ਭਾਰਤ ਦਾ ਤੁਰਕੀ ਨੂੰ ਵੱਡਾ ਝਟਕਾ, ਸੋਸ਼ਲ ਮੀਡੀਆ 'ਤੇ ਸਰਕਾਰੀ ਚੈਨਲ ਬੈਨ
Wednesday, May 14, 2025 - 04:53 PM (IST)

ਨਵੀਂ ਦਿੱਲੀ- ਭਾਰਤ ਸਰਕਾਰ ਨੇ ਮਹੱਤਵਪੂਰਨ ਕਦਮ ਚੁੱਕਦੇ ਹੋਏ ਤੁਰਕੀ ਦੇ ਸਰਕਾਰੀ ਚੈਨਲ ਟੀਆਰਟੀ ਵਰਲਡ ਦੇ ਸੋਸ਼ਲ ਮੀਡੀਆ ਹੈਂਡਲ ਨੂੰ ਭਾਰਤ 'ਚ ਬਲਾਕ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਚੀਨੀ ਕਮਿਊਨਿਸਟ ਪਾਰਟੀ ਦੇ 2 ਚੈਨਲਾਂ ਗਲੋਬਲ ਟਾਈਮਜ਼ ਅਤੇ ਸ਼ਿਨਹੁਆ ਨਿਊਜ਼ ਦੇ ਸੋਸ਼ਲ ਮੀਡੀਆ ਅਕਾਊਂਟ ਬਲਾਕ ਕੀਤੇ ਗਏ ਸਨ। ਟੀਆਰਟੀ ਵਰਲਡ ਤੁਰਕੀ ਦਾ ਬ੍ਰਾਡਕਾਸਟਰ ਹੈ, ਜੋ 'ਆਪਰੇਸ਼ਨ ਸਿੰਦੂਰ' ਤੋਂ ਬਾਅਦ ਲਗਾਤਾਰ ਭਾਰਤ ਖ਼ਿਲਾਫ਼ ਪ੍ਰੋਪੇਗੇਂਡਾ ਫੈਲਾ ਰਿਹਾ ਸੀ। ਤੁਰਕੀ ਅਤੇ ਚੀਨ ਦੇ ਬ੍ਰਾਡਕਾਸਟਰ ਲਗਾਤਾਰ ਭਾਰਤ ਖ਼ਿਲਾਫ਼ ਫਰਜ਼ੀ ਖ਼ਬਰਾਂ ਅਤੇ ਭੜਕਾਊ ਸਮੱਗਰੀ ਫੈਲਾ ਰਹੇ ਸਨ। ਇਸ ਤੋਂ ਇਲਾਵਾ ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤੈਯਰ ਏਦਰੋਗਨ ਨੇ ਪਾਕਿਸਤਾਨ ਦਾ ਸਮਰਥਨ ਕਰਦੇ ਹੋਏ ਭਾਰਤ ਨੂੰ ਸੰਕੇਤਾਂ 'ਚ ਚਿਤਾਵਨੀ ਦੇਣ ਦੀ ਕੋਸ਼ਿਸ਼ ਕੀਤੀ ਸੀ। ਜਿਸ ਤੋਂ ਬਾਅਦ ਭਾਰਤ ਨੇ ਤੁਰਕੀ ਦੇ ਲੀਡਿੰਗ ਬ੍ਰਾਡਕਾਸਟਰ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਬੈਨ ਕਰ ਦਿੱਤਾ।
ਭਾਰਤ 'ਚ ਪਹਿਲਾਂ ਤੋਂ ਹੀ ਪਾਕਿਸਤਾਨ ਦੀ ਮਦਦ ਕਰਨ ਨੂੰ ਲੈ ਕੇ ਤੁਰਕੀ ਦਾ ਬਾਇਕਾਟ ਕਰਨ ਦੀ ਮੁਹਿੰਮ ਜ਼ੋਰਾਂ 'ਤੇ ਹੈ। ਭਾਰਤ ਦੇ ਲੋਕਾਂ ਨੇ ਤੁਰਕੀ ਅਤੇ ਅਜ਼ਰਬੈਜਾਨ ਦੀ ਯਾਤਰਾ ਦਾ ਬਾਇਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ। ਕਈ ਟੂਰਿਸਟ ਕੰਪਨੀਆਂ ਨੇ ਵੀ ਦੇਸ਼ਹਿੱਤ ਦੀ ਭਾਵਨਾ ਨੂੰ ਅੱਗੇ ਰੱਖਦੇ ਹੋਏ ਤੁਰਕੀ ਅਤੇ ਅਜ਼ਰਬੈਜਾਨ ਦੀ ਬੁਕਿੰਗ ਨੂੰ ਕੈਂਸਲ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸਣਯੋਗ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜਦੋਂ ਲੱਗਣ ਲੱਗਾ ਕਿ ਭਾਰਤ ਕੋਈ ਸਖ਼ਤ ਐਕਸ਼ਨ ਲੈਣ ਵਾਲਾ ਹੈ, ਉਸ ਦੇ ਬਾਅਦ ਤੋਂ ਹੀ ਤੁਰਕੀ ਨੇ ਪਾਕਿਸਤਾਨ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e