ਭਾਰਤ 2015 ਦੇ ਆਏ ਭੂਚਾਲ ''ਚ ਤਬਾਹ ਹੋਏ ਨੇਪਾਲ ਦੇ 56 ਸਕੂਲ ਫਿਰ ਤੋਂ ਬਣਾਵੇਗਾ

Tuesday, Jun 09, 2020 - 02:11 AM (IST)

ਭਾਰਤ 2015 ਦੇ ਆਏ ਭੂਚਾਲ ''ਚ ਤਬਾਹ ਹੋਏ ਨੇਪਾਲ ਦੇ 56 ਸਕੂਲ ਫਿਰ ਤੋਂ ਬਣਾਵੇਗਾ

ਕਾਠਮੰਡੂ - ਨੇਪਾਲ ਵਿਚ ਭਾਰਤੀ ਦੂਤਘਰ ਨੇ ਸੋਮਵਾਰ ਨੂੰ ਆਖਿਆ ਕਿ ਉਹ 2015 ਵਿਚ ਸ਼ਕਤੀਸ਼ਾਲੀ ਭੂਚਾਲ ਵਿਚ ਤਬਾਹ ਹੋਏ 56 ਉੱਚ ਸੈਕੰਡਰੀ ਸਕੂਲ ਦਾ ਮੁੜ ਨਿਰਮਾਣ ਕਰੇਗਾ। ਦੂਤਘਰ ਨੇ ਇਕ ਬਿਆਨ ਵਿਚ ਦੱਸਿਆ ਕਿ ਭੂਚਾਲ ਤੋਂ ਬਾਅਦ ਨੇਪਾਲ ਵਿਚ ਮੁੜ ਨਿਰਮਾਣ ਦੇ ਕੰਮ ਦੇ ਹਿੱਸੇ ਦੇ ਤੌਰ 'ਤੇ ਸਕੂਲਾਂ ਨੂੰ ਦੁਬਾਰਾ ਤਿਆਰ ਕੀਤਾ ਜਾਵੇਗਾ। ਭਾਰਤ ਸਰਕਾਰ ਦੇ 184 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਹੈ।

ਗੋਰਖਾ, ਨੁਵਾਕੋਟ, ਧਾਦਿੰਗ, ਕਾਭ੍ਰੇਪਲਾਂਚੋਕ, ਰਾਮੇਛਾਪ, ਸਿੰਧੁਪਾਲਚੋਕ ਜ਼ਿਲਿਆਂ ਵਿਚ 56 ਉੱਚ ਸੈਕੰਡਰੀ ਸਕੂਲਾਂ ਨੂੰ ਬਣਾਉਣ ਦੇ ਲਈ ਭਾਰਤੀ ਦੂਤਘਰ ਅਤੇ ਨੇਪਾਲ ਦੇ ਸਿੱਖਿਆ ਮੰਤਰਾਲੇ ਨੇ ਕੇਂਦਰੀ ਪੱਧਰੀ ਪ੍ਰਾਜੈਕਟ ਲਾਗੂ ਕਰਨ ਵਾਲੀ ਇਕਾਈ (ਸੀ. ਐਲ. ਪੀ. ਆਈ. ਯੂ.) ਵਿਚਾਲੇ 7 ਸਹਿਮਤੀ ਪੱਤਰਾਂ 'ਤੇ ਹਸਤਾਖਰ ਹੋਏ ਹਨ। ਭਾਰਤ ਦਾ, ਰੁੜਕੀ ਸਥਿਤ ਕੇਂਦਰੀ ਬਿਲਡਿੰਗ ਰਿਸਰਚ ਇੰਸਟੀਚਿਊਟ ਮੁੜ ਨਿਰਮਾਣ ਕਾਰਜ ਵਿਚ ਤਕਨੀਕੀ ਮਹਾਰਤ ਦੇਵੇਗਾ। ਸਕੂਲਾਂ ਦਾ ਨਿਰਮਾਣ ਨੇਪਾਲ ਦੇ ਭੂਚਾਲ-ਪ੍ਰਤੀਰੋਧਕ ਮਾਪਦੰਡਾਂ ਦੇ ਤਹਿਤ ਕੀਤਾ ਜਾਵੇਗਾ। ਸਕੂਲਾਂ ਵਿਚ ਅਕਾਦਮਿਕ ਭਾਗ, ਕਲਾਸਾਂ, ਫਰਨੀਚਰ ਅਤੇ ਸਵੱਛਤਾ ਸੁਵਿਧਾਵਾਂ ਹੋਣਗੀਆਂ। ਨੇਪਾਲ ਵਿਚ ਅਪ੍ਰੈਲ 2015 ਵਿਚ 7.8 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ ਸੀ, ਜਿਸ ਵਿਚ ਕਰੀਬ 9 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੀਬ 22 ਹਜ਼ਾਰ ਲੋਕ ਜ਼ਖਮੀ ਹੋਏ ਸਨ।


author

Khushdeep Jassi

Content Editor

Related News