ਪਾਕਿ ਨਾਲ ਲਗਦੀ ਸਰਹੱਦ ''ਤੇ ਭਾਰਤ ਤਾਇਨਾਤ ਕਰੇਗਾ ''ਸਪਾਈਡਰ''

02/28/2017 9:48:51 PM

ਨਵੀਂ ਦਿੱਲੀ- ਭਾਰਤੀ ਹਵਾਈ ਫੌਜ ਅਗਲੇ ਕੁਝ ਹਫਤਿਆਂ ''ਚ ਪਾਕਿਸਤਾਨ ਨਾਲ ਲਗਦੀ ਆਪਣੀ ਸਰਹੱਦ ''ਤੇ ਇਜ਼ਰਾਇਲੀ ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ ਸਪਾਈਡਰ ਨੂੰ ਤਾਇਨਾਤ ਕਰੇਗੀ। ਰੱਖਿਆ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਦੱਸਿਆ ਕਿ ''ਸਪਾਈਡਰ'' ਮਿਜ਼ਾਈਲ ਸਿਸਟਮ ਨੂੰ ਭਾਰਤ-ਪਾਕਿ ਸਰਹੱਦ ''ਤੇ ਤਾਇਨਾਤ ਕਰਨ ਸਬੰਧੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਜੇ ਪਾਕਿਸਤਾਨ ਹਵਾਈ ਜਹਾਜ਼ਾਂ, ਕਰੂਜ਼ ਮਿਜ਼ਾਈਲਾਂ, ਨਿਗਰਾਨੀ ਹਵਾਈ ਜਹਾਜ਼ਾਂ ਜਾਂ ਡਰੋਨ ਰਾਹੀਂ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ''ਸਪਾਈਡਰ'' ਉਸ ਨੂੰ ਨਾਕਾਮ ਕਰ ਦੇਵੇਗਾ।

ਕੀ ਹੈ ਸਪਾਈਡਰ?

ਜ਼ਮੀਨ ਤੋਂ ਹਵਾ ਤੱਕ ਮਾਰ ਕਰਨ ''ਚ ਸਮਰੱਥ ਇਜ਼ਰਾਇਲੀ ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ (ਸਪਾਈਡਰ) 15 ਕਿਲੋਮੀਟਰ ਦੂਰ ਅਤੇ 20 ਤੋਂ 9000 ਮੀਟਰ ਦੀ ਉੱਚਾਈ ਤੱਕ ਦੁਸ਼ਮਣ ਦੇ ਕਿਸੇ ਵੀ ਹਵਾਈ ਜਹਾਜ਼, ਮਿਜ਼ਾਈਲ ਆਦਿ ਨੂੰ ਤਬਾਹ ਕਰ ਸਕਦੀ ਹੈ। ਭਾਰਤੀ ਹਵਾਈ ਫੌਜ ਸਪਾਈਡਰ ਦੀ ਵਰਤੋਂ ਜ਼ਮੀਨ ਤੋਂ ਹਵਾ ਤੱਕ ਮਾਰ ਕਰਨ ਵਾਲੀ ਸਵਦੇਸ਼ੀ ਮਿਜ਼ਾਈਲ ''ਆਕਾਸ਼'' ਨਾਲ ਮਿਲ ਕੇ ਇਹ ਕੰਮ ਕਰੇਗੀ। ਸਪਾਈਡਰ ਨੂੰ ਖਰੀਦਣ ਬਾਰੇ ਸਮਝੌਤਾ ਭਾਰਤੀ ਹਵਾਈ ਫੌਜ ਨੇ 9 ਸਾਲ ਪਹਿਲਾਂ ਹੀ ਕਰ ਲਿਆ ਸੀ। ਸਮਝੌਤੇ ਦੇ ਤਿੰਨ-ਚਾਰ ਮਹੀਨਿਆਂ ਬਾਅਦ ਇਸ ਦੀ ਸਪਲਾਈ ਵੀ ਸ਼ੁਰੂ ਹੋ ਗਈ ਸੀ। ਖਾਸ ਟਾਟਾ ਟਰੱਕਾਂ ਦੇ ਨਾਂ ਹੋਣ ਕਾਰਨ ਪ੍ਰਕਿਰਿਆ ''ਚ ਕੁਝ ਦੇਰੀ ਹੋ ਗਈ। ਉਕਤ ਟਰੱਕਾਂ ਦੀ ਖਰੀਦ ''ਚ ਰਿਸ਼ਵਤ ਲੈਣ ਦੇ ਦੋਸ਼ ਲੱਗੇ ਸਨ।


Related News