ਉਜ਼ਬੇਕਿਸਤਾਨ 'ਚ ਖੰਘ ਦੀ ਦਵਾਈ ਨਾਲ ਹੋਈਆਂ ਮੌਤਾਂ ਤੋਂ ਬਾਅਦ ਐਕਸ਼ਨ 'ਚ ਭਾਰਤ, ਜਾਂਚ ਸ਼ੁਰੂ

Thursday, Dec 29, 2022 - 04:13 PM (IST)

ਉਜ਼ਬੇਕਿਸਤਾਨ 'ਚ ਖੰਘ ਦੀ ਦਵਾਈ ਨਾਲ ਹੋਈਆਂ ਮੌਤਾਂ ਤੋਂ ਬਾਅਦ ਐਕਸ਼ਨ 'ਚ ਭਾਰਤ, ਜਾਂਚ ਸ਼ੁਰੂ

ਨਵੀਂ ਦਿੱਲੀ- ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀ.ਡੀ.ਐੱਸ.ਸੀ.ਓ.) ਨੇ ਉਜ਼ਬੇਕਿਸਤਾਨ 'ਚ 18 ਬੱਚਿਆਂ ਦੀ ਕਥਿਤ ਤੌਰ 'ਤੇ ਇਕ ਭਾਰਤੀ ਕੰਪਨੀ ਦੁਆਰਾ ਬਣਾਈ ਗਈ ਖੰਘ ਦੀ ਦਵਾਈ ਪੀਣ ਨਾਲ ਹੋਈ ਮੌਤ ਦੇ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਜ਼ਬੇਕਿਸਤਾਨ ਦੇ ਸਿਹਤ ਮੰਤਰਾਲਾ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਬੱਚਿਆਂ ਨੇ ਨੋਇਡਾ ਸਥਿਤ ਮੈਰੀਅਨ ਬਾਇਓਟੈਕ ਦੁਆਰਾ ਤਿਆਰ ਖੰਘ ਦੇ ਸਿਰਪ ਡੌਕ-1 ਮੈਕਸ ਦਾ ਸੇਵਨ ਕੀਤਾ ਸੀ। 

ਇਹ ਵੀ ਪੜ੍ਹੋ- ਉਜ਼ਬੇਕਿਸਤਾਨ 'ਚ ਖੰਘ ਦੀ ਦਵਾਈ ਨਾਲ ਹੋਈਆਂ ਮੌਤਾਂ ਨੂੰ ਲੈ ਕੇ ਕਾਂਗਰਸ ਨੇ ਘੇਰੀ ਮੋਦੀ ਸਰਕਾਰ

ਮੈਰੀਅਨ ਬਾਇਓਟੈਕ ਦੇ ਕਾਨੂੰਨੀ ਮਾਮਲਿਆਂ ਦੀ ਅਗਵਾਈ ਕਰਨ ਵਾਲੇ ਹਸਨ ਹੈਰਿਸ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ ਅਤੇ ਪੁੱਛਗਿੱਛ ਕਰ ਰਹੀਆਂ ਹਨ ਹੈਰਿਸ ਨੇ ਕਿਹਾ ਕਿ ਸਾਡੇ ਵੱਲੋਂ ਕੋਈ ਸਮੱਸਿਆ ਨਹੀਂ ਹੈ ਅਤੇ ਜਾਂਚ 'ਚ ਕੋਈ ਗੜਬੜ ਨਹੀਂ ਹੈ। ਅਸੀਂ ਪਿਛਲੇ 10 ਸਾਲਾਂ ਤੋਂ ਕੰਮ ਕਰ ਰਹੇ ਹਾਂ। ਸਰਕਾਰ ਦੀ ਰਿਪੋਰਟ ਆਉਣ ਤੋਂ ਬਾਅਦ ਅਸੀਂ ਇਸ 'ਤੇ ਗੌਰ ਕਰਾਂਗੇ। ਫਿਲਹਾਲ ਦਵਾਈ ਦਾ ਨਿਰਮਾਣ ਬੰਦ ਹੋ ਗਿਆ ਹੈ। 

ਇਹ ਵੀ ਪੜ੍ਹੋ- ਝਟਕਾ! ਨਵੇਂ ਸਾਲ ਤੋਂ iPhone-Samsung ਸਣੇ ਇਨ੍ਹਾਂ ਫੋਨਾਂ 'ਚ ਨਹੀਂ ਚੱਲੇਗਾ Whatsapp, ਵੇਖੋ ਸੂਚੀ

ਮੰਤਰਾਲਾ ਮੁਤਾਬਕ, ਪ੍ਰਯੋਗਸ਼ਾਲਾ 'ਚ ਜਾਂਚ ਦੌਰਾਨ ਸਿਰਪ ਦੇ ਇਕ ਬੈਚ 'ਚ ਰਸਾਇਣਿਕ ਐਥੀਲੀਨ ਗਾਈਲੋਕ ਪਾਇਆ ਗਿਆ। ਸੂਤਰਾਂ ਨੇ ਕਿਹਾ ਕਿ ਭਾਰਤ ਦੇ ਡਰੱਗ ਕੰਟਰੋਲਰ ਜਨਰਲ ਨੇ ਉਜ਼ਬੇਕ ਰੈਗੂਲੇਟਰ ਤੋਂ ਘਟਨਾ ਦੇ ਸੰਬੰਧ 'ਚ ਹੋਰ ਜਾਣਕਾਰੀ ਮੰਗੀ ਹੈ। ਉੱਤਰ ਖੇਤਰ ਦੀ ਕੇਂਦਰੀ ਡਰੱਗ ਰੈਗੂਲੇਟਰ ਟੀਮ ਅਤੇ ਸੂਬਾ ਡਰੱਗ ਰੈਗੂਲੇਟਰ ਟੀਮ ਨੇ ਸਾਂਝੇ ਰੂਪ ਨਾਲ ਜਾਂਚ ਕੀਤੀ, ਜਿਸ ਵਿਚ ਦਵਾਈਆਂ ਦੇ ਨਮੂਨੇ ਵੀ ਲਏ ਗਏ। 

ਗਾਂਬੀਆ 'ਚ ਇਸ ਸਾਲ ਦੀ ਸ਼ੁਰੂਆਤ 'ਚ 70 ਬੱਚਿਆਂ ਦੀ ਮੌਤ ਨੂੰ ਹਰਿਆਣਾ ਸਥਿਤ ਮੇਡੇਨ ਫਾਰਮਾਸਿਊਟਿਕਲ ਦੁਆਰਾ ਤਿਆਰ ਖੰਘ ਦੇ ਸਿਰਪ ਨਾਲ ਜੋੜਿਆ ਗਿਆ ਸੀ, ਜਿਸ ਤੋਂ ਬਾਅਦ ਹਰਿਆਣਾ ਸਥਿਤ ਇਕਾਈ ਨੂੰ ਨਿਰਮਾਣ ਮਾਪਦੰਡਾਂ ਦੀ ਉਲੰਘਣਾ ਲਈ ਬੰਦ ਕਰ ਦਿੱਤਾ ਗਿਆ ਸੀ। ਫਿਲਹਾਲ, ਬਾਅਦ 'ਚ ਇਕ ਸਰਕਾਰੀ ਪ੍ਰਯੋਗਸ਼ਾਲਾ 'ਚ ਜਾਂਚ ਤੋਂ ਬਾਅਦ ਨਮੂਨੇ ਨਿਯਮਾਂ ਦੇ ਅਨੁਸਾਰ ਪਾਏ ਗਏ। 

ਇਹ ਵੀ ਪੜ੍ਹੋ– Year Ender 2022: ਵਟਸਐਪ 'ਤੇ ਇਸ ਸਾਲ ਖ਼ੂਬ ਪਸੰਦ ਕੀਤੇ ਗਏ ਇਹ 5 ਨਵੇਂ ਫੀਚਰਜ਼


author

Rakesh

Content Editor

Related News