ਕੋਰੋਨਾ ਆਫ਼ਤ ਸਮੇਂ ਮਾਲਦੀਵ ਦਾ ਸਭ ਤੋਂ ਪਹਿਲਾ ਮਦਦਗਾਰ ਰਿਹੈ ਭਾਰਤ : ਅਬਦੁੱਲਾ ਸ਼ਾਹਿਦ

07/23/2021 12:58:41 PM

ਨਵੀਂ ਦਿੱਲੀ- ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐੱਨਜੀ.ਏ.) ਦੇ ਨਵੇਂ ਚੁਣੇ ਪ੍ਰਧਾਨ ਅਤੇ ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਭਾਰਤ ਯਾਤਰਾ 'ਤੇ ਆਏ ਹੋਏ ਹਨ। ਭਾਰਤ ਦਾ ਪੱਖ ਲੈਂਦੇ ਹੋਏ ਉਨ੍ਹਾਂ ਨੇ ਵੀਰਵਾਰ ਨੂੰ ਦੱਸਿਆ,''ਮਾਲਦੀਵ ਦੀ ਜ਼ਰੂਰਤ ਦੇ ਸਮੇਂ ਭਾਰਤ ਹਮੇਸ਼ਾ ਸਭ ਤੋਂ ਪਹਿਲਾਂ ਪ੍ਰਤੀਕਿਰਿਆ ਦਿੰਦਾ ਰਿਹਾ ਹੈ। ਇੱਥੇ ਤੱਕ ਕਿ ਕੋਰੋਨਾ ਆਫ਼ਤ ਦੌਰਾਨ ਵੀ ਭਾਰਤ ਸਾਡੀ ਮਦਦ ਕਰਨ 'ਚ ਸਭ ਤੋਂ ਅੱਗੇ ਰਿਹਾ। ਉਨ੍ਹਾਂ ਦੱਸਿਆ,''ਜੇਕਰ ਤੁਸੀਂ ਵੁਹਾਨ ਤੋਂ ਮਾਲਦੀਵ ਦੇ ਵਿਦਿਆਰਥੀਆਂ ਦੀ ਨਿਕਾਸੀ ਦੀ ਗੱਲ ਕਰੋ ਤਾਂ ਭਾਰਤ ਨੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ 'ਚ ਸਾਡੀ ਬਹੁਤ ਮਦਦ ਕੀਤੀ। ਭਾਰਤ ਨੇ ਬਜਟ ਸਮਰਥਨ 'ਚ ਸਾਡੀ ਮਦਦ ਕੀਤੀ ਅਤੇ ਉਸ ਨੇ ਆਪਣੇ ਰਾਸ਼ਟਰੀ ਰੋਲ-ਆਊਟ ਦੇ 48 ਘੰਟਿਆਂ ਅੰਦਰ ਸਾਨੂੰ ਟੀਕੇ ਉਪਲੱਬਧ ਕਰਵਾਏ। ਭਾਰਤ ਭੂਗੋਲਿਕ ਰੂਪ ਅਤੇ ਕਈ ਹੋਰ ਤਰੀਕਿਆਂ ਨਾਲ ਮਾਲਦੀਵ ਦੇ ਬਹੁਤ ਕਰੀਬ ਹੈ। 

ਇਹ ਵੀ ਪੜ੍ਹੋ : ਕੋਰੋਨਾ ਨਾਲ ਨਵੀਂ ਮੁਸੀਬਤ, 14 ਲੋਕਾਂ ਦੇ ਲਿਵਰ ’ਚ ਮਿਲੇ ਫੋੜੇ

ਚੀਨ 'ਤੇ ਬੋਲਦੇ ਹੋਏ ਅਬਦੁੱਲਾ ਨੇ ਕਿਹਾ,''ਸਾਨੂੰ ਤੁਲਨਾ ਨਹੀਂ ਕਰਨਾ ਚਾਹੀਦੀ ਕਿ ਦੂਜੇ ਦੇਸ਼ ਸਾਡੇ ਲਈ ਕੀ ਕਰਦੇ ਹਨ। ਭਾਰਤ ਨੇ ਸਾਡੇ ਲਈ ਜੋ ਕੀਤਾ ਹੈ, ਅਸੀਂ ਉਸ ਦਾ ਸੁਆਗਤ ਕਰਦੇ ਹਾਂ। ਅਸੀਂ ਹੋਰ ਦੇਸ਼ਾਂ ਨਾਲ ਜੁੜਨਾ ਜਾਰੀ ਰੱਖਾਂਗੇ, ਇਹੀ ਮੌਜੂਦਾ ਸਰਕਾਰ ਦੀ ਨੀਤੀ ਹੈ। ਅਸੀਂ ਸਾਰੇ ਦੋਸਤ ਹਾਂ ਅਤੇ ਦੁਸ਼ਮਣ ਕਿਸੇ ਦੇ ਨਹੀਂ।'' ਪਾਕਿਸਤਾਨ ਵਲੋਂ ਸਪਾਂਸਰ ਅੱਤਵਾਦ 'ਤੇ ਸ਼ਾਹਿਦ ਨੇ ਕਿਹਾ,''ਅੱਤਵਾਦ ਦਾ ਮੁੱਦਾ 6ਵੀਂ ਕਮੇਟੀ 'ਚ ਹੈ। ਇਸ ਤੋਂ ਬਾਹਰ ਕੱਢਣ ਨੂੰ ਲੈ ਕੇ ਗੰਭੀਰ ਗੱਲਬਾਤ ਜਾਰੀ ਹੈ। ਆਸ ਹੈ ਕਿ 76ਵੇਂ ਸੈਸ਼ਨ 'ਚ ਕੁਝ ਸਾਰਥਕ ਤਰੱਕੀ ਹੁੰਦੀ ਹੈ। ਇਸ ਮੁੱਦੇ 'ਤੇ ਅਸੀਂ ਭਾਰਤ, ਸ਼੍ਰੀਲੰਕਾ ਅਤੇ ਹੋਰ ਗੁਆਂਢੀ ਦੇਸ਼ਾਂ ਨਾਲ ਮਿਲ ਕੇ ਗੰਭੀਰਤਾ ਨਾਲ ਕੰਮ ਕਰ ਰਹੇ ਹਾਂ। ਇਸ ਤੋਂ ਇਲਾਵਾ ਅੱਤਵਾਦ ਨਾਲ ਨਜਿੱਠਣ ਲਈ ਅਮਰੀਕਾ ਅਤੇ ਹੋਰ ਦੇਸ਼ਾਂ ਨਾਲ ਵੀ ਗੱਲਬਾਤ ਜਾਰੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: 22 ਅਗਸਤ ਨੂੰ ਹੋਣਗੀਆਂ DSGMC ਦੀਆਂ ਚੋਣਾਂ, ਇਸ ਦਿਨ ਆਉਣਗੇ ਨਤੀਜੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News