SIR: 3 ਸੂਬਿਆਂ, ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਖਰੜਾ ਵੋਟਰ ਸੂਚੀਆਂ ’ਚੋਂ ਕਰੀਬ 95 ਲੱਖ ਨਾਂ ਹਟੇ

Wednesday, Dec 24, 2025 - 08:48 AM (IST)

SIR: 3 ਸੂਬਿਆਂ, ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਖਰੜਾ ਵੋਟਰ ਸੂਚੀਆਂ ’ਚੋਂ ਕਰੀਬ 95 ਲੱਖ ਨਾਂ ਹਟੇ

ਨਵੀਂ ਦਿੱਲੀ (ਭਾਸ਼ਾ) - ਮੱਧ ਪ੍ਰਦੇਸ਼, ਛੱਤੀਸਗੜ੍ਹ, ਕੇਰਲ ਅਤੇ ਅੰਡੇਮਾਨ ਤੇ ਨਿਕੋਬਾਰ ’ਚ ਲੱਗਭਗ 95 ਲੱਖ ਵੋਟਰਾਂ ਦੇ ਨਾਂ ਮੰਗਲਵਾਰ ਨੂੰ ਪ੍ਰਕਾਸ਼ਿਤ ਖਰੜਾ ਵੋਟਰ ਸੂਚੀ ’ਚ ਨਹੀਂ ਮਿਲੇ। ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ ’ਚ 3.10 ਲੱਖ ਵੋਟਰਾਂ ’ਚੋਂ 64,000 ਵੋਟਰਾਂ ਦੇ ਨਾਂ ਖਰੜਾ ਵੋਟਰ ਸੂਚੀ ’ਚ ਨਹੀਂ ਸਨ। ਇਸੇ ਤਰ੍ਹਾਂ ਕੇਰਲ ’ਚ ਵੀ 2.78 ਕਰੋਡ਼ ਤੋਂ ਵੱਧ ਵੋਟਰਾਂ ’ਚੋਂ 24.08 ਲੱਖ ਲੋਕਾਂ ਦੇ ਨਾਂ ਖਰੜਾ ਵੋਟਰ ਸੂਚੀ ’ਚੋਂ ਹਟਾ ਦਿੱਤੇ ਗਏ। ਛੱਤੀਸਗੜ੍ਹ ’ਚ 2.12 ਕਰੋਡ਼ ਵੋਟਰਾਂ ’ਚੋਂ 27.34 ਲੱਖ ਵੋਟਰਾਂ ਦੇ ਨਾਂ ਖਰੜਾ ਵੋਟਰ ਸੂਚੀ ’ਚੋਂ ਹਟਾ ਦਿੱਤੇ ਗਏ।

ਪੜ੍ਹੋ ਇਹ ਵੀ - Year Ender 2025: ਪਹਿਲਗਾਮ ਹਮਲੇ ਤੋਂ Air India ਜਹਾਜ਼ ਕ੍ਰੈਸ਼ ਤੱਕ ਵੱਡੇ ਦਰਦ ਦੇ ਗਿਆ ਸਾਲ 2025

 ਮੱਧ ਪ੍ਰਦੇਸ਼ ’ਚ 5.74 ਕਰੋਡ਼ ਵੋਟਰਾਂ ’ਚੋਂ 42.74 ਲੱਖ ਲੋਕਾਂ ਦੇ ਨਾਂ ਖਰੜਾ ਵੋਟਰ ਸੂਚੀ ’ਚੋਂ ਹਟਾ ਦਿੱਤੇ ਗਏ। ਅੰਤਿਮ ਵੋਟਰ ਸੂਚੀਆਂ 14 ਫਰਵਰੀ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਜਿਨ੍ਹਾਂ ਲੋਕਾਂ ਦਾ ਨਾਂ ਖਰੜਾ ਵੋਟਰ ਸੂਚੀ ਤੋਂ ਹਟਾ ਦਿੱਤਾ ਗਿਆ ਹੈ, ਉਹ ਹੁਣ ਵੀ ਆਪਣਾ ਨਾਂ ਇਸ ’ਚ ਸ਼ਾਮਲ ਕਰਵਾਉਣ ਲਈ ਅਪਲਾਈ ਕਰ ਸਕਦੇ ਹਨ ਅਤੇ ਵੋਟਰ ਰਜਿਸਟ੍ਰੇਸ਼ਨ ਅਧਿਕਾਰੀ ਅੰਤਿਮ ਫ਼ੈਸਲਾ ਲੈਣਗੇ।

ਪੜ੍ਹੋ ਇਹ ਵੀ - ਹੁਣ ਨਹੀਂ ਵੱਜਣਗੀਆਂ ਵਿਆਹ ਦੀਆਂ ‘ਸ਼ਹਿਨਾਈਆਂ’, ਲੱਖਾਂ ਰਹਿਣਗੇ ਕੁਆਰੇ!


author

rajwinder kaur

Content Editor

Related News