ਹੁਣ ਬਚੇਗਾ ਫ਼ਲਾਈਟ ਦਾ ਖ਼ਰਚਾ, ਭਾਰਤ ਤੋਂ ਕਰੂਜ਼ ਰਾਹੀਂ ਕੀਤਾ ਜਾ ਸਕੇਗਾ ਦੁਬਈ ਦਾ ਸਫ਼ਰ, ਮਿਲਣਗੀਆਂ ਕਈ ਸਹੂਲਤਾਂ

Saturday, Dec 23, 2023 - 11:36 PM (IST)

ਹੁਣ ਬਚੇਗਾ ਫ਼ਲਾਈਟ ਦਾ ਖ਼ਰਚਾ, ਭਾਰਤ ਤੋਂ ਕਰੂਜ਼ ਰਾਹੀਂ ਕੀਤਾ ਜਾ ਸਕੇਗਾ ਦੁਬਈ ਦਾ ਸਫ਼ਰ, ਮਿਲਣਗੀਆਂ ਕਈ ਸਹੂਲਤਾਂ

ਨੈਸ਼ਨਲ ਡੈਸਕ: ਤੁਸੀਂ ਅੱਜ ਤੱਕ ਫਲਾਈਟ ਰਾਹੀਂ ਵਿਦੇਸ਼ ਯਾਤਰਾ ਕੀਤੀ ਹੋਵੇਗੀ। ਪਰ ਕੀ ਤੁਸੀਂ ਕਦੇ ਸੋਚਿਆ ਸੀ ਕਿ ਭਾਰਤ ਤੋਂ ਵੀ ਇਕ ਕਰੂਜ਼ ਸੇਵਾ ਸ਼ੁਰੂ ਕੀਤੀ ਜਾਵੇਗੀ ਜਿਸ ਦੀ ਮਦਦ ਨਾਲ ਤੁਸੀਂ ਵਿਦੇਸ਼ ਜਾ ਸਕੋਗੇ। ਜੀ ਹਾਂ, ਜਲਦੀ ਹੀ ਭਾਰਤ ਦੇ ਲੋਕ ਕਰੂਜ਼ ਰਾਹੀਂ ਦੁਬਈ ਅਤੇ ਦੁਬਈ ਤੋਂ ਭਾਰਤ ਦੀ ਯਾਤਰਾ ਕਰ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਪ੍ਰਵਾਸੀਆਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਨੇ ਬੇਪੋਰ (ਕੋਝੀਕੋਡ)- ਕੋਚੀ-ਦੁਬਈ ਕਰੂਜ਼ ਸ਼ਿਪ ਸੇਵਾ ਦੇ ਪ੍ਰਸਤਾਵ ਨੂੰ ਹਰੀ ਝੰਡੀ ਦੇ ਦਿੱਤੀ ਹੈ। ਅਜਿਹੇ ਰੂਟ ਦੀ ਲੋੜ ਜ਼ਿਆਦਾ ਕੀਮਤ ਦੇ ਕਾਰਨ ਦੱਸੀ ਗਈ ਸੀ ਜੋ ਪ੍ਰਵਾਸੀਆਂ ਅਤੇ ਸੈਲਾਨੀਆਂ ਨੂੰ ਖ਼ਰਾਬ ਮੌਸਮ ਦੌਰਾਨ ਭਰਨੀ ਪੈਂਦੀ ਪੈਂਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਕਰੂਜ਼ ਸਰਵਿਸ ਬਾਰੇ।

ਇਹ ਖ਼ਬਰ ਵੀ ਪੜ੍ਹੋ - Breaking News: ਲੋਕਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ, ਬਦਲਿਆ ਇੰਚਾਰਜ

ਇਕ ਤਿਹਾਈ ਲੱਗੇਗਾ ਕਿਰਾਇਆ

ਕੋਝੀਕੋਡ ਦੇ ਬੇਪੁਰ ਤੋਂ ਦੁਬਈ ਵਾਇਆ ਕੋਚੀ ਤੱਕ ਦਾ ਰਸਤਾ 4000 ਕਿਲੋਮੀਟਰ ਹੈ। ਇਸ ਵਿਚ ਤੁਹਾਨੂੰ ਹਵਾਈ ਜਹਾਜ਼ ਨਾਲੋਂ ਇਕ ਤਿਹਾਈ ਕਿਰਾਇਆ ਦੇਣਾ ਪਵੇਗਾ ਅਤੇ ਸਮੁੰਦਰ ਤੇ ਇਸ ਦੇ ਸੁੰਦਰ ਨਜ਼ਾਰਿਆਂ ਦਾ ਆਨੰਦ ਵੀ ਮਿਲੇਗਾ। ਰਿਪੋਰਟਾਂ ਮੁਤਾਬਕ ਇਸ ਰੂਟ ਨੂੰ ਕੇਂਦਰ ਸਰਕਾਰ ਨੇ ਸੰਸਦ ਦੇ ਸਵਾਲ-ਜਵਾਬ ਸੈਸ਼ਨ ਦੌਰਾਨ ਮਨਜ਼ੂਰੀ ਦਿੱਤੀ ਸੀ।

ਤਿੰਨ ਗੁਣਾ ਸਾਮਾਨ ਲਿਜਾਣ ਦੀ ਮਿਲੇਗੀ ਸਹੂਲਤ

ਯਾਤਰੀਆਂ ਨੂੰ ਸਾਮਾਨ ਦੀ ਮਾਤਰਾ ਤੋਂ ਤਿੰਨ ਗੁਣਾ, ਭਾਵ 200 ਕਿਲੋਗ੍ਰਾਮ ਤੱਕ, ਸਿਰਫ ਇੱਕ ਤਿਹਾਈ ਕੀਮਤ 'ਤੇ, ਜੋ ਕਿ ਇੱਕ ਤਰਫਾ ਟਿਕਟ ਲਈ ਲਗਭਗ 10,000 ਰੁਪਏ (Dh442) - 15,000 (Dh663) ਤੱਕ ਲਿਜਾਣ ਦੀ ਇਜਾਜ਼ਤ ਹੋਵੇਗੀ। ਇਹ ਸੇਵਾ ਕਾਰਗੋ ਕੰਪਨੀਆਂ ਦੇ ਸਹਿਯੋਗ ਨਾਲ ਸ਼ੁਰੂ ਹੋਵੇਗੀ ਅਤੇ ਜਹਾਜ਼ ਵਿਚ 1,250 ਲੋਕਾਂ ਦੇ ਬੈਠਣ ਦੀ ਸਮਰੱਥਾ ਹੋਵੇਗੀ।

ਤਿੰਨ ਦਿਨ 'ਚ ਹੋਵੇਗਾ ਸਫ਼ਰ

ਇੰਡੀਅਨ ਐਸੋਸੀਏਸ਼ਨ ਸ਼ਾਰਜਾਹ ਦੇ ਪ੍ਰਧਾਨ ਵਾਈਏ ਰਹੀਮ ਮੁਤਾਬਕ ਜਹਾਜ਼ ਨੂੰ ਕੇਰਲ ਪਹੁੰਚਣ 'ਚ ਕਰੀਬ ਤਿੰਨ ਦਿਨ ਲੱਗਣਗੇ। ਸਮੁੰਦਰ ਰਾਹੀਂ ਇਹ ਸਫ਼ਰ ਆਪਣੇ ਆਪ ਵਿਚ ਇਕ ਚੰਗਾ ਤਜ਼ੁਰਬਾ ਸਾਬਿਤ ਹੋਵੇਗਾ ਤੇ ਇਸ ਦੌਰਾਨ ਕਰੂਜ਼ ਵਿਚ ਕਈ ਸਹੂਲਤਾਂ ਮਿਲਣਗੀਆਂ। ਰਿਪੋਰਟ ਮੁਤਾਬਕ ਦਸੰਬਰ 'ਚ ਸਕੂਲਾਂ ਦੀਆਂ ਛੁੱਟੀਆਂ ਤੋਂ ਪਹਿਲਾਂ ਸੇਵਾ ਸ਼ੁਰੂ ਕਰਨ ਦੀ ਯੋਜਨਾ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਮਨਜ਼ੂਰੀ ਮਿਲਣ ਤੋਂ ਬਾਅਦ ਜਹਾਜ਼ ਕੇਰਲ ਦੇ ਦੋ ਸ਼ਹਿਰਾਂ ਕੋਚੀ ਅਤੇ ਬੇਪੋਰ ਦਾ ਦੌਰਾ ਕਰੇਗਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ 'ਚ ਵੱਡਾ ਫੇਰਬਦਲ, ਅਫ਼ਸਰਾਂ ਦੇ ਅਹੁਦੇ ਬਦਲੇ

ਦਿੱਲੀ ਤੋਂ ਦੁਬਈ ਦੀ ਫਲਾਈਟ ਦਾ ਖਰਚਾ 12 ਤੋਂ 15 ਹਜ਼ਾਰ ਰੁਪਏ ਦੇ ਵਿਚਕਾਰ ਰਹਿੰਦਾ ਹੈ ਅਤੇ ਜੇਕਰ ਪੀਕ ਸੀਜ਼ਨ ਦੀ ਗੱਲ ਕਰੀਏ ਤਾਂ ਇੱਥੋਂ ਦੁਬਈ ਦਾ ਕਿਰਾਇਆ ਵੀ ਉਸ ਸਮੇਂ ਦੌਰਾਨ 20 ਹਜ਼ਾਰ ਰੁਪਏ ਤੱਕ ਪਹੁੰਚ ਜਾਂਦਾ ਹੈ। ਹਾਲਾਂਕਿ ਇਕਨਾਮੀ ਕਲਾਸ ਦੇ ਕਿਰਾਏ ਥੋੜੇ ਘੱਟ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News