Global Hunger Index 2022: ਭੁੱਖਮਰੀ ’ਚ ਭਾਰਤ ਦੀ ਰੈਂਕਿੰਗ ਖ਼ਰਾਬ, 6 ਸਥਾਨ ਹੇਠਾਂ ਖਿਸਕਿਆ

Saturday, Oct 15, 2022 - 05:02 PM (IST)

ਨਵੀਂ ਦਿੱਲੀ- ਗਲੋਬਲ ਪੱਧਰ ’ਤੇ ਭਾਰਤ ਲਈ ਚੰਗੀ ਖ਼ਬਰ ਨਹੀਂ ਹੈ। ਗਲੋਬਲ ਹੰਗਰ ਇੰਡੈਕਸ 2022 ’ਚ ਭਾਰਤ ਦੀ ਰੈਂਕਿੰਗ ਨੇ ਚਿੰਤਾ ਵਧਾ ਦਿੱਤਾ ਹੈ। ਗਲੋਬਲ ਹੰਗਰ ਇੰਡੈਕਸ 2022 ’ਚ ਭਾਰਤ ਦੀ ਰੈਂਕ ਪਿਛਲੇ ਸਾਲ ਤੋਂ ਵੀ ਹੇਠਾਂ ਡਿੱਗ ਗਈ ਹੈ। ਭਾਰਤ 6 ਸਥਾਨ ਖਿਸਕ ਕੇ 121 ਦੇਸ਼ਾਂ ਵਿਚੋਂ 107ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਭਾਰਤ ਦੀ ਰੈਂਕਿੰਗ ਸਾਊਥ ਏਸ਼ੀਆ ਦੇ ਦੇਸ਼ਾਂ ਵਿਚ ਸਿਰਫ਼ ਅਫ਼ਗਾਨਿਸਤਾਨ ਤੋਂ ਬਿਹਤਰ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਆਰਥਿਕ ਤੰਗੀ ਅਤੇ ਭੁੱਖਮਰੀ ਝੱਲ ਰਹੇ ਪਾਕਿਸਤਾਨ ਅਤੇ ਸ਼੍ਰੀਲੰਕਾ ਭਾਰਤ ਤੋਂ ਕਾਫੀ ਬਿਹਤਰ ਰੈਂਕਿੰਗ ਵਿਚ ਹੈ।

ਇਹ ਵੀ ਪੜ੍ਹੋ- ਮਣੀਪੁਰ ਸਰਕਾਰ ਦਾ ਵੱਡਾ ਫ਼ੈਸਲਾ, 4 ਤੋਂ ਵੱਧ ਬੱਚੇ ਹੋਣ ’ਤੇ ਨਹੀਂ ਮਿਲੇਗਾ ਸਰਕਾਰੀ ਯੋਜਨਾਵਾਂ ਦਾ ਲਾਭ

ਦੱਸ ਦੇਈਏ ਕਿ ਗਲੋਬਲ ਹੰਗਰ ਇੰਡੈਕਸ 2022 ਦੀ ਸੂਚੀ ’ਚ ਭਾਰਤ 121 ਦੇਸ਼ਾਂ ਦੀ ਸੂਚੀ ’ਚ 107ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਸਾਲ 2021 ’ਚ ਭਾਰਤ ਨੂੰ 116 ਦੇਸ਼ਾਂ ਦੀ ਸੂਚੀ ’ਚ 101ਵਾਂ ਸਥਾਨ ਦਿੱਤਾ ਗਿਆ ਸੀ। ਗੁਆਂਢੀ ਦੇਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਨੇਪਾਲ ਅਤੇ ਮਿਆਂਮਾਰ ਨੂੰ ਕ੍ਰਮਵਾਰ 99, 64, 84, 81 ਅਤੇ 71ਵਾਂ ਸਥਾਨ ਦਿੱਤਾ ਗਿਆ ਹੈ। 

PunjabKesari

ਭੁੱਖਮਰੀ ਅਤੇ ਮਹਿੰਗਾਈ ਤੋਂ ਪਾਕਿਸਤਾਨ ਦੀ ਹਾਲਤ ਖਰਾਬ

ਗਲੋਬਲ ਇੰਡੈਕਸ ਦੀ ਸੂਚੀ ’ਤੇ ਅਜੇ ਭਾਰਤ ਵਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਇਸ ਵਿਚ ਹੈਰਾਨੀ ਦੀ ਗੱਲ ਇਹ ਹੈ ਕਿ ਵਿਨਾਸ਼ਕਾਰੀ ਹੜ੍ਹ ਮਗਰੋਂ ਭਿਆਨਕ ਮਹਿੰਗਾਈ ਅਤੇ ਭੁੱਖਮਰੀ ਝੱਲ ਰਹੇ ਪਾਕਿਸਤਾਨ ਨੂੰ ਭਾਰਤ ਤੋਂ ਬਿਹਤਰ ਵਿਖਾਇਆ ਗਿਆ ਹੈ। ਪਾਕਿਸਤਾਨ ’ਚ ਹੜ੍ਹ ਕਾਰਨ ਲੱਖਾਂ ਲੋਕ ਬੇਘਰ ਹੋ ਗਏ ਸਨ। ਦਾਣੇ-ਦਾਣੇ ਦੇ ਮੋਹਤਾਜ ਪਾਕਿਸਤਾਨ ਨੇ ਦੁਨੀਆ ਤੋਂ ਰਾਸ਼ਨ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ- 40 ਦਿਨਾਂ ਲਈ ਜੇਲ੍ਹ ’ਚੋਂ ਬਾਹਰ ਆਇਆ ਡੇਰਾ ਮੁਖੀ ਰਾਮ ਰਹੀਮ, ਬਰਨਾਵਾ ਆਸ਼ਰਮ ਪਹੁੰਚਿਆ

PunjabKesari

ਪੀ. ਚਿਦਾਂਬਰਮ ਨੇ ਘੇਰੀ ਮੋਦੀ ਸਰਕਾਰ

ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਟਵੀਟ ਜ਼ਰੀਏ ਇਸ ਮੁੱਦੇ ’ਤੇ ਮੋਦੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ 8 ਸਾਲਾਂ ’ਚ 2014 ਤੋਂ ਬਾਅਦ ਭਾਰਤ ਦਾ ਸਕੋਰ ਖਰਾਬ ਹੋਇਆ ਹੈ। ਉਨ੍ਹਾਂ ਟਵੀਟ ਕੀਤਾ ਕਿ ਮਾਣਯੋਗ ਪ੍ਰਧਾਨ ਮੰਤਰੀ ਕਦੋਂ ਬੱਚਿਆਂ ਦੇ ਕੁਪੋਸ਼ਣ, ਭੁੱਖ, ਸਟੰਟਿੰਗ ਅਤੇ ਵੇਸਟਿੰਗ ਵਰਗੇ ਅਸਲ ਮੁੱਦਿਆਂ ਨੂੰ ਸੰਬੋਧਿਤ ਕਰੋਗੇ? ਭਾਰਤ ’ਚ 22.4 ਕਰੋੜ ਲੋਕ ਕੁਪੋਸ਼ਿਤ ਮੰਨੇ ਜਾਂਦੇ ਹਨ। ਗਲੋਬਲ ਹੰਗਰ ਇੰਡੈਕਸ ’ਚ ਭਾਰਤ ਦਾ ਸਥਾਨ ਹੇਠਾਂ 121 ਦੇਸ਼ਾਂ ’ਚੋਂ 107ਵੇਂ ਸਥਾਨ ’ਤੇ ਹੈ।

ਨੋਟ-  ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ

 


 


Tanu

Content Editor

Related News