ਕੋਰੋਨਾ ਟੀਕਾ ਬਣਾਉਣ ਵਿਚ ਤੇਜ਼ੀ ਲਿਆਉਣ ਲਈ ਕੇਂਦਰ ਨੇ ਬਣਾਈ ਟਾਸਕ ਫੋਰਸ
Monday, Apr 20, 2020 - 12:13 AM (IST)
ਨਵੀਂ ਦਿੱਲੀ (ਏਜੰਸੀ) - ਦੇਸ਼ ਅਤੇ ਦੁਨੀਆ ਨੂੰ ਕੋਰੋਨਾ ਵਾਇਰਸ ਤੋਂ ਨਿਜਾਤ ਦਿਵਾਉਣ ਲਈ ਭਾਰਤ ਸਰਕਾਰ ਨੇ ਇਸ ਮਹਾਮਾਰੀ ਦਾ ਟੀਕਾ ਬਣਾਉਣ ਅਤੇ ਇਸ ਲਈ ਬਣਨ ਵਾਲੇ ਨਵੇਂ ਡਰੱਗਜ਼ ਦੀ ਟੈਸਟਿੰਗ ਲਈ ਹੋਰ ਅੱਗੇ ਵਧ ਕੇ ਕੰਮ ਕਰਨ ਲਈ ਉੱਚ ਪੱਧਰੀ ਟਾਸਕ ਫੋਰਸ ਦਾ ਗਠਨ ਕੀਤਾ ਹੈ। ਇਸ ਟਾਸਕ ਫੋਰਸ ਦੇ 6 ਮੁੱਖ ਮੈਂਬਰ (ਸਿਹਤ) ਨੀਤੀ ਕਮਿਸ਼ਨ ਅਤੇ ਪ੍ਰਧਾਨ ਮੰਤਰੀ ਮੁੱਖ ਵਿਗਿਆਨਕ ਸਲਾਹਕਾਰ ਹੋਣਗੇ। ਇਹ ਟਾਸਕ ਫੋਰਸ ਟੀਕਾ ਵਿਕਸਤ ਕਰਨ ਲਈ ਕੰਮਾਂ ਦਾ ਤਾਲਮੇਲ ਤੇਜ਼ ਕਰੇਗੀ। ਅੰਤਰਰਾਸ਼ਟਰੀ ਸਹਿਯੋਗ ਨਾਲ ਦੇਸ਼ ਦੇ ਖੋਜ ਸੰਸਥਾਵਾਂ ਦੇ ਖੋਜ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾਵੇਗੀ। ਟਾਸਕ ਫੋਰਸ ਦੇ ਰਾਹੀਂ ਸਰਕਾਰ ਟੀਕਾ ਵਿਕਸਿਤ ਕਰਨ ਦੇ ਕੰਮ ਨੂੰ ਸੁਵਿਧਾ ਪ੍ਰਦਾਨ ਕਰੇਗੀ। ਇਸ ਦਿਸ਼ਾ ਵਿਚ ਦੇਸ਼ ਨਾਲ ਵਿਦੇਸ਼ਾਂ ਵਿਚ ਵੀ ਚਲ ਰਹੇ ਖੋਜ ਕਾਰਜਾਂ ’ਤੇ ਨਜ਼ਰ ਰੱਖੇਗੀ।