ਦੁਸ਼ਮਣ ਨੂੰ ਕਰਾਰਾ ਜਵਾਬ ਦੇਣ ਲਈ ਹੋਰ ਸਪਾਈਸ-2000 ਬੰਬ ਖਰੀਦੇਗਾ ਭਾਰਤ
Wednesday, Jul 01, 2020 - 12:38 AM (IST)
ਨਵੀਂ ਦਿੱਲੀ (ਏਜੰਸੀਆਂ): ਚੀਨ ਦੇ ਨਾਲ ਤਣਾਅ ਨੂੰ ਦੇਖਦੇ ਹੋਏ ਭਾਰਤ ਆਪਣੀ ਫੌਜ ਨੂੰ ਹੋਰ ਤਾਕਤਵਰ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਪੂਰੀ ਸ਼ਿੱਦਤ ਨਾਲ ਲੱਗ ਗਿਆ ਹੈ। ਇਸੇ ਲੜੀ ਵਿਚ ਭਾਰਤ ਸ਼ਕਤੀਸ਼ਾਲੀ ਸਪਾਈਸ-2000 ਬੰਬ ਦੇ ਐਡਵਾਂਸ ਵਰਜ਼ਨ ਨੂੰ ਖਰੀਦਣ 'ਤੇ ਵਿਚਾਰ ਕਰ ਰਿਹਾ ਹੈ। ਆਪਣੇ ਟੀਚੇ ਨੂੰ ਸਟੀਕਤਾ ਨਾਲ ਵਿੰਨ੍ਹਣ ਵਿਚ ਮਾਹਰ ਇਹ ਬੰਬ ਕਿਸੇ ਵੀ ਤਰ੍ਹਾਂ ਦੀ ਬਿਲਡਿੰਗ ਤੇ ਬੰਕਰ ਨੂੰ ਤਬਾਹ ਕਰਨ ਵਿਚ ਸਮਰਥ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਭਾਰਤੀ ਹਵਾਈ ਫੌਜ ਦੇ ਕੋਲ ਪਹਿਲਾਂ ਹੀ ਇਹ ਬੰਬ ਹੈ। ਭਾਰਤ ਨੇ ਪਾਕਿਸਤਾਨ ਦੇ ਬਾਲਾਕੋਟ ਵਿਚ ਸਰਜੀਕਲ ਸਟ੍ਰਾਈਕ ਦੌਰਾਨ ਇਸੇ ਬੰਬ ਦੀ ਵਰਤੋਂ ਕਰ ਅੱਤਵਾਦੀ ਕੈਂਪ ਨੂੰ ਤਬਾਹ ਕੀਤਾ ਸੀ। ਇਜ਼ਰਾਇਲ ਵਲੋਂ ਵਿਕਸਿਤ ਸਪਾਈਸ-2000 ਬੰਬ ਭਾਰਤੀ ਹਵਾਈ ਫੌਜ ਦਾ ਰਸਮੀ ਬੰਬ ਹੈ, ਜਿਸ ਦੀ ਵਰਤੋਂ ਫਰਾਂਸੀਸੀ ਮੂਲ ਦੇ ਮਿਰਾਜ-2000 ਲੜਾਕੂ ਜਹਾਜ਼ਾਂ ਵਿਚ ਕੀਤੀ ਜਾਂਦੀ ਹੈ।
ਸਪਾਈਜ਼ ਦਾ ਹੈ ਖਾਸ ਮਤਲਬ
ਸਪਾਈਸ ਦਾ ਮਤਲਬ ਸਮਾਰਟ, ਸਟੀਕ ਪ੍ਰਭਾਵ ਤੇ ਪ੍ਰਭਾਵੀ ਲਾਗਤ ਹੈ। ਇਹ ਆਮ ਬੰਬ ਨਹੀਂ ਹੈ, ਬਲਕਿ ਇਕ ਗਾਈਡਡ ਕਿੱਟ ਹੈ ਜੋ ਇਕ ਸਟੈਂਡਰਡ ਵਾਰਹੈੱਡ ਨਾਲ ਜੁੜਿਆ ਹੁੰਦਾ ਹੈ। ਇਹ 70 ਕਿਲੋਮੀਟਰ ਦੂਰ ਟੀਚੇ ਨੂੰ ਸਟੀਕਤਾ ਦੇ ਨਾਲ ਵਿੰਨ੍ਹ ਸਕਦਾ ਹੈ। ਇਸ ਦਾ ਨਵਾਂ ਵਰਜ਼ਨ ਬੰਕਰ ਦੇ ਨਾਲ ਹੀ ਮਜ਼ਬੂਤ ਸ਼ੈਲਟਰ ਨੂੰ ਵੀ ਤਬਾਹ ਕਰਨ ਵਿਚ ਸਮਰਥ ਹੈ।
ਖੁਦ ਰਸਤਾ ਬਦਲ ਲੈਂਦਾ ਹੈ ਸਪਾਈਸ-2000
ਇਹ ਬੰਬ ਖੁਦ ਹੀ ਰਸਤਾ ਬਦਲਣ ਵਿਚ ਸਮਰਥ ਹੈ। ਇਸ ਮਾਰਟ ਬੰਬ ਦੇ ਸਿਰ 'ਤੇ ਕੈਮਰਾ ਲੱਗਿਆ ਹੁੰਦਾ ਹੈ ਜੋ ਟੀਚੇ ਨੂੰ ਤਬਾਹ ਵਿਚ ਮਦਦ ਕਰਦਾ ਹੈ। ਸਪਾਈਸ-2000 ਬੰਬ ਦੋ ਵਰਜ਼ਨ ਵਿਚ ਆਉਂਦਾ ਹੈ। ਇਕ ਵਿਚ 1000 ਕਿਲੋਗ੍ਰਾਮ ਦਾ ਵਾਰਹੈੱਡ ਹੁੰਦਾ ਹੈ ਜਦਕਿ ਦੂਜੇ ਵਿਚ 500 ਕਿਲੋਗ੍ਰਾਮ ਦਾ। ਇਸ ਬੰਬ ਵਿਚ ਇਕ ਚਿੱਪ ਦੇ ਰਾਹੀਂ ਟੀਚੇ ਨਾਲ ਸਬੰਧਿਤ ਡਾਟਾ ਲੋਡ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਬੰਬ ਨੂੰ ਲੜਾਕੂ ਜਹਾਜ਼ ਵਿਚ ਫਿੱਟ ਕਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਜਹਾਜ਼ ਟੀਚੇ ਤੋਂ ਇਕ ਪਹਿਲਾਂ ਤੋਂ ਨਿਰਧਾਰਿਤ ਦੂਰੀ ਤੇ ਉਚਾਈ 'ਤੇ ਪਹੁੰਚ ਜਾਂਦਾ ਹੈ ਤਾਂ ਉਹ ਇਸ ਸਮਾਰਟ ਬੰਬ ਨੂੰ ਦਾਗ ਦਿੰਦਾ ਹੈ। ਇਸ ਤੋਂ ਬਾਅਦ ਬੰਬ ਵਿਚ ਮੌਜੂਦ ਆਨਬੋਰਡ ਕੰਪਿਊਟਰ ਇਸ ਨੂੰ ਪਹਿਲਾਂ ਨਿਰਧਾਰਿਤ ਟੀਚੇ ਦੀ ਦਿਸ਼ਾ ਵਿਚ ਅੱਗੇ ਵਧਾਉਂਦਾ ਹੈ।
ਸਪਾਈਸ-2000 ਬੰਬਾਂ ਨੇ ਬਾਲਾਕੋਟ 'ਚ ਵਰ੍ਹਾਇਆ ਸੀ ਕਹਿਰ
ਭਾਰਤ ਨੇ 27 ਫਰਵਰੀ 2019 ਨੂੰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਟਿਕਾਣੇ ਨੂੰ ਤਬਾਹ ਕਰਨ ਦੇ ਲਈ ਸਪਾਈਸ-2000 ਬੰਬ ਦੀ ਵਰਤੋਂ ਕੀਤੀ ਸੀ। ਇਸ ਬੰਬ ਨੇ ਜੈਸ਼ ਦੇ ਕੈਂਪ ਦੀ ਇਮਰਤਾਂ ਦੀਆਂ ਛੱਤਾਂ ਵਿਚ ਛੇਦ ਕਰ ਦਿੱਤਾ ਸੀ। ਖਾਸ ਗੱਲ ਇਹ ਹੈ ਕਿ ਇਮਾਰਤ ਦੇ ਅੰਦਰ ਜਾਣ ਤੋਂ ਬਾਅਦ ਇਨ੍ਹਾਂ ਬੰਬਾਂ ਵਿਚ ਧਮਾਕੇ ਨਾਲ ਮੌਜੂਦ ਲੋਕਾਂ ਦੇ ਬਚਣ ਦੀ ਸੰਭਾਵਨਾ ਨਹੀਂ ਹੁੰਦੀ। ਦੱਸ ਦਈਏ ਕਿ ਚੀਨ ਦੇ ਖਿਲਾਫ ਤਣਾਅ ਵਧਣ ਤੋਂ ਬਾਅਦ ਭਾਰਤ ਸਰਕਾਰ ਨੇ ਇਸ ਤਰ੍ਹਾਂ ਦੀ ਫੌਜੀ ਖਰੀਦ ਦੇ ਲਈ ਵਿਸ਼ੇਸ਼ ਅਧਿਕਾਰ ਦਿੱਤੇ ਹਨ।