PM ਮੋਦੀ ਨੇ 1943 ''ਚ ਪੋਰਟ ਬਲੇਅਰ ''ਚ ਤਿਰੰਗਾ ਲਹਿਰਾਉਣ ਲਈ ਨੇਤਾਜੀ ਨੂੰ ਕੀਤਾ ਯਾਦ
Tuesday, Dec 30, 2025 - 12:27 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1943 'ਚ ਅੱਜ ਹੀ ਦੇ ਦਿਨ ਪੋਰਟ ਬਲੇਅਰ 'ਚ ਤਿਰੰਗਾ ਲਹਿਰਾਉਣ ਲਈ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਯਾਦ ਕੀਤਾ। ਪੀ.ਐੱਮ. ਮੋਦੀ ਨੇ ਕਹਿਾ ਕਿ ਉਹ ਪਲ ਸਾਰਿਆਂ ਨੂੰ ਦਿਵਾਉਂਦਾ ਹੈ ਕਿ ਆਜ਼ਾਦੀ ਸਿਰਫ਼ ਉਮੀਦ ਨਾਲ ਨਹੀਂ ਸਗੋਂ ਮਿਹਨਤ, ਨਿਆਂ ਅਤੇ ਸੰਗਠਿਤ ਸੰਕਲਪ ਨਾਲ ਆਕਾਰ ਲੈਂਦੀ ਹੈ। ਆਜ਼ਾਦ ਹਿੰਦ ਫੌਜ ਜਾਂ 'ਇੰਡੀਅਨ ਨੈਸ਼ਨਲ ਆਰਮੀ' ਦੇ ਮੁਖੀ ਬੋਸ ਨੇ 30 ਦਸੰਬਰ 1943 ਨੂੰ ਪੋਰਟ ਬਲੇਅਰ 'ਚ ਪਹਿਲੀ ਵਾਰ ਭਾਰਤੀ ਰਾਸ਼ਟਰੀ ਝੰਡਾ ਲਹਿਰਾਇਆ ਸੀ।
आज ही के दिन 30 दिसंबर, 1943 को नेताजी सुभाष चंद्र बोस ने पोर्ट ब्लेयर में साहस और पराक्रम के साथ तिरंगा फहराया था। वह क्षण हमें याद दिलाता है कि स्वतंत्रता केवल आकांक्षा से नहीं, बल्कि सामर्थ्य, परिश्रम, न्याय और संगठित संकल्प से आकार लेती है। आज का सुभाषित इसी भाव को अभिव्यक्त… pic.twitter.com/vYRNygE2Gv
— Narendra Modi (@narendramodi) December 30, 2025
ਪੀ.ਐੱਮ. ਮੋਦੀ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਅੱਜ ਹੀ ਦੇ ਦਿਨ 1943 ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਸਾਹਸ ਤੇ ਵੀਰਤਾ ਨਾਲ ਪੋਰਟ ਬਲੇਅਰ 'ਚ ਤਿਰੰਗਾ ਲਹਿਰਾਇਆ ਸੀ। ਉਹ ਪਲ ਸਾਨੂੰ ਯਾਦ ਦਿਵਾਉਂਦਾ ਹੈ ਕਿ ਆਜ਼ਾਦੀ ਸਿਰਫ਼ ਉਮੀਦ ਨਾਲ ਨਹੀਂ ਸਗੋਂ ਮਿਹਨਤ, ਨਿਆਂ ਅਤੇ ਸੰਗਠਿਤ ਸੰਕਲਪ ਨਾਲ ਆਕਾਰ ਲੈਂਦੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
