ਪ੍ਰਯਾਗਰਾਜ ਦੀ ਧਰਮ ਸੰਸਦ ’ਚ ਸੰਤਾਂ ਦੀ ਮੰਗ- ਭਾਰਤ ਨੂੰ ਐਲਾਨਿਆ ਜਾਏ ਹਿੰਦੂ ਰਾਸ਼ਟਰ

Monday, Jan 31, 2022 - 01:28 AM (IST)

ਪ੍ਰਯਾਗਰਾਜ ਦੀ ਧਰਮ ਸੰਸਦ ’ਚ ਸੰਤਾਂ ਦੀ ਮੰਗ- ਭਾਰਤ ਨੂੰ ਐਲਾਨਿਆ ਜਾਏ ਹਿੰਦੂ ਰਾਸ਼ਟਰ

ਪ੍ਰਯਾਗਰਾਜ (ਅਨਸ)- ਪ੍ਰਯਾਗਰਾਜ ਵਿਖੇ ਚੱਲ ਰਹੇ ਮਾਘ ਮੇਲੇ ’ਚ ਆਯੋਜਤ ਧਰਮ ਸੰਸਦ ’ਚ ਸੰਤਾਂ ਨੇ ਐਤਵਾਰ ਮੰਗ ਕੀਤੀ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਿਆ ਜਾਏ, ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਮੰਨਿਆ ਜਾਏ ਅਤੇ ਧਰਮ ਤਬਦੀਲੀ ਲਈ ਮੌਤ ਦੀ ਸਜ਼ਾ ਦਾ ਕਾਨੂੰਨ ਬਣਾਇਆ ਜਾਏ। ਸੰਤਾਂ ਨੇ ਇਹ ਵੀ ਕਿਹਾ ਕਿ ਦੇਸ਼ ਭਗਤ ਮੁਸਲਮਾਨ ਹਿੰਦੂ ਪਰਿਵਾਰ ਦਾ ਹਿੱਸਾ ਹਨ ਅਤੇ ਉਨ੍ਹਾਂ ਦੀ ਘਰ ਵਾਪਸੀ ਮੁਹਿੰਮ ਨੂੰ ਤੇਜ਼ ਕਰਨ ਦਾ ਫੈਸਲਾ ਜਾਰੀ ਰਹੇਗਾ। ਸਮੇਲਨ ਦੇ ਮੁੱਖ ਮਹਿਮਾਨ ਸੁਮੇਰੂ ਪੀਠਾਧੀਸ਼ਵਰ ਅਤੇ ਜਗਦਗੁਰੂ ਸਵਾਮੀ ਨਰੇਂਦਰਾਨੰਦ ਸਰਸਵਤੀ ਨੇ ਕਿਹਾ ਕਿ ਸਰਕਾਰ ਭਾਰਤ ਨੂੰ ਹਿੰਦੂ ਰਾਸ਼ਟਰ ਕਰਾਰ ਨਹੀਂ ਦੇ ਸਕਦੀ ਪਰ ਸਭ ਹਿੰਦੂਆਂ ਨੂੰ ਹਿੰਦੂ ਰਾਸ਼ਟਰ ਲਿਖਣਾ ਸ਼ੁਰੂ ਕਰਨਾ ਚਾਹੀਦਾ ਹੈ। ਇੰਝ ਕਰਨ ਨਾਲ ਸਰਕਾਰ ਦੇਸ਼ ਨੂੰ ਹਿੰਦੂ ਰਾਸ਼ਟਰ ਕਰਾਰ ਦੇਣ ਲਈ ਮਜ਼ਬੂਰ ਹੋਵੇਗੀ।

ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਟੀ-20 ਸੀਰੀਜ਼ ਦੇ ਲਈ ਵੈਸਟਇੰਡੀਜ਼ ਟੀਮ ਦਾ ਐਲਾਨ


ਸੰਤਾਂ ਨੇ ਕਿਹਾ ਕਿ ਇਸਲਾਮਿਕ ਜਹਾਦ ਮਨੁੱਖਤਾ ਅਤੇ ਦੁਨੀਆ ਲਈ ਇਕ ਵੱਡਾ ਖਤਰਾ ਹੈ। ਇਸ ਨੂੰ ਕੁਚਲਣ ਲਈ ਚੀਨ ਵਾਲੀ ਨੀਤੀ ਅਪਣਾਉਣੀ ਹੋਵੇਗੀ ਅਤੇ ਚੀਨ ਵਾਂਗ ਪਾਬੰਦੀਆਂ ਲਾ ਕੇ ਇਸ ਨੂੰ ਰੋਕਿਆ ਜਾ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਦੇਸ਼ ’ਚ ਬਰਾਬਰ ਦੀ ਸਿੱਖਿਆ ਅਤੇ ਬਰਾਬਰ ਦੇ ਇਨਸਾਫ ਦੀ ਵਿਵਸਥਾ ਲਾਗੂ ਹੋਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਹਿੰਦੂ ਮਠਾਂ ਅਤੇ ਮੰਦਰਾਂ ਨੂੰ ਸਰਕਾਰੀ ਤੌਰ ’ਤੇ ਕੰਟ੍ਰੋਲ ’ਚ ਲੈਣ ਦਾ ਪ੍ਰਬੰਧ ਖਤਮ ਕਰਨ ਦੀ ਲੋੜ ਹੈ। ਜੇ ਸਰਕਾਰ ਵਲੋਂ ਮਠਾਂ ਅਤੇ ਮੰਦਰਾਂ ਨੂੰ ਹਾਸਲ ਕੀਤਾ ਜਾ ਰਿਹਾ ਹੈ ਤਾਂ ਮਸਜਿਦਾਂ ਅਤੇ ਚਰਚਾਂ ਨੂੰ ਵੀ ਹਾਸਲ ਕੀਤਾ ਜਾਣਾ ਚਾਹੀਦਾ ਹੈ। ਜਗਦਗੁਰੂ ਨੇ ਕਿਹਾ ਕਿ ਮੁਸਲਮਾਨ ਘੱਟ ਗਿਣਤੀ ਨਹੀਂ ਹਨ, ਉਨ੍ਹਾਂ ਦੀ ਘੱਟ ਗਿਣਤੀ ਦਾ ਦਰਜਾ ਵਾਪਸ ਲੈਣ ਲਈ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਇਹ ਖ਼ਬਰ ਪੜ੍ਹੋ- ਅਕਾਲੀ-ਬਸਪਾ ਦੀ ਸਰਕਾਰ ਸਮੇਂ ਗਰੀਬ ਲੋਕਾਂ ਲਈ ਹੋਰ ਵੀ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ : ਗੋਲਡੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News