ਭਾਰਤ ਨੂੰ ਮਾਰਚ ''ਚ ਮਿਲ ਜਾਵੇਗਾ COVID-19 ਦਾ ਟੀਕਾ, ਸੀਰਮ ਇੰਸਟੀਚਿਊਟ ਨੇ ਦਿੱਤੀ ਜਾਣਕਾਰੀ

10/18/2020 12:41:14 AM

ਨਵੀਂ ਦਿੱਲੀ - ਮਹਾਮਾਰੀ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਚੁੱਕੀ ਪੂਰੀ ਦੁਨੀਆ ਰਾਹਤ ਦੀ ਉਮੀਦ ਕਰ ਰਹੀ ਹੈ। ਲੋਕਾਂ ਦੀਆਂ ਨਜ਼ਰਾਂ ਇਸ ਸਮੇਂ ਕੋਰੋਨਾ ਵੈਕਸੀਨ 'ਤੇ ਟਿਕੀਆਂ ਹੋਈਆਂ ਹਨ। ਅਜਿਹੇ 'ਚ ਦੁਨੀਆ ਦੀ ਸਭ ਤੋਂ ਵੱਡੀ ਵੈਕ‍ਸੀਨ ਨਿਰਮਾਤਾ ਕੰਪਨੀ, ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਇੱਕ ਰਾਹਤ ਭਰੀ ਖਬਰ ਦਿੱਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਮਾਰਚ ਤੱਕ ਦੇਸ਼ ਨੂੰ ਵੈਕਸੀਨ ਮਿਲ ਸਕਦੀ ਹੈ।
 
ਇੱਕ ਅਖ਼ਬਾਰ 'ਚ ਛੱਪੀ ਖਬਰ ਮੁਤਾਬਕ ‘ਸੀਰਮ ਇੰਸਟੀਚਿਊਟ ਦੇ ਐਗਜੀਕਿਊਟਿਵ ਡਾਇਰੈਕਟਰ ਡਾਕਟਰ ਸੁਰੇਸ਼ ਜਾਧਵ ਨੇ ਦਾਅਵਾ ਕੀਤਾ ਹੈ ਕਿ ਦੇਸ਼ ਨੂੰ ਅਗਲੇ ਸਾਲ ਮਾਰਚ ਤੱਕ ਕੋਰੋਨਾ ਦੀ ਵੈਕਸੀਨ ਮਿਲ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਕੀ ਭਾਰਤ 'ਚ ਕੋਵਿਡ-19 ਵੈਕ‍ਸੀਨ 'ਤੇ ਰਿਸਰਚ ਬੇਹੱਦ ਤੇਜ਼ੀ ਨਾਲ ਚੱਲ ਰਹੀ ਹੈ। ਦੇਸ਼ 'ਚ ਦੋ ਵੈਕ‍ਸੀਨ ਕੈਂਡੀਡੇਟਸ ਦਾ ਫੇਜ-3 ਟ੍ਰਾਇਲ ਚੱਲ ਰਿਹਾ ਹੈ ਅਤੇ ਇੱਕ ਫੇਜ਼-2 'ਚ ਹੈ ਹੋਰ ਵੀ ਵੈਕ‍ਸੀਨ ਕੈਂਡੀਡੇਟਸ 'ਤੇ ਭਾਰਤ 'ਚ ਰਿਸਰਚ ਅਤੇ ਡਿਵੈਲਪਮੈਂਟ 'ਤੇ ਕੰਮ ਚੱਲ ਰਿਹਾ ਹੈ।

ਉਥੇ ਹੀ ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਕਿਹਾ ਸੀ ਕਿ ਅਸੀਂ ਉਮੀਦ ਕਰ ਰਹੇ ਹਾਂ ਅਗਲੇ ਸਾਲ ਦੀ ਸ਼ੁਰੂਆਤ 'ਚ ਇੱਕ ਤੋਂ ਜ਼ਿਆਦਾ ਸਰੋਤਾਂ ਨਾਲ ਦੇਸ਼ ਨੂੰ ਟੀਕਾ ਮਿਲ ਜਾਵੇਗਾ। ਸਾਡੇ ਮਾਹਰ ਦੇਸ਼ 'ਚ ਵੈਕਸੀਨ ਦੀ ਵੰਡ ਨੂੰ ਕਿਵੇਂ ਸ਼ੁਰੂ ਕੀਤਾ ਜਾਵੇ, ਇਸ ਦੀ ਯੋਜਨਾ ਲਈ ਰਣਨੀਤੀ ਤਿਆਰ ਕਰ ਰਹੇ ਹਨ।
 


Inder Prajapati

Content Editor

Related News