ਕਾਸ਼ ਭਾਰਤ ਨੇ ਯੂਕ੍ਰੇਨ ਦੀ ਜਨਤਾ ਪ੍ਰਤੀ ਇਕਜੁਟਤਾ ਦਿਖਾਉਂਦੇ ਹੋਏ ਵੋਟਿੰਗ ''ਚ ਹਿੱਸਾ ਲਿਆ ਹੁੰਦਾ : ਮਨੀਸ਼ ਤਿਵਾੜੀ

Saturday, Feb 26, 2022 - 04:10 PM (IST)

ਕਾਸ਼ ਭਾਰਤ ਨੇ ਯੂਕ੍ਰੇਨ ਦੀ ਜਨਤਾ ਪ੍ਰਤੀ ਇਕਜੁਟਤਾ ਦਿਖਾਉਂਦੇ ਹੋਏ ਵੋਟਿੰਗ ''ਚ ਹਿੱਸਾ ਲਿਆ ਹੁੰਦਾ : ਮਨੀਸ਼ ਤਿਵਾੜੀ

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸੀਨੀਅਰ ਨੇਤਾ ਮਨੀਸ਼ ਤਿਵਾੜੀ ਨੇ ਯੂਕ੍ਰੇਨ ਵਿਰੁੱਧ ਰੂਸ ਦੇ ਰਵੱਈਏ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਨ ਵਾਲੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ 'ਤੇ ਵੋਟਿੰਗ 'ਚ ਭਾਰਤ ਦੇ ਹਿੱਸਾ ਨਹੀਂ ਲੈਣ ਤੋਂ ਦੁਖ ਜ਼ਾਹਰ ਕੀਤਾ ਹੈ। ਮਨੋਜ ਤਿਵਾੜੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਨੂੰ ਯੂਕ੍ਰੇਨ ਦੇ ਲੋਕਾਂ ਨਾਲ ਇਕਜੁਟਤਾ ਪ੍ਰਗਟ ਕਰਦੇ ਹੋਏ ਵੋਟਿੰਗ 'ਚ ਹਿੱਸਾ ਲੈਣਾ ਚਾਹੀਦਾ ਸੀ। ਉਨ੍ਹਾਂ ਨੇ ਟਵੀਟ ਕੀਤਾ,''ਅਜਿਹਾ ਸਮਾਂ ਆਉਂਦਾ ਹੈ, ਜਦੋਂ ਰਾਸ਼ਟਰਾਂ ਨੂੰ ਖੜ੍ਹੇ ਹੋਣ ਅਤੇ ਬਿਲਕੁੱਲ ਵੱਖ ਖੜ੍ਹੇ ਨਹੀਂ ਹੋਣ ਦੀ ਜ਼ਰੂਰਤ ਹੁੰਦੀ ਹੈ। ਕਾਸ਼ ਭਾਰਤ ਨੇ ਸੁਰੱਖਿਆ ਪ੍ਰੀਸ਼ਦ 'ਚ ਯੂਕ੍ਰੇਨ ਦੀ ਉਸ ਜਨਤਾ ਨਾਲ ਇਕਜੁਟਤਾ ਪ੍ਰਗਟ ਕਰਦੇ ਹੋਏ ਵੋਟਿੰਗ ਕੀਤੀ ਹੁੰਦੀ। 'ਦੋਸਤ' ਜਦੋਂ ਗਲਤ ਹੋਣ ਤਾਂ ਉਨ੍ਹਾਂ ਨੂੰ ਇਹ ਦੱਸਣ ਦੀ ਜ਼ਰੂਰਤ ਹੈ ਕਿ ਉਹ ਗਲਤ ਹਨ।''

PunjabKesari

ਲੋਕ ਸਭਾ ਮੈਂਬਰ ਤਿਵਾੜੀ ਨੇ ਕਿਹਾ,''ਦੁਨੀਆ ਦੇ ਉੱਪਰੋਂ ਕਵਰ ਹਟ ਗਿਆ ਹੈ। ਭਾਰਤ ਨੂੰ ਪੱਖਾਂ ਨੂੰ ਚੁਣਨਾ ਹੋਵੇਗਾ।'' ਦੱਸਣਯੋਗ ਹੈ ਕਿ ਭਾਰਤ ਨੇ ਯੂਕ੍ਰੇਨ ਵਿਰੁੱਧ ਰੂਸ ਦੇ ਰਵੱਈਏ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਨ ਵਾਲੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ 'ਤੇ ਹੋਈ ਵੋਟਿੰਗ 'ਚ ਹਿੱਸਾ ਨਹੀਂ ਲਿਆ। ਸੁਰੱਖਿਆ ਪ੍ਰੀਸ਼ਦ 'ਚ ਇਹ ਪ੍ਰਸਤਾਵ ਅਮਰੀਕਾ ਵਲੋਂ ਪੇਸ਼ ਕੀਤਾ ਗਿਆ ਸੀ। ਭਾਰਤ ਨੇ ਯੁੱਧ ਨੂੰ ਤੁਰੰਤ ਖ਼ਤਮ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਮਤਭੇਦਾਂ ਨੂੰ ਦੂਰ ਕਰਨ ਲਈ ਗੱਲਬਾਤ ਹੀ ਇਕਮਾਤਰ ਰਸਤਾ ਹੈ।

ਇਹ ਵੀ ਪੜ੍ਹੋ : ਜੈਰਾਮ ਠਾਕੁਰ ਨੇ ਹਿਮਾਚਲ ਵਾਸੀਆਂ ਦੇ ਯੂਕ੍ਰੇਨ 'ਚ ਫਸੇ ਹੋਣ ਦਾ ਮਾਮਲਾ ਜੈਸ਼ੰਕਰ ਦੇ ਸਾਹਮਣੇ ਚੁੱਕਿਆ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

 


author

DIsha

Content Editor

Related News