ਸਰਹੱਦ ''ਤੇ ਤਾਇਨਾਤ ਹੋਣਗੇ ਭਾਰਤੀ ਫੌਜ ਦੇ ''ਇੰਟੀਗ੍ਰੇਟੇਡ ਬੈਟਲ ਗਰੁੱਪ''

06/19/2019 8:59:41 PM

ਨਵੀਂ ਦਿੱਲੀ: ਪਾਕਿਸਤਾਨ ਵਲੋਂ ਸਰਹੱਦ ਨੇੜੇ ਲਗਾਤਾਰ ਵੱਧ ਰਹੇ ਜੰਗੀ ਖਤਰਿਆਂ ਨੂੰ ਦੇਖਦੇ ਹੋਏ ਭਾਰਤੀ ਫੌਜ ਇਕ ਖਾਸ ਯੋਜਨਾ ਬਣਾਉਣ ਜਾ ਰਹੀ ਹੈ। ਯੁੱਧ ਦੀ ਸਥਿਤੀ 'ਚ ਕਿਵੇਂ ਦੁਸ਼ਮਣਾਂ ਖਿਲਾਫ ਖਾਸ ਰਣਨੀਤੀ ਬਣਾ ਕੇ ਉਨ੍ਹਾਂ ਨੂੰ ਹਰਾਇਆ ਜਾ ਸਕਦਾ ਹੈ। ਇਸ ਲਈ ਭਾਰਤੀ ਫੌਜ ਘਾਤਕ ਯੁੱਧ ਰਣਨੀਤੀ ਬਣਾ ਕੇ ਉਨ੍ਹਾਂ ਨੂੰ ਹਰਾਉਣ ਦੀ ਤਿਆਰੀ ਕਰ ਰਹੀ ਹੈ। ਇਸ ਖਾਸ ਘਾਤਕ ਯੁੱਧ ਫਾਰਮੇਸ਼ਨ ਨੂੰ ਇੰਟੀਗ੍ਰੇਟੇਡ ਬੈਟਲ ਗਰੁੱਪਜ਼ ਦਾ ਨਾਮ ਦਿੱਤਾ ਜਾ ਰਿਹਾ ਹੈ। ਜਿਸ ਨੂੰ ਪਹਿਲਾਂ ਪਾਕਿਸਤਾਨੀ ਸਰਹੱਦ ਨੇੜੇ ਲਗਾਇਆ ਜਾਵੇਗਾ। ਇਸ ਦੇ ਬਾਅਦ ਹੋਲੀ-ਹੋਲੀ ਇਸ ਨੂੰ ਚੀਨੀ ਸਰਹੱਦ ਨੇੜੇ ਵੀ ਤਿਆਰ ਕੀਤਾ ਜਾਵੇਗਾ। ਫੌਜ ਦੇ ਵਿਸ਼ੇਸ਼ ਸੂਤਰਾਂ ਮੁਤਾਬਕ ਪੂਰਬੀ ਕਮਾਂਡ ਦੇ ਅੰਤਰਗਤ ਇਸ ਖਾਸ ਯੁੱਧ ਰਣਨੀਤੀ ਇੰਟੀਗ੍ਰੇਟੇਡ ਬੈਟਲ ਗਰੁੱਪ ਦਾ ਅਭਿਆਸ ਕੀਤਾ ਗਿਆ ਹੈ। ਯੁਧ ਫਾਰਮੇਸ਼ਨ ਟੀਮ ਤੇ ਟਾਪ ਕਮਾਂਡਰਾਂ ਨੇ ਇੰਟੀਗ੍ਰੇਟੇਡ ਬੈਟਲ ਗਰੁਪ ਦੇ ਅਭਿਆਸ ਨੂੰ ਲੈ ਕੇ ਸਕਾਰਾਤਮਕ ਫੀਡਬੈਕ ਦਿੱਤਾ ਹੈ ਅਤੇ ਇਸ ਨੂੰ ਬਿਹਤਰੀਨ ਦੱਸਿਆ ਹੈ। ਇਸ ਵਜ੍ਹਾ ਨਾਲ ਇਸ ਸਾਲ ਦੇ ਅੰਤ ਭਾਵ ਅਕਤੂਬਰ ਤਕ ਪਾਕਿਸਤਾਨੀ ਸਰਹੱਦ ਨੇੜੇ ਅਜਿਹੇ 2 ਤੋਂ 3 ਇੰਟੀਗ੍ਰੇਟੇਡ ਬੈਟਲ ਗਰੁੱਪ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਫੌਜ ਦੇ ਸੂਤਰਾਂ ਮੁਤਾਬਕ ਇੰਟੀਗ੍ਰੇਟੇਡ ਬੈਟਲ ਗਰੁੱਪ ਦੇ ਅਭਿਆਸ ਤੇ ਉਸ ਦੇ ਫੀਡਬੈਕ ਨੂੰ ਲੈ ਕੇ ਪਿਛਲੇ ਹਫਤੇ ਵਿਸਥਾਰ ਨਾਲ ਚਰਚਾ ਹੋਈ। ਆਰਮੀ ਹੈਡਕੁਆਰਟ 'ਚ ਹੋਈ ਬੈਠਕ 'ਚ 7 ਆਰਮੀ ਕਮਾਂਡਰਾਂ ਨੇ ਹਿੱਸਾ ਲਿਆ। ਇਸ ਬੈਠਕ 'ਚ ਕਮਾਂਡਰ-ਇਨ-ਚੀਫ ਨੂੰ ਇਹ ਨਿਰਦੇਸ਼ ਦਿੱਤੇ ਗਏ ਕਿ ਉਹ ਆਪਣੇ-ਆਪਣੇ  ਇਲਾਕਿਆਂ 'ਚ ਇੰਟੀਗ੍ਰੇਟੇਡ ਬੈਟਲ ਗਰੁੱਪ ਦਾ ਨਿਰਮਾਣ ਕਰਵਾਏ। ਪਹਿਲਾਂ ਤਿੰਨ ਇੰਟੀਗ੍ਰੇਟੇਡ ਬੈਟਲ ਗਰੁੱਪ ਪੂਰਬੀ ਕਮਾਂਡ ਦੀ ਫਾਰਮੇਸ਼ਨ ਦੀ ਤਰਜ਼ 'ਤੇ ਬਣਾਏ ਜਾਣਗੇ।

 


Related News