ਚੰਗੀ ਖਬਰ: ਭਾਰਤ 'ਚ ਕੋਰੋਨਾ ਦੀ ਦੂਜੀ ਵੈਕਸੀਨ ਨੂੰ ਮਿਲੀ ਮਨੁੱਖੀ ਟ੍ਰਾਇਲ ਦੀ ਮਨਜ਼ੂਰੀ

07/03/2020 9:10:59 PM

ਨਵੀਂ ਦਿੱਲੀ - ਕੋਰੋਨਾ ਵਾਇਰਸ ਲਈ ਬਣੀ ਜਾਇਡਸ ਵੈਕਸੀਨ ਦਾ ਮਨੁੱਖਾਂ 'ਤੇ ਪ੍ਰੀਖਣ ਦੀ ਡੀ.ਸੀ.ਜੀ.ਆਈ. ਤੋਂ ਮਨਜ਼ੂਰੀ ਮਿਲ ਗਈ ਹੈ। ਕੋਵਿਡ-19 (ਜਾਇਡਸ) ਲਈ ਜਾਇਡਸ ਵੈਕਸੀਨ ਨੇ ਪ੍ਰੀ-ਕਲੀਨਿਕਲ ਡਿਵੈਲਪਮੈਂਟ ਸਫਲਤਾਪੂਰਵਕ ਪੂਰਾ ਕੀਤਾ ਹੈ, ਉਸ ਤੋਂ ਬਾਅਦ ਇਸ ਨੂੰ ਮਨੁੱਖਾਂ 'ਤੇ ਪ੍ਰੀਖਣ ਸ਼ੁਰੂ ਕਰਣ ਦੀ ਮਨਜ਼ੂਰੀ ਦਿੱਤੀ ਗਈ ਹੈ।

ਕੰਪਨੀ ਦੇ ਇੱਕ ਬਿਆਨ 'ਚ ਕਿਹਾ ਗਿਆ ਹੈ, ਇਸ ਵੈਕਸੀਨ ਨੂੰ ਜਾਨਵਰਾਂ ਦੀਆਂ ਕਈ ਪ੍ਰਜਾਤੀਆਂ ਲਈ ਇਮਿਉਨੋਜੈਨਿਕ ਪਾਇਆ ਗਿਆ ਹੈ। ਜਾਨਵਰਾਂ 'ਤੇ ਹੋਏ ਅਧਿਐਨ 'ਚ ਜੋ ਐਂਟੀਬਾਡੀ ਬਣੀ ਹੈ, ਉਹ ਵਾਇਲਡ ਟਾਈਪ ਦੇ ਵਾਇਰਸ ਨੂੰ ਪੂਰੀ ਤਰ੍ਹਾਂ ਬੇਅਸਰ ਕਰਣ 'ਚ ਸਮਰੱਥ ਹੈ।

ਕੋਰੋਨਾ ਵਾਇਰਸ ਦੀ ਰੋਕਥਾਮ ਦੇ ਮੱਦੇਨਜ਼ਰ ਕੰਪਨੀ ਦੀ ਜੁਲਾਈ, 2020 'ਚ ਹਿਊਮਨ ਕਲੀਨਿਕਲ ਟ੍ਰਾਇਲ ਸ਼ੁਰੂ ਕਰਣ ਦੀ ਯੋਜਨਾ ਹੈ। ਵਿਸ਼ਵ ਦਵਾਈ ਕੰਪਨੀ ਜਾਇਡਸ ਨੇ ਐਲਾਨ ਕੀਤਾ ਹੈ ਕਿ ਉਸਦਾ ਕੋਵਿਡ-19 ਲਈ ਪਲਾਸਮਿਡ ਡੀ.ਐੱਨ.ਏ. ਵੈਕਸੀਨ ਉਮੀਦਵਾਰ (ਜਾਇਕੋਵ-ਡੀ) ਪੂਰੀ ਤਰ੍ਹਾਂ ਦੇਸ਼ 'ਚ ਹੀ ਵਿਕਸਿਤ ਹੋਇਆ ਹੈ।

ਕੰਪਨੀ ਨੇ ਵੈਕਸੀਨ ਨੂੰ ਅਹਿਮਦਾਬਾਦ 'ਚ ਆਪਣੇ ਵੈਕਸੀਨ ਤਕਨੀਕੀ ਕੇਂਦਰ 'ਚ ਤਿਆਰ ਕੀਤਾ ਹੈ। ਹੁਣ ਇਸ ਨੂੰ ਡਰੱਗ ਕੰਟਰੋਲਰ ਜਨਰਲ ਆਫ ਇੰਡਿਆ (ਡੀ.ਸੀ.ਜੀ.ਆਈ.) ਅਤੇ ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀ.ਡੀ.ਐੱਸ.ਸੀ.ਓ.) ਤੋਂ ਫੇਜ਼-1/ਫੇਜ਼-2 ਦੇ ਹਿਊਮਨ ਕਲੀਨਿਕਲ ਟ੍ਰਾਇਲ ਸ਼ੁਰੂ ਕਰਣ ਦੀ ਮਨਜ਼ੂਰੀ ਮਿਲ ਗਈ ਹੈ। ਕੰਪਨੀ ਨੇ ਸੰਭਾਵਨਾ ਜਤਾਈ ਹੈ ਕਿ ਇਹ ਵੈਕਸੀਨ ਕਾਫ਼ੀ ਹੱਦ ਤੱਕ ਮਦਦਗਾਰ ਸਾਬਤ ਹੋਵੇਗੀ।
 


Inder Prajapati

Content Editor

Related News