ਭਾਰਤ ਨੇ ਸਫ਼ਲਤਾਪੂਰਵਕ ਲਾਂਚ ਕੀਤੀ ''ਪ੍ਰਲਯ'' ਮਿਜ਼ਾਈਲ, LoC ''ਤੇ ਤਾਇਨਾਤ ਕਰਨ ਲਈ ਕੀਤੀ ਗਈ ਹੈ ਤਿਆਰ
Tuesday, Nov 07, 2023 - 02:22 PM (IST)
ਬਾਲਾਸੋਰ (ਭਾਸ਼ਾ)- ਭਾਰਤ ਨੇ ਮੰਗਲਵਾਰ ਨੂੰ ਓਡੀਸ਼ਾ ਤੱਟ ਕੋਲ ਅਬਦੁੱਲ ਕਲਾਮ ਟਾਪੂ ਤੋਂ ਸਤਿਹ ਤੋਂ ਸਤਿਹ ਤੱਕ ਮਾਰ ਕਰਨ ਵਾਲੀ ਘੱਟ ਦੂਰੀ ਦੀ ਬੈਲਿਸਟਿਕ ਮਿਜ਼ਾਈਲ (SRBM) 'ਪ੍ਰਲਯ' ਦਾ ਸਫ਼ਲ ਪ੍ਰੀਖਣ ਕੀਤਾ। ਇਕ ਰੱਖਿਆ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਮਿਜ਼ਾਈਲ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਵਿਕਸਿਤ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਕਰੀਬ 9.50 ਵਜੇ ਲਾਂਚ ਕੀਤੀ ਗਈ ਮਿਜ਼ਾਈਲ ਨੇ ਆਪਣੇ ਸਾਰੇ ਮਿਸ਼ਨ ਉਦੇਸ਼ਾਂ ਨੂੰ ਪੂਰਾ ਕਰ ਲਿਆ।
ਇਹ ਵੀ ਪੜ੍ਹੋ : ਦਿੱਲੀ 'ਚ ਪ੍ਰਦੂਸ਼ਣ ਦੇ ਪੱਧਰ 'ਚ ਆਈ ਮਾਮੂਲੀ ਗਿਰਾਵਟ, AQI 'ਬਹੁਤ ਖ਼ਰਾਬ' ਸ਼੍ਰੇਣੀ 'ਚ ਦਰਜ
ਉਨ੍ਹਾਂ ਦੱਸਿਆ ਕਿ ਸਮੁੰਦਰੀ ਤੱਟ ਦੇ ਨੇੜੇ ਕਈ ਉਪਕਰਣਾਂ ਨੇ ਇਸ ਦੇ ਟ੍ਰੈਜੈਕਟਰੀ ਦੀ ਨਿਗਰਾਨੀ ਕੀਤੀ। ਅਧਿਕਾਰੀ ਨੇ ਕਿਹਾ ਕਿ 'ਪ੍ਰਲਯ' 350-500 ਕਿਲੋਮੀਟਰ ਦੀ ਰੇਂਜ ਵਾਲੀ ਘੱਟ ਦੂਰੀ ਦੀ ਸਤਿਹ ਤੋਂ ਸਤਿਹ 'ਤੇ ਮਾਰ ਕਰਨ ਵਾਲੀ ਮਿਜ਼ਾਈਲ ਹੈ, ਜੋ 500 ਤੋਂ 1,000 ਕਿਲੋਗ੍ਰਾਮ ਦੇ ਪੇਲੋਡ ਨੂੰ ਲਿਜਾਣ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ 'ਪ੍ਰਲਯ' ਨੂੰ ਅਸਲ ਕੰਟਰੋਲ ਰੇਖਾ ਅਤੇ ਕੰਟਰੋਲ ਰੇਖਾ 'ਤੇ ਤਾਇਨਾਤ ਕਰਨ ਲਈ ਤਿਆਰ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8