''ਕਲਾਸ ਆਫ ਵ੍ਹਾਈਟ ਹਾਊਸ ਫੈਲੋ'' ''ਚ ਭਾਰਤੀ-ਅਮਰੀਕੀ ਦੀ ਨਿਯੁਕਤੀ
Tuesday, Oct 29, 2019 - 03:35 AM (IST)

ਵਾਸ਼ਿੰਗਟਨ - ਵ੍ਹਾਈਟ ਹਾਊਸ ਨੇ ਸੋਮਵਾਰ ਨੂੰ ਦੱਸਿਆ ਕਿ '2019-2020 ਕਲਾਸ ਆਫ ਵ੍ਹਾਈਟ ਹਾਊਸ ਫੈਲੋਜ਼' ਲਈ ਚੁਣੇ ਗਏ 15 ਲੋਕਾਂ 'ਚ ਭਾਰਤੀ ਮੂਲ ਦੇ ਇਕ ਗੈਸਟ੍ਰੋ ਇੰਟੇਰੋਲਾਜਿਸਟ ਵੀ ਸ਼ਾਮਲ ਹਨ। ਉਹ ਮੋਟਾਪੇ ਨਾਲ ਲੱੜਣ ਲਈ ਨਵੇਂ ਤਰੀਕੇ ਵਿਕਸਤ ਕਰਨ 'ਤੇ ਕੰਮ ਕਰ ਰਹੇ ਹਨ। ਨਿਊਯਾਰਕ ਦੇ ਅਮਿਤ ਸਚਦੇਵ ਨੇ ਬ੍ਰਿਘਮ ਐਂਡ ਵੀਮੈਨਸ ਹਸਪਤਾਲ ਅਤੇ ਹਾਰਵਰਡ ਮੈਡੀਕਲ ਸਕੂਲ 'ਚ ਆਪਣਾ ਟ੍ਰੇਨਿੰਗ ਪੂਰੀ ਕੀਤੀ। ਉਹ ਇਕੱਲੇ ਭਾਰਤੀ-ਅਮਰੀਕੀ ਹਨ ਜਿਨ੍ਹਾਂ ਨੂੰ ਫੈਲੋਸ਼ਿਪ ਲਈ ਚੁਣਿਆ ਗਿਆ ਹੈ।
ਖੋਜਕਾਰਾਂ ਨੂੰ ਪੇਸ਼ੇਵਰ ਉਪਲੱਬਧੀਆਂ ਦੇ ਰਿਕਾਰਡ, ਅਗਵਾਈ ਕੌਸ਼ਲ ਦੇ ਪ੍ਰਮਾਣ ਅਤੇ ਵਿਕਾਸ ਦੀ ਸੰਭਾਵਨਾ ਅਤੇ ਵ੍ਹਾਈਟ ਹਾਊਸ ਦੇ ਸੀਨੀਅਰ ਕਰਮੀਆਂ, ਕੈਬਨਿਟ ਮੰਤਰੀਆਂ ਅਤੇ ਸਰਕਾਰ ਦੇ ਉੱਚ ਰੈਂਕਿੰਗ ਅਧਿਕਾਰੀਆਂ ਲਈ ਪੂਰਾ ਸਮਾਂ, ਤਨਖਾਹ 'ਤੇ ਇਕ ਸਾਲ ਲਈ ਸੇਵਾ ਦੇਣ ਦੀ ਵਚਨਬੱਧਤਾ ਦੇ ਆਧਾਰ 'ਤੇ ਚੁਣਿਆ ਗਿਆ ਹੈ। ਵ੍ਹਾਈਟ ਹਾਊਸ ਨੇ ਦੱਸਿਆ ਕਿ ਸਚਦੇਵ ਨੂੰ ਸਿਹਤ ਅਤੇ ਮਾਨਵ ਸੇਵਾ ਮੰਤਰਾਲੇ 'ਚ ਬਤੌਰ ਖੋਜਕਰਤਾ ਰਖਿਆ ਗਿਆ ਹੈ।