ਰੂਸ-ਪੋਲੈਂਡ ਨੂੰ ਪਿੱਛੇ ਛੱਡ ਭਾਰਤ ਆਰਮੇਨੀਆ ਨੂੰ ਵੇਚੇਗਾ ਹਥਿਆਰ
Sunday, Mar 01, 2020 - 06:37 PM (IST)
ਨਵੀਂ ਦਿੱਲੀ — ਰੱਖਿਆ ਖੇਤਰ ਦੇ ਉਦਯੋਗ 'ਚ ਭਾਰਤ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਭਾਰਤ ਨੇ ਰੂਸ ਅਤੇ ਪੋਲੈਂਡ ਨੂੰ ਪਿੱਛੇ ਛੱਡਦੇ ਹੋ ਆਰਮੇਨੀਆ ਨਾਲ 280 ਕਰੋੜ ਰੁਪਏ (40 ਮਿਲੀਅਨ ਡਾਲਰ) ਦਾ ਰੱਖਿਆ ਸੌਦਾ ਹਾਸਲ ਕੀਤਾ ਹੈ। ਭਾਰਤ ਸਵਦੇਸ਼ੀ ਹਥਿਆਰਾਂ ਨੂੰ ਆਰਮੇਨੀਆ ਨੂੰ ਨਿਰਯਾਤ ਕਰੇਗਾ।
ਸਰਕਾਰ ਦੇ ਸੂਤਰਾਂ ਨੇ ਦੱਸਿਆ ਕਿ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ) ਵੱਲੋਂ ਵਿਕਸਿਤ ਅਤੇ ਭਾਰਤ ਇਲੈਕਟ੍ਰੋਨਿਕਸ ਲਿਮਟਿਡ ਵੱਲੋਂ ਬਣਾਏ ਗਏ ਚਾਰ 'ਸਵਾਤੀ ਵੇਪਨ ਲੋਕੇਟਿੰਗ ਰਡਾਰ' ਯੂਰੋਪੀ ਦੇਸ਼ ਆਰਮੇਨੀਆ ਨੂੰ ਨਿਰਯਾਤ ਕੀਤਾ ਜਾਵੇਗਾ।
ਸੂਤਰਾਂ ਨੇ ਕਿਹਾ ਕਿ ਇਨ੍ਹਾਂ ਹਥਿਆਰਾਂ ਨੂੰ ਆਰਮੇਨੀਆ ਨੂੰ ਨਿਰਯਾਤ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਨੂੰ ਰੱਖਿਆ ਖੇਤਰ 'ਚ 'ਮੇਕ ਇਨ ਇੰਡੀਆ' ਪ੍ਰੋਗਰਾਮ ਦੀ ਵੱਡੀ ਪ੍ਰਾਪਤੀ ਦੇ ਰੂਪ 'ਚ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਰਮੇਨੀਆ ਨੇ ਰੂਸ ਅਤੇ ਪੋਲੈਂਡ ਵੱਲੋਂ ਪ੍ਰਸਤਾਵਿਤ ਪ੍ਰਣਾਲੀਆਂ ਦਾ ਪ੍ਰੀਖਣ ਕੀਤਾ ਸੀ ਜੋ ਵਧੀਆ ਵੀ ਸੀ ਪਰ ਉਨ੍ਹਾਂ ਨੇ ਭਰੋਸੇਯੋਗ ਭਾਰਤੀ ਪ੍ਰਣਾਲੀ ਨੂੰ ਖਰੀਦਣ ਦਾ ਫੈਸਲਾ ਕੀਤਾ ਹੈ।
ਇਹ ਸੌਦਾ ਚਾਰ 'ਸਵਾਤੀ ਵੇਪਨ ਲੋਕੇਟਿੰਗ ਰਡਾਰ' ਦਾ ਹੈ। ਇਹ ਰਡਾਰ ਆਪਣੀ 50 ਕਿਲੋਮੀਟਰ ਦੀ ਸਰਹੱਦ 'ਚ ਦੁਸ਼ਮਣੀ ਦੇ ਹਥਿਆਰਾਂ, ਮੋਰਟਾਰ ਅਤੇ ਰਾਕੇਟ ਵਰਗੇ ਖੁਦ ਚੱਲਣ ਵਾਲੇ ਹਥਿਆਰਾਂ ਦੀ ਸਟੀਕ ਸਥਿਤੀ ਦਾ ਪਤਾ ਲਗਾ ਸਕਦਾ ਹੈ। ਰਡਾਰ ਇਕੱਠੇ ਵੱਖ-ਵੱਖ ਸਥਾਨਾਂ 'ਤੇ ਵੱਖ-ਵੱਖ ਹਥਿਆਰਾਂ ਨਾਲ ਦਾਗੇ ਗਏ ਕਈ ਪ੍ਰੋਜੈਕਟਾਇਲ ਦਾ ਪਤਾ ਲਗਾ ਸਕਦਾ ਹੈ। ਭਾਰਤੀ ਫੌਜ ਜੰਮੂ-ਕਸ਼ਮੀਰ 'ਚ ਕੰਟਰੋਲ ਲਾਈਨ 'ਤੇ ਆਪਣੇ ਸੰਚਾਲਨ ਲਈ ਇਸੇ ਰਡਾਰ ਦਾ ਇਸਤੇਮਾਲ ਕਰ ਰਹੀ ਹੈ। ਫੌਜ ਨੂੰ 2018 'ਚ ਟ੍ਰਾਇਲ ਲਈ ਇਸ ਸਿਸਟਮ ਦਿੱਤਾ ਗਿਆ ਸੀ।