ਦੁਬਈ ਅਤੇ ਸਿੰਗਾਪੁਰ ਤੋਂ ਆਕਸੀਜਨ ਦੇ 9 ਕ੍ਰਾਇਓਜੈਨਿਕ ਟੈਂਕਰ ਲੈ ਕੇ ਆਈ ਭਾਰਤੀ ਹਵਾਈ ਫ਼ੌਜ

04/28/2021 9:59:48 AM

ਨਵੀਂ ਦਿੱਲੀ- ਭਾਰਤੀ ਹਵਾਈ ਫ਼ੌਜ (ਆਈ.ਏ.ਐੱਫ.) ਦੁਬਈ ਅਤੇ ਸਿੰਗਾਪੁਰ ਤੋਂ 9 ਕ੍ਰਾਇਓਜੈਨਿਕ ਆਕਸੀਜਨ ਟੈਂਕਰ ਹਵਾਈ ਮਾਰਗ ਤੋਂ ਪੱਛਮੀ ਬੰਗਾਲ ਦੇ ਪਾਨਾਗੜ੍ਹ ਹਵਾਈ ਅੱਡੇ 'ਤੇ ਲੈ ਕੇ ਆਈ ਹੈ। ਹਵਾਈ ਫ਼ੌਜ ਦਾ ਸੀ-17 ਜਹਾਜ਼ ਮੰਗਲਵਾਰ ਨੂੰ ਇੰਦੌਰ ਤੋਂ ਕ੍ਰਾਇਓਜੈਨਿਕ ਟੈਂਕਰ ਜਾਮਨਗਰ, ਜੋਧਪੁਰ ਤੋਂ 2 ਟੈਂਕਰ ਉਦੇਪੁਰ ਅਤੇ 2 ਟੈਂਕਰ ਹਿੰਡਨ ਤੋਂ ਰਾਂਚੀ ਲੈ ਕੇ ਆਇਆ। ਬਿਆਨ ਅਨੁਸਾਰ,''ਭਾਰਤੀ ਹਵਾਈ ਫ਼ੌਜ ਦੇ ਸੀ-17 ਜਹਾਜ਼ਾਂ ਨੇ ਦੁਬਈ  ਤੋਂ 6 ਕ੍ਰਾਇਓਜੈਨਿਕ ਆਕਸੀਜਨ ਟੈਂਕਰ ਪਾਨਾਗੜ੍ਹ ਹਵਾਈ ਅੱਡੇ 'ਤੇ ਲਿਆਂਦੇ। ਕੁਝ ਹੋਰ ਸੀ-17 ਜਹਾਜ਼ ਤਿੰਨ ਆਕਸੀਜਨ ਟੈਂਕਰ ਸਿੰਗਾਪੁਰ ਤੋਂ ਪਾਨਾਗੜ੍ਹ ਹਵਾਈ ਅੱਡੇ ਲੈ ਕੇ ਉਤਰੇ।''

PunjabKesari

ਇਸ 'ਚ ਦੱਸਿਆ ਗਿਆ ਕਿ ਹਵਾਈ ਫ਼ੌਜ ਨੇ ਹੈਦਰਾਬਾਦ ਤੋਂ 8 ਕ੍ਰਾਇਓਜੈਨਿਕ ਆਕਸੀਜਨ ਟੈਂਕਰ ਭੁਵਨੇਸ਼ਵਰ, 2 ਟੈਂਕਰ ਭੋਪਾਲ ਤੋਂ ਰਾਂਚੀ ਅਤੇ 2 ਟੈਂਕਰ ਚੰਡੀਗੜ੍ਹ ਤੋਂ ਰਾਂਚੀ ਪਹੁੰਚਾਏ। ਭਾਰਤ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ ਅਤੇ ਕਈ ਸੂਬਿਆਂ ਦੇ ਹਸਪਤਾਲ ਕੋਵਿਡ-19 ਮਾਮਲਿਆਂ ਦੇ ਲਗਾਤਾਰ ਵੱਧਣ ਨਾਲ ਮੈਡੀਕਲ ਆਕਸੀਜਨ ਅਤੇ ਬਿਸਤਰਿਆਂ ਦੀ ਘਾਟ ਨਾਲ ਜੂਝ ਰਹੇ ਹਨ। ਭਾਰਤੀ ਹਵਾਈ ਫ਼ੌਜ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਬੇਹੱਦ ਜ਼ਰੂਰੀ ਮੈਡੀਕਲ ਆਕਸੀਜਨ ਦੇ ਤੁਰੰਤ ਵੰਡ ਲਈ ਵੱਖ-ਵੱਖ ਕੇਂਦਰਾਂ ਤੋਂ ਆਕਸੀਜਨ ਵਾਹਕ ਖਾਲੀ ਟੈਂਕਰ ਅਤੇ ਕੰਟੇਨਰ ਹਵਾਈ ਮਾਰਗਾਂ ਤੋਂ ਲੈ ਕੇ ਆ ਰਹੀ ਹੈ।

ਇਹ ਵੀ ਪੜ੍ਹੋ : ਦਿਲ ਦਹਿਲਾਉਣ ਵਾਲੀ ਤਸਵੀਰ, ਇਕ ਐਂਬੂਲੈਂਸ 'ਚ ਲਿਜਾਈਆਂ ਗਈਆਂ 22 ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ

ਇਹ ਵੀ ਪੜ੍ਹੋ : ਕੋਰੋਨਾ ਪਾਜ਼ੇਟਿਵ ਲਾੜੇ ਨੇ ਕਰਵਾਇਆ ਵਿਆਹ, ਲਾੜੀ ਸਮੇਤ ਸੱਤ ਫੇਰੇ ਕਰਵਾਉਣ ਲਈ ਪੰਡਤ ਨੇ ਪਹਿਨੀ PPE ਕਿੱਟ


DIsha

Content Editor

Related News