ਡ੍ਰੈਗਨ ਦੀ ਹਮਲਾਵਰ ਨੀਤੀ ਦੇ ਖਿਲਾਫ ਭਾਰਤੀ-ਅਮਰੀਕੀਆਂ ਦਾ ਪ੍ਰਦਰਸ਼ਨ

07/05/2020 3:01:21 AM

ਵਾਸ਼ਿੰਗਟਨ - ਭਾਰਤ ਦੇ ਪਿੰਡਾਂ ਤੋਂ ਲੈਕੇ ਵੱਖ-ਵੱਖ ਦੇਸ਼ਾਂ ’ਚ ਵੀ ‘ਬਾਇਕਾਟ ਚਾਈਨਾ’ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ। ਇਸੇ ਕੜੀ ’ਚ ਡ੍ਰੈਗਨ ਦੀ ਹਮਲਾਵਰ ਨੀਤੀ ਦੇ ਖਿਲਾਫ ਭਾਰਤੀ-ਅਮਰੀਕੀਆਂ ਨੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਟਾਈਮਸ ਸਕੁਵਾਇਰ ’ਤੇ ‘ਬਾਇਕਾਟ ਚਾਈਨਾ’ ਦੇ ਨਾਅਰੇ ਗੂੰਜੇ।

ਪ੍ਰਦਰਸ਼ਨਕਾਰੀਆਂ ਦੇ ਹੱਥਾਂ ’ਚ ‘ਚਾਇਨੀਜ਼ ਬਦਮਾਸ਼ੀ ਰੋਕੋ’ ਅਤੇ ‘ਹਮ ਸ਼ਹੀਦ ਜਵਾਨਾਂ ਨੂੰ ਸਲਾਮ ਕਰਦੇ ਹਾਂ’ ਵਰਗੇ ਨਾਅਰੇ ਲਿਖੇ ਹੋਏ ਤਖਤੀਆਂ ਸਨ। ਪ੍ਰਦਰਸ਼ਨ ’ਚ ਤਿੱਬਤੀ ਅਤੇ ਤਾਇਵਾਨੀ ਭਾਈਚਾਰੇ ਦੇ ਮੈਂਬਰ ਵੀ ਸ਼ਾਮਲ ਹੋਏ। ਉਨ੍ਹਾਂ ਨੇ ‘ਤਿੱਬਤ ਭਾਰਤ ਦੇ ਨਾਲ ਖੜ੍ਹਾ ਹੈ’, ‘ਮਨੁੱਖੀ ਅਧਿਕਾਰਾਂ, ਘੱਟ ਗਿਣਤੀ ਭਾਈਚਾਰਿਆਂ ਦੇ ਧਰਮਾਂ, ਹਾਂਗਕਾਂਗ ਲਈ ਇਨਸਾਫ’, ਚੀਨ ਮਨੁੱਖਤਾ ਦੇ ਖਿਲਾਫ ਅਪਰਾਧ ਰੋਕੋ’ ਅਤੇ ‘ਚੀਨੀ ਵਸਤੂਆਂ ਦਾ ਬਾਇਕਾਟ ਕਰੋ’ ਦੇ ਪੋਸਟਰ ਫੜ੍ਹੇ ਹੋਏ ਸਨ।

New York: Indian-American community holds 'Boycott China' protest ...

ਅਮਰੀਕਨ ਇੰਡੀਆ ਪਬਲਿਕ ਅਫੇਅਰਸ ਕਮੇਟੀ ਦੇ ਪ੍ਰੈਜੀਡੈਂਟ ਜਗਦੀਸ਼ ਸੇਵਹਾਨੀ ਵੀ ਖੂਬ ਵਰ੍ਹੇ। ਉਨ੍ਹਾਂ ਕਿਹਾ ਕਿ ਜਦੋਂ ਦੁਨੀਆ ਪਿਛਲੇ 6 ਮਹੀਨਿਆਂ ਤੋਂ ਕੋਰਨਾ ਨਾਲ ਲੜ ਰਹੀ ਹੈ, ਗੁਆਂਢੀਆਂ ਅਤੇ ਭਾਰਤ ਦੇ ਖਿਲਾਫ ਚੀਨ ਦੀ ਨੰਗੀ ਮਾਨਸਿਕਤਾ ਸਵੀਕਾਰ ਨਹੀਂ ਹੈ। ਚੀਨ ਦੁਨੀਆ ’ਤੇ ਦਾਦਾਗਿਰੀ ਜਮਾਉਣਾ ਚਾਹੁੰਦਾ ਹੈ। ਚੀਨ ਅਮਰੀਕਾ ਅਤੇ ਭਾਰਤ ਨੂੰ ਬਰਬਾਦ ਕਰਨਾ ਚਾਹੁੰਦਾ ਹੈ, ਪਰ ਇਸ ਵਾਰ ਉਸਨੇ ਹਮਲਾਵਰ ਨੀਤੀ ਦੀ ਬਹੁਤ ਭਾਰੀ ਕੀਮਤ ਚੁਕਾਉਣੀ ਪਵੇਗੀ।

ਉਨ੍ਹਾਂ ਕਿਹਾ ਕਿ ਹੁਣ ਦੇਖੋ ਚੀਨ ਆਪਣੇ ਹੀ ਦੇਸ਼ ’ਚ ਕੀ ਕਰ ਰਿਹਾ ਹੈ। ਉਹ ਹਾਂਗਕਾਂਗ ਨੂੰ ਦਬਾ ਰਿਹਾ ਹੈ। ਚੀਨ ਨੇ ਤਿੱਬਤ ’ਚ ਕਤਲੇਆਮ ਕੀਤਾ ਅਤੇ ਦੇਖੋ ਉਨ੍ਹਾਂ ਨੇ ਮੁਸਲਮਾਨਾਂ ਨਾਲ ਕੀ ਕੀਤਾ। ਮਨੁੱਖੀ ਅਧਿਕਾਰਾਂ ਦੀ ਸਭ ਤੋਂ ਖਰਾਬ ਵਰਤੋਂ ਚੀਨ ’ਚ ਹੀ ਹੋਈ। ਗਲਵਾਨ ਝੜਪ ਤੋਂ ਬਾਅਦ ਤੋਂ ਚੀਨ ਦੇ ਖਿਲਾਫ ਅਮਰੀਕਾ ਦੇ ਕਈ ਸ਼ਹਿਰਾਂ ’ਚ ਪ੍ਰਦਰਸ਼ਨ ਹੋ ਚੁੱਕੇ ਹਨ। ਉਥੇ, ਦੇਸ਼ ਤੋਂ ਕੱਢੇ ਗੇ ਤਿੱਬਤੀ ਸੰਸਦ ਦੇ ਮੈਂਬਰ ਦੋਰਜੀ ਸੇਤੇਨ ਨੇ ਕਿਹਾ ਕਿ ਤਿੱਬਤ ਦੇ ਲੋਕ ਭਾਰਤੀ ਜ਼ਮੀਨ ’ਚ ਚੀਨੀ ਘੁਸਪੈਠ ਦਾ ਜ਼ੋਰਦਾਰ ਵਿਰੋਧ ਕਰਦੇ ਹਨ।


Khushdeep Jassi

Content Editor

Related News