ਚੀਨ ਦੇ ਬਿਆਨ 'ਤੇ ਭਾਰਤ ਦਾ ਪਲਟਵਾਰ, ਸੀਮਾ ਪਾਰ ਅੱਤਵਾਦ ਹੈ ਅਹਿਮ ਮੁੱਦਾ
Thursday, Jul 13, 2017 - 08:43 PM (IST)
ਨਵੀਂ ਦਿੱਲੀ—ਚੀਨ ਦੇ ਕਸ਼ਮੀਰ 'ਚ ਹਾਂ-ਪੱਖੀ ਭੂਮੀਕਾ ਨਿਭਾਉਣ ਸਬੰਧੀ ਬਿਆਨ 'ਤੇ ਭਾਰਤ ਨੇ ਵੀਰਵਾਰ ਨੂੰ ਪਲਟਵਾਰ ਕੀਤਾ ਹੈ। ਚੀਨ ਨੇ ਬਿਆਨ ਨੂੰ ਕੋਈ ਤਵਜੋ ਨਹੀਂ ਦਿੰਦੇ ਹੋਏ ਭਾਰਤ ਨੇ ਕਿਹਾ ਕਿ ਮਾਮਲੇ ਦੇ ਮੂਲ 'ਚ ਸਰਹੱਦ ਪਾਰ ਤੋਂ ਭਾਰਤ 'ਚ ਫੈਲਾਇਆ ਜਾ ਰਿਹਾ ਅੱਤਵਾਦ ਅਹਿਮ ਮੁੱਦਾ ਹੈ ਅਤੇ ਇਕ ਖਾਸ ਸਰੋਤ ਨਾਲ ਫੈਲਾਇਆ ਜਾ ਰਹੇ ਅੱਤਵਾਦ ਤੋਂ ਪੂਰੇ ਖੇਤਰ 'ਚ ਸ਼ਾਂਤੀ ਅਤੇ ਸਥਿਰਤਾ ਨੂੰ ਖਤਰਾ ਪੈਦਾ ਹੋ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੋਪਾਲ ਬਾਗਲੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਦੀ ਸਥਿਤੀ ਪੂਰੀ ਤਰ੍ਹਾਂ ਤੋਂ ਸਪੱਸ਼ਟ ਹੈ। ਦੋ-ਪੱਖੀ ਢਾਂਚੇ 'ਚ ਜੰਮੂ-ਕਸ਼ਮੀਰ ਸਮੇਤ ਸਾਰਿਆਂ ਮੁੱਦਿਆਂ 'ਤੇ ਪਾਕਿਸਤਾਨ ਨਾਲ ਗੱਲਬਾਤ ਕਰਨ ਦੇ ਭਾਰਤ ਦੇ ਰੁਖ 'ਚ ਕੋਈ ਬਦਲਾਅ ਨਹੀਂ ਆਇਆ ਹੈ।
ਅੱਤਵਾਦੀ ਹਮਲੇ 'ਤੇ ਕੁਝ ਨਹੀਂ ਕਿਹਾ
ਚੀਨ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਹ ਕਸ਼ਮੀਰ 'ਤੇ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਨੂੰ ਸੁਧਾਰਨ ਲਈ ਰਚਨਾਤਮਕ ਭੂਮੀਕਾ ਨਿਭਾਉਣ ਨੂੰ ਤਿਆਰ ਹਨ, ਜਿੱਥੋਂ ਦੇ ਹਾਲਾਤ ਨੇ ਅੰਤਰ-ਰਾਸ਼ਟਰੀ ਗਰੁੱਪ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਪਰ, ਚੀਨ ਨੇ ਸੋਮਵਾਰ ਨੂੰ ਕਸ਼ਮੀਰ 'ਚ ਅਮਰਨਾਥ ਯਾਤਰਾ 'ਤੇ ਹੋਏ ਅੱਤਵਾਦੀ ਹਮਲੇ 'ਤੇ ਕੁਝ ਨਹੀਂ ਕਿਹਾ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਕਿਹਾ ਸੀ ਕਿ ਕਸ਼ਮੀਰ ਦੇ ਹਾਲਾਤ ਨੇ ਅੰਤਰ-ਰਾਸ਼ਟਰੀ ਗਰੁੱਪ ਦਾ ਬਹੁਤ ਧਿਆਨ ਖਿੱਚਿਆ ਹੈ। ਡੋਕਲਾਮ ਖੇਤਰ 'ਚ ਭਾਰਤ ਅਤੇ ਚੀਨ ਵਿਚਾਲੇ ਜਾਰੀ ਗਤੀਰੋਧ ਦੇ ਬਾਰੇ 'ਚ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਅਸੀਂ ਸਿਰਫ ਇਹ ਕਹਿ ਸਕਦੇ ਹਾਂ ਕਿ ਡਿਪਲੋਮੈਟਿਕ ਚੈਨਲ ਖੁੱਲ੍ਹਿਆ ਹੋਇਆ ਹੈ ਅਤੇ ਉਸ ਦਾ ਪਹਿਲੇ ਵਾਂਗ ਉਪਯੋਗ ਜਾਰੀ ਰਹੇਗਾ।
