday, Jun 08, 2019 - 10:19 AM (IST)

ਭਾਰਤੀ ਫੌਜ ਨੂੰ ਮਿਲੇ 382 ਨਵੇਂ ਅਧਿਕਾਰੀ

ਦੇਹਰਾਦੂਨ— ਭਾਰਤੀ ਫੌਜ ਨੂੰ 382 ਨਵੇਂ ਅਧਿਕਾਰੀ ਮਿਲ ਗਏ ਹਨ। ਉਤਰਾਖੰਡ ਦੇ ਦੇਹਰਾਦੂਨ 'ਚ ਭਾਰਤੀ ਫੌਜ ਅਕਾਦਮੀ (ਆਈ.ਐੱਮ.ਏ.) 'ਚ ਪਾਸਿੰਗ ਆਊਟ ਪਰੇਡ ਤੋਂ ਬਾਅਦ ਸ਼ਨੀਵਾਰ ਨੂੰ ਇਹ ਅਧਿਕਾਰੀ ਇੰਡੀਅਨ ਆਰਮੀ 'ਚ ਸ਼ਾਮਲ ਹੋਏ। ਪਰੇਡ 'ਚ 459 ਅਧਿਕਾਰੀਆਂ ਨੇ ਹਿੱਸਾ ਲਿਆ। ਇਸ 'ਚ ਦੋਸਤ ਦੇਸ਼ਾਂ ਦੇ 77 ਵਿਦੇਸ਼ੀ ਕੈਡੇਟ ਵੀ ਸ਼ਾਮਲ ਸਨ। ਪਾਸਿੰਗ ਆਊਟ ਪਰੇਡ 'ਚ ਇਸ ਵਾਰ ਭਾਰਤੀ ਫੌਜ ਅਕਾਦਮੀ 'ਚ 459 ਕੈਡੇਟ ਕਦਮਤਾਲ ਕਰਦੇ ਨਜ਼ਰ ਆਏ। ਇਸ 'ਚ 382 ਭਾਰਤੀ ਕੈਡੇਟ ਨਾਲ 77 ਵਿਦੇਸ਼ੀ ਕੈਡੇਟ ਸ਼ਾਮਲ ਰਹੇ। ਅੰਤਿਮ ਕਦਮ ਦੇ ਨਾਲ ਹੀ ਭਾਰਤੀ ਫੌਜ ਨੂੰ 382 ਨਵੇਂ ਅਧਿਕਾਰੀ ਮਿਲ ਗਏ।PunjabKesariਦੱਸਿਆ ਜਾ ਰਿਹਾ ਹੈ ਕਿ ਜੋ 382 ਫੌਜ ਅਧਿਕਾਰੀ ਮਿਲੇ ਹਨ, ਉਨ੍ਹਾਂ 'ਚ ਸਭ ਤੋਂ ਵਧ ਗਿਣਤੀ ਯੂ.ਪੀ. ਤੋਂ ਹਨ। ਇਨ੍ਹਾਂ 'ਚੋਂ 72 ਕੈਡੇਟ ਯੂ.ਪੀ. ਤੋਂ ਰਹੇ। ਇਸ ਤੋਂ ਇਲਾਵਾ ਬਿਹਾਰ ਤੋਂ 46 ਕੈਡੇਟ ਸ਼ਾਮਲ ਹੋਏ। ਤੀਜੇ ਨੰਬਰ 'ਤੇ 40 ਕੈਡੇਟ ਨਾਲ ਹਰਿਆਣਾ ਅਤੇ 33 ਕੈਡੇਟ ਨਾਲ ਪੰਜਾਬ ਅਤੇ ਉਤਰਾਖੰਡ ਸੰਯੁਕਤ ਰੂਪ ਨਾਲ ਚੌਥੇ ਸਥਾਨ 'ਤੇ ਰਹੇ। ਜ਼ਿਕਰਯੋਗ ਹੈ ਕਿ ਤ੍ਰਿਪੁਰਾ, ਪੁਡੂਚੇਰੀ, ਮੇਘਾਲਿਆ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼ ਅਤੇ ਅੰਡਮਾਨ ਨਿਕੋਬਾਰ ਨਾਲ ਇਸ ਵਾਰ ਪਾਸਿੰਗ ਆਊਟ ਪਰੇਡ 'ਚ ਕੋਈ ਕੈਡੇਟ ਸ਼ਾਮਲ ਨਹੀਂ ਰਿਹਾ ਹੈ।PunjabKesari


author

DIsha

Content Editor

Related News