ਰੂਸੀ ਐੱਸ-400 ਰੱਖਿਆ ਮਿਜ਼ਾਈਲ ਪ੍ਰਣਾਲੀ ਸੌਦੇ ''ਤੇ ਅਮਰੀਕਾ ਦੇ ਦਬਾਅ ''ਚ ਨਹੀਂ ਝੁਕੇਗਾ ਭਾਰਤ

Sunday, Jun 09, 2019 - 01:47 AM (IST)

ਰੂਸੀ ਐੱਸ-400 ਰੱਖਿਆ ਮਿਜ਼ਾਈਲ ਪ੍ਰਣਾਲੀ ਸੌਦੇ ''ਤੇ ਅਮਰੀਕਾ ਦੇ ਦਬਾਅ ''ਚ ਨਹੀਂ ਝੁਕੇਗਾ ਭਾਰਤ

ਨਵੀਂ ਦਿੱਲੀ - ਰੂਸ ਨਾਲ ਹੋਏ ਐੱਸ-400 ਮਿਜ਼ਾਈਲ ਡਿਫੈਂਸ ਸਮਝੌਤੇ ਨੂੰ ਰੱਦ ਕਰਨ 'ਤੇ ਤੁਲੇ ਅਮਰੀਕਾ ਦੇ ਦਬਾਅ ਤੋਂ ਪੱਲਾ ਝਾੜ ਚੁੱਕੇ ਭਾਰਤ 'ਤੇ ਹੁਣ ਅਮਰੀਕਾ ਤੁਰਕੀ 'ਤੇ ਕੀਤੀ ਗਈ ਆਪਣੀ ਕਾਰਵਾਈ ਦੇ ਬਹਾਨੇ ਦਬਾਅ ਬਣਾਉਣ ਦੀ ਕੋਸ਼ਿਸ 'ਚ ਹੈ। ਅਮਰੀਕਾ ਨੇ ਰੂਸ ਤੋਂ ਐੱਸ-400 ਖਰੀਦ ਰਹੇ ਤੁਰਕੀ ਨੂੰ 31 ਜੁਲਾਈ ਤਕ ਇਸ ਨੂੰ ਰੱਦ ਕਰਨ ਦੀ ਚਿਤਾਵਨੀ ਦਿੱਤੀ ਹੈ, ਨਹੀਂ ਤਾਂ ਅਮਰੀਕਾ ਨੇ ਐੱਫ-35 ਦਾ ਪ੍ਰੀਖਣ ਲੈ ਰਹੇ ਪਾਇਲਟਾਂ ਨੂੰ ਬਾਹਰ ਕਰਨ ਦੀ ਧਮਕੀ ਦਿੱਤੀ ਹੈ। ਅਮਰੀਕਾ ਨੂੰ ਅਹਿਸਾਸ ਹੋ ਗਿਆ ਹੈ ਕਿ ਭਾਰਤ ਤੁਰਕੀ ਨਹੀਂ ਹੈ। ਜਦ ਕਿ ਭਾਰਤ ਪਹਿਲਾਂ ਵੀ ਇਹ ਸਾਫ ਕਰ ਚੁੱਕਾ ਹੈ ਕਿ ਉਹ ਕਿਸੇ ਵੀ ਕੀਮਤ 'ਤੇ ਉਕਤ ਸਮਝੌਤਾ ਰੱਦ ਨਹੀਂ ਕਰੇਗਾ।


author

Khushdeep Jassi

Content Editor

Related News