''''ਭਾਰਤ ਨੇ ਬਚਾਈ ਮੇਰੀ ਮਾਂ ਦੀ ਜਾਨ..!'''', ਸ਼ੇਖ ਹਸੀਨਾ ਦੇ ਪੁੱਤਰ ਵਾਜ਼ੇਦ ਦਾ ਵੱਡਾ ਬਿਆਨ

Wednesday, Nov 19, 2025 - 11:10 AM (IST)

''''ਭਾਰਤ ਨੇ ਬਚਾਈ ਮੇਰੀ ਮਾਂ ਦੀ ਜਾਨ..!'''', ਸ਼ੇਖ ਹਸੀਨਾ ਦੇ ਪੁੱਤਰ ਵਾਜ਼ੇਦ ਦਾ ਵੱਡਾ ਬਿਆਨ

ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ (ICT) ਦੁਆਰਾ ਪਿਛਲੇ ਸਾਲ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਨਾਲ ਸਬੰਧਤ 'ਮਨੁੱਖਤਾ ਵਿਰੁੱਧ ਅਪਰਾਧਾਂ' ਲਈ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ, ਉਨ੍ਹਾਂ ਦੇ ਬੇਟੇ ਸਜੀਬ ਵਾਜ਼ੇਦ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।

ਵਾਜ਼ੇਦ ਨੇ ਭਾਰਤ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਭਾਰਤ ਨੇ ਉਨ੍ਹਾਂ ਦੀ ਮਾਂ ਦੀ ਜਾਨ ਬਚਾਈ ਹੈ। ਉਨ੍ਹਾਂ ਨੇ ਦੱਸਿਆ ਕਿ ਹਸੀਨਾ ਇਸ ਸਮੇਂ ਭਾਰਤ ਵਿੱਚ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਪੂਰੀ ਸੁਰੱਖਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਹਸੀਨਾ ਅਗਸਤ 2024 ਵਿੱਚ ਬੰਗਲਾਦੇਸ਼ ਨਾ ਛੱਡਦੀ ਤਾਂ ਕੱਟੜਪੰਥੀ ਉਨ੍ਹਾਂ ਦੀ ਜਾਨ ਲੈ ਲੈਂਦੇ।

ਇਹ ਵੀ ਪੜ੍ਹੋ- ਰੂਸ ਪੁੱਜੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਮੁਲਾਕਾਤ, ਅੱਤਵਾਦ ਬਾਰੇ ਦਿੱਤਾ ਸਖ਼ਤ ਸੁਨੇਹਾ

ਸਾਬਕਾ ਪ੍ਰਧਾਨ ਮੰਤਰੀ ਦੇ ਬੇਟੇ ਨੇ ਮੁਕੱਦਮੇ ਦੇ ਫੈਸਲੇ ਨੂੰ "ਪੱਖਪਾਤੀ ਅਤੇ ਸਿਆਸੀ ਤੌਰ 'ਤੇ ਪ੍ਰੇਰਿਤ" ਦੱਸਿਆ ਤੇ ਇਸ ਨੂੰ "ਸਿਆਸੀ ਤਖਤਾ ਪਲਟ" ਕਰਾਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਮੁਕੱਦਮੇ ਤੋਂ ਪਹਿਲਾਂ 17 ਜੱਜਾਂ ਨੂੰ ਹਟਾ ਦਿੱਤਾ ਗਿਆ ਸੀ ਅਤੇ ਮੌਜੂਦਾ ਅੰਤਰਿਮ ਸਰਕਾਰ ਦੀ ਅਸਤੀਫ਼ੇ ਦੀ ਮੰਗ ਗੈਰ-ਕਾਨੂੰਨੀ ਹੈ। 

ਵਾਜ਼ੇਦ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਮੁਹੰਮਦ ਯੂਨੂਸ ਦੀ ਗ਼ੈਰ-ਕਾਨੂੰਨੀ ਸਰਕਾਰ ਅਧੀਨ ਹਜ਼ਾਰਾਂ ਅੱਤਵਾਦੀ ਰਿਹਾਅ ਕੀਤੇ ਗਏ ਹਨ ਅਤੇ ਲਸ਼ਕਰ-ਏ-ਤੋਇਬਾ ਬੰਗਲਾਦੇਸ਼ ਵਿੱਚ ਖੁੱਲ੍ਹੇਆਮ ਕੰਮ ਕਰ ਰਿਹਾ ਹੈ।

ਅਮਰੀਕਾ ਵੱਲੋਂ ਦਬਾਅ ਦੇ ਸਵਾਲ 'ਤੇ ਵਾਜ਼ੇਦ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਸਿੱਧੀ ਧਮਕੀ ਨਹੀਂ ਮਿਲੀ। ਹਾਲਾਂਕਿ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਟਰੰਪ ਪ੍ਰਸ਼ਾਸਨ ਦੇ ਅਧੀਨ ਅਮਰੀਕਾ ਦੇ ਨਜ਼ਰੀਏ ਵਿੱਚ ਬਦਲਾਅ ਜ਼ਰੂਰ ਆਇਆ ਹੈ, ਜੋ ਹੁਣ ਬੰਗਲਾਦੇਸ਼ ਵਿੱਚ ਅੱਤਵਾਦ ਅਤੇ ਇਸਲਾਮਵਾਦ ਦੇ ਖਤਰੇ ਨੂੰ ਲੈ ਕੇ ਵਧੇਰੇ ਚਿੰਤਤ ਹਨ। ਵਾਜ਼ੇਦ ਨੇ ਦੱਸਿਆ ਕਿ ਹਸੀਨਾ ਫੈਸਲੇ ਤੋਂ ਗੁੱਸੇ ਅਤੇ ਨਾਰਾਜ਼ ਹਨ ਅਤੇ ਉਹ ਹਰ ਜ਼ਰੂਰੀ ਸਾਧਨਾਂ ਨਾਲ ਲੜਨ ਲਈ ਦ੍ਰਿੜ ਹਨ।

ਇਹ ਵੀ ਪੜ੍ਹੋ- 666 ਤੋਂ 170 ਤੱਕ ਆ ਗਿਆ AQI ! ਲਾਹੌਰ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਲਿਆਈਆਂ ਰੰਗ, ਸਾਫ਼ ਹੋਣ ਲੱਗੀ ਸ਼ਹਿਰ ਦੀ ਹਵਾ


author

Harpreet SIngh

Content Editor

Related News